*ਸ਼੍ਰੀ ਸੁਭਾਸ਼ ਡਰਾਮੈਟਿਕ ਕਲੱਬ ਦੀ ਸੁਨਿਹਰੀ ਸਟੇਜ ’ਤੇ ਸ਼੍ਰੀ ਰਾਮ ਲੀਲਾ ਜੀ ਦੀ ਹੋਈ ਸ਼ੁਰੂਆਤ*

0
70

ਮਾਨਸਾ, 13 ਅਕਤੂਬਰ (ਸਾਰਾ ਯਹਾਂ/ਜੋਨੀ ਜਿੰਦਲ)
ਸ਼੍ਰੀ ਸੁਭਾਸ ਡਰਾਮਾਟਿਕ ਕਲੱਬ ਦੀ ਸੁਨਿਹਰੀ ਸਟੇਜ ਤੋਂ ਸ਼੍ਰੀ ਰਾਮ ਲੀਲਾ ਦਾ ਸ਼ੁਭ ਆਰੰਭ ਕੀਤਾ ਗਿਆ, ਜਿਸ ਦੀ ਪਹਿਲੀ ਨਾਈਟ ਦਾ ਉਦਘਾਟਨ ਮਾਨਸਾ ਦੇ ਐਸ.ਪੀ. (ਐਚ) ਸ਼੍ਰੀ ਜਸਕੀਰਤ ਸਿੰਘ ਨੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਕਲੱਬ ਦੇ ਚੇਅਰਮੈਨ ਅਸ਼ੋਕ ਗਰਗ, ਪ੍ਰਧਾਨ ਪ੍ਰਵੀਨ ਗੋਇਲ, ਸੀਨੀਅਰ ਵਾਇਸ ਪ੍ਰਧਾਨ ਸ਼੍ਰੀ ਪ੍ਰੇਮ ਕੁਮਾਰ, ਮੈਨੇਜਮੈਂਟ ਦੇ ਮੀਤ ਪ੍ਰਧਾਨ ਸ਼੍ਰੀ ਸੁਰਿੰਦਰ ਨੰਗਲਿਆ, ਕੈਸ਼ੀਅਰ ਸ਼੍ਰੀ ਸ਼ੁਸ਼ੀਲ ਕੁਮਾਰ ਵਿੱਕੀ, ਬਿਲਡਿੰਗ ਇੰਚਾਰਜ ਸ਼੍ਰੀ ਵਰੁਣ ਬਾਂਸਲ ਵੀਨੂੰ ਵੱਲੋਂ ਮੁੱਖ ਮਹਿਮਾਨ ਨੂੰ ਸਮਿਰਤੀ ਚਿੰਨ ਵੀ ਭੇਟ ਕੀਤਾ ਗਿਆ।


ਕਲੱਬ ਦੇ ਚੇਅਰਮੈਨ ਸ਼੍ਰੀ ਅਸ਼ੋਕ ਗਰਗ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਿਹਾ ਅਤੇ ਸ਼੍ਰੀ ਰਾਮ ਲੀਲਾ ਜੀ ਦੇ ਮੰਚਨ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਅਜਿਹੇ ਧਾਰਮਿਕ ਪ੍ਰੋਗਰਾਮ ਕਰਵਾਉਣ ਦਾ ਮਕਸਦ ਨਵੀਆਂ ਪੀੜੀਆਂ ਨੂੰ ਸਾਡੀ ਸੰਸਕਿ੍ਰਤੀ ਨਾਲ ਜੋੜ ਕੇ ਰੱਖਣਾ ਹੈ। ਉਨ੍ਹਾਂ ਕਿਹਾ ਕਿ ਨਵੀਂ ਪੀੜੀ ਨੂੰ ਸ਼੍ਰੀ ਰਾਮ ਚੰਦਰ ਜੀ ਦੀ ਸਿੱਖਿਆ ਤੇ ਚੱਲਣ ਦੀ ਪ੍ਰੇਰਣਾ ਮਿਲਦੀ ਹੈ।
ਪ੍ਰਧਾਨ ਸ਼੍ਰੀ ਪ੍ਰਵੀਨ ਕੁਮਾਰ ਗੋਇਲ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਸ਼੍ਰੀ ਸੁਭਾਸ਼ ਡਰਾਮੈਟਿਕ ਕਲੱਬ ਦੀ ਸੁਨਿਹਰੀ ਸਟੇਜ ਤੋਂ ਸ਼੍ਰੀ ਰਾਮ ਲੀਲਾ ਜੀ ਦਾ ਮੰਚਨ ਸੱਚੇ ਤੇ ਸੁੱਚੇ ਢੰਗ ਨਾਲ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਪਹਿਲੇ ਦਿਨ ਮੰਚ ਤੋਂ ਦਰਸ਼ਕਾਂ ਨੂੰ ਸਰਵਨ ਕੁਮਾਰ ਅਤੇ ਰਾਵਨ ਵਰਦਾਨ ਦੇ ਦਿ੍ਰਸ਼ ਦਿਖਾਏ ਗਏ ਅਤੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।


ਉਨਾਂ ਦੱਸਿਆ ਕਿ ਅੱਜ ਦੀ ਪਹਿਲੀ ਨਾਈਟ ਦੌਰਾਨ ਸਭ ਤੋਂ ਪਹਿਲਾਂ ਕਲੱਬ ਦੇ ਕਲਾਕਾਰਾਂ (ਸੇਵਕ ਸੰਦਲ, ਵਿਸ਼ਾਲ ਵਿੱਕੀ, ਬੰਟੀ, ਵਿਪਨ, ਸੋਨੂੰ ਰੱਲਾ, ਡਾ. ਵਿਕਾਸ ਸ਼ਰਮਾ, ਵਿਜੇ ਸ਼ਰਮਾ ਅਤੇ ਤਰਸੇਮ ਹੋਂਡਾ) ਵੱਲੋਂ ਸ਼੍ਰੀ ਗਣੇਸ ਜੀ ਅਤੇ ਭਾਰਤ ਮਾਤਾ ਦੀ ਆਰਤੀ ਕੀਤੀ ਗਈ।ਇਸ ਉਪਰੰਤ ਰਾਵਨ ਕੂੰਭਕਰਨ ਤੇ ਭਵਿਕਸ਼ਨ ਵੱਲੋਂ ਬ੍ਰਹਮਾ ਜੀ ਤੋਂ ਵਰਦਾਨ ਪ੍ਰਾਪਤ ਕਰਨਾ, ਅਯੋਧਿਆ ਨਰੇਸ਼ ਰਾਜਾ ਦਸ਼ਰਥ ਦੇ ਗੁਰੂ ਵਿਸ਼ਿਸ਼ਟ ਜੀ ਕੋਲੋ ਸਰਵਣ ਦਾ ਆਪਣੇ ਮਾਤਾ ਪਿਤਾ ਦੇ ਅੰਨੇ ਹੋਣ ਦਾ ਕਾਰਣ ਪੁੱਛਣਾ, ਗੁਰੂ ਵਿਸ਼ਿਸਟ ਜੀ ਵੱਲੋਂ ਦੱਸੇ ਗਏ ਉਪਾਅ ਤੇ ਸਰਵਣ ਕੁਮਾਰ ਵੱਲੋਂ ਆਪਣੇ ਅੰਨੇ ਮਾਤਾ-ਪਿਤਾ ਨੂੰ ਤੀਰਥ ਯਾਤਰਾ ਕਰਵਾਉਣਾ, ਰਾਜਾ ਦਸ਼ਰਥ ਵੱਲੋਂ ਸਰਵਣ ਕੁਮਾਰ ਦੀ ਗਲਤੀ ਨਾਲ ਹੋਈ ਮੌਤ, ਸਰਵਣ ਕੁਮਾਰ ਦੇ ਅੰਨੇ ਮਾਤਾ-ਪਿਤਾ ਵੱਲੋਂ ਸਰਵਨ ਵਿਯੋਗ ਅਤੇ ਸਾਤਵੰਨ ਤੇ ਗਿਆਨਵਤੀ ਵੱਲੋਂ ਦਰਸਥ ਨੂੰ ਸਰਾਪ ਦੇਣਾ ਦਿ੍ਰਸ਼ਾਂ ਦੀ ਲੋਕਾਂ ਵੱਲੋਂ ਕਾਫ਼ੀ ਸਰਾਹਨਾ ਕੀਤੀ ਗਈ।


ਐਕਟਰ ਬਾਡੀ ਦੇ ਪ੍ਰਧਾਨ ਸ਼੍ਰੀ ਰਾਜ ਕੁਮਾਰ ਰਾਜੀ ਨੇ ਦੱਸਿਆ ਕਿ ਗਨੇਸ਼ ਭਗਵਾਨ ਜੀ ਦੀ ਭੁਮਿਕਾ ਰਿਸ਼ਵ, ਭਾਰਤ ਮਾਤਾ ਦੀ ਭੁਮਿਕਾ ਸਚਿਨ, ਸਰਵਣ ਦੀ ਭੂਮਿਕਾ ਗੌਰਵ ਬਜਾਜ, ਦਸ਼ਰਥ ਦੀ ਭੁਮਿਕਾ ਪ੍ਰਵੀਨ ਟੋਨੀ ਸ਼ਰਮਾ, ਰਾਵਣ ਦੀ ਭੂਮਿਕਾ ਮੁਕੇਸ ਬਾਂਸਲ, ਭਗਵਾਨ ਸ਼ੰਕਰ ਦੀ ਭੁਮਿਕਾ ਰਿੰਕੂ ਬਾਂਸਲ, ਮਾਤਾ ਪਾਰਵਤੀ ਦੀ ਭੁਮਿਕਾ ਨਰੇਸ਼ ਬਾਸਲ, ਸਾਤਵੰਨ ਪੁਨੀਤ ਸ਼ਰਮਾ ਗੋਗੀ, ਗਿਆਨਵਤੀ ਸ਼ੰਟੀ ਅਰੋੜਾ, ਅਮਨ ਗੁਪਤਾ ਕੁੰਭਕਰਨ, ਭਵਿਕਸ਼ਨ ਬੰਟੀ ਸ਼ਰਮਾ, ਸੁਮੰਤ ਜੀ ਦੀ ਭੁਮਿਕਾ ਮੋਨੂੰ ਸ਼ਰਮਾ, ਗੁਰੂ ਵਿਸ਼ਿਸ਼ਟ ਦੀ ਭੁਮਿਕਾ ਮਨੋਜ ਅਰੋੜਾ ਅਤੇ ਵਿਸ਼ਾਲ ਵਰਮਾ, ਵਿੱਕੀ, ਸਾਹਿਲ ਅਤੇ ਆਰਿਆਨ ਸ਼ਰਮਾ ਵੱਲੋਂ ਮੰਤਰੀਆਂ ਦੀ ਭੁਮਿਕਾ ਬਾਖੂਬੀ ਢੰਗ ਨਾਲ ਨਿਭਾਈ ਗਈ। ਸਟੇਜ ਸਕੱਤਰ ਦੀ ਭੂਮਿਕਾ ਅਰੁਣ ਅਰੋੜਾ ਅਤੇ ਬਲਜੀਤ ਸ਼ਰਮਾ ਵੱਲੋਂ ਸਾਂਝੇ ਤੌਰ ਤੇ ਨਿਭਾਈ ਗਈ।

NO COMMENTS