ਮਾਨਸਾ 19ਅਪ੍ਰੈਲ (ਸਾਰਾ ਯਹਾਂ /ਮੁੱਖ ਸੰਪਾਦਕ) : ਸ਼੍ਰੀ ਸਨਾਤਨ ਧਰਮ ਪ੍ਰਚਾਰ ਸੰਮਤੀ ਮਾਨਸਾ ਦੀ ਸਲਾਨਾ ਚੋਣ ਮੀਟਿੰਗ ਸ਼੍ਰੀ ਰਾਮ ਮੰਦਿਰ ਵੀਰ ਨਗਰ ਵਿੱਚ ਹੋਈ। ਇਸ ਮੀਟਿੰਗ ਵਿੱਚ ਇੰਦਰਸੈਨ ਅਕਲੀਆਂ ਨੂੰ ਸਰਬਸੰਮਤੀ ਨਾਲ ਸੰਮਤੀ ਦਾ ਪ੍ਰਧਾਨ ਚੁਣਿਆ ਗਿਆ ਅਤੇ ਨਾਲ ਹੀ ਪ੍ਰਧਾਨ ਨੂੰ ਆਪਣੀ ਕਾਰਜਕਾਰਨੀ ਚੁਨਣ ਦਾ ਅਧਿਕਾਰ ਵੀ ਦਿੱਤਾ ਗਿਆ ।
ਨਵ ਨਿਯੁਕਤ ਪ੍ਰਧਾਨ ਨੇ ਸੰਮਤੀ ਵੱਲੋਂ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਆਪਣੀ ਕਾਰਜਕਾਰਣੀ ਦੀ ਚੋਣ ਕੀਤੀ ਜਿਸ ਵਿੱਚ ਸਰਪ੍ਰਸਤ ਰਾਮ ਲਾਲ ਸ਼ਰਮਾ,ਜੀਵਨ ਪ੍ਰਕਾਸ਼ ਵਰਮਾ, ਅਮਰਨਾਥ ਗਰਗ,ਲਛਮਣ ਦਾਸ ਜਟਾਣਾ,ਸ਼ੁਭਾਸ਼ ਕਾਕੜਾ,ਓਮ ਪ੍ਰਕਾਸ਼ ਜੋਗਾ,ਰੁਲਦੂ ਰਾਮ ਰੋੜੀ ਤੇ ਕ੍ਰਿਸ਼ਨ ਜੈਨ, ਮੀਤ ਪ੍ਰਧਾਨ ਰਾਜਿੰਦਰ ਵਿੱਕੀ ਪੈਪਸੀ,ਜਰਨਲ ਸਕੱਤਰ ਕੰਵਲਜੀਤ ਸ਼ਰਮਾ,ਸਹਾਇਕ ਸਕੱਤਰ ਮਨੋਜ ਕੁਮਾਰ,ਖਜ਼ਾਨਚੀ ਅਜੈ ਕੁਮਾਰ ਟੀਟੂ,ਮਹੰਤ ਵਿਜੈ ਕਮਲ,ਸਟੋਰ ਕੀਪਰ ਰਾਕੇਸ਼ ਬਿੱਟੂ ਨੂੰ ਚੁਣਿਆ ,ਉਨ੍ਹਾਂ ਇਸ ਮੋਕੇ ਬੋਲਦਿਆਂ ਨਵ ਨਿਯੁਕਤ ਪ੍ਰਧਾਨ ਨੇ ਕਿਹਾ ਸ਼੍ਰੀ ਸਨਾਤਨ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸਾਰਿਆਂ ਦੇ ਸਹਿਯੋਗ ਨਾਲ ਦਿਨ ਰਾਤ ਯਤਨ ਕਰਦੇ ਰਹਿਣਗੇ ।