*ਸ਼੍ਰੀ ਰਾਮ ਲੀਲਾ ਜੀ ਦੀ ਆਖਿ਼ਰੀ ਨਾਈਟ ਦੌਰਾਨ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦਾ ਹੋਇਆ ਰਾਜ ਤਿਲਕ*

0
19

ਮਾਨਸਾ 26 ਅਕਤੂਬਰ (ਸਾਰਾ ਯਹਾਂ/ਜੋਨੀ ਜਿੰਦਲ): ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਮਾਨਸਾ ਦੀ ਸੁਨਿਹਰੀ ਸਟੇਜ਼ ਤੋਂ ਸ਼੍ਰੀ ਰਾਮ ਲੀਲਾ ਜੀ ਦੇ ਮੰਚਨ ਦੀ ਆਖਿ਼ਰੀ ਨਾਈਟ ਵਿੱਚ ਪ੍ਰਭੂ ਸ਼੍ਰੀ ਰਾਮ ਜੀ ਦੇ ਰਾਜ ਤਿਲਕ ਦੇ ਦ੍ਰਿਸ਼ ਦਿਖਾਏ ਗਏ।ਜਿਨ੍ਹਾਂ ਨੂੰ ਦੇਖ ਕੇ ਪ੍ਰਭੂ ਸ਼੍ਰੀ ਰਾਮ ਜੀ ਦੇ ਭਗਤਾਂ  ਨੇ ਆਪਣੀ ਖੁਸ਼ੀ ਪ੍ਰਗਟਾਈ।ਇਸ ਸਾਲ ਸ਼੍ਰੀ ਰਾਮ ਲੀਲਾ ਜੀ ਦੇ ਮੰਚਨ ਦੀ ਆਖਿ਼ਰੀ ਨਾਈਟ ਦਾ ਉਦਘਾਟਨ ਸ਼੍ਰੀ ਸੁਭਾਸ਼ ਡਰਾਮਾਟਿਕ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਦੇ ਵਾਈਸ ਪ੍ਰਧਾਨ ਸ਼੍ਰੀ ਪ੍ਰੇਮ ਕੁਮਾਰ ਜਿੰਦਲ ਨੇ ਆਪਣੀ 49ਵੀਂ ਵਿਆਹ ਵਰੇ੍ਹਗੰਢ ਮੌਕੇ ਕੀਤਾ।ਇਸ ਮੌਕੇ ਉਨ੍ਹਾਂ ਨਾਲ ਕਲੱਬ ਦੇ ਸਰਪ੍ਰਸਤ ਸ਼੍ਰੀ ਜਗਮੋਹਨ ਸ਼ਰਮਾ ਵੀ ਮੌਜੂਦ ਸਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਸ਼੍ਰੀ ਅਸ਼ੋਕ ਗਰਗ ਅਤੇ ਪ੍ਰਧਾਨ ਮੈਨੇਜਿੰਗ ਕਮੇਟੀ ਸ਼੍ਰੀ ਸੁਭਾਸ਼ ਡਰਾਮੈਟਿਕ ਕਲੱਬ ਸ਼੍ਰੀ ਪ੍ਰਵੀਨ ਗੋਇਲ ਨੇ ਦੱਸਿਆ ਕਿ 24 ਅਕਤੂਬਰ ਨੂੰ ਦੁਸਿ਼ਹਰੇ ਦਾ ਤਿਓਹਾਰ ਬੜੀ ਧੂਮ੍ਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ, ਜੋ ਕਿ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ।ਉਨ੍ਹਾਂ ਦੱਸਿਆ ਕਿ ਰਾਵਣ ਵਧ ਉਪਰੰਤ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦਾ ਰਾਜ ਤਿਲਕ ਕੀਤਾ ਗਿਆ ਅਤੇ ਉਨ੍ਹਾਂ ਦਾ ਗੁਨਗਾਨ ਕੀਤਾ ਗਿਆ।

ਇਸ ਮੌਕੇ ਸ਼੍ਰੀ ਹਨੂੰਮਾਨ ਜੀ ਨੇ `ਛਮ-ਛਮ ਨਾਚੇ ਦੇਖੋ ਵੀਰ ਹਨੂੰਮਾਨਾ` ਭਜਨ `ਤੇ ਮਗਨ ਨਾਲ ਝੂਮ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ, ਜਿਸ ਦਾ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆ ਅਤੇ ਉਨ੍ਹਾਂ ਸਾਹਮਣੇ ਨਤਮਸਤਕ ਹੋਏ।ਮੈਨੇਜਿੰਗ ਕਮੇਟੀ ਦੇ ਸੀਨੀਅਰ ਵਾਇਸ ਪ੍ਰਧਾਨ ਸ਼੍ਰੀ ਸੁਰਿੰਦਰ ਨੰਗਲੀਆ ਨੇ ਦੱਸਿਆ ਕਿ ਇਸ ਸਮੁੱਚੀ ਸ਼੍ਰੀ ਰਾਮ ਲੀਲਾ ਜੀ ਦਾ ਸਿੱਧਾ ਪ੍ਰਸਾਰਣ (ਲਾਈਵ) ਸ਼੍ਰੀਤ ਬਲਜੀਤ ਕੜਵਲ ਵੱਲੋਂ ਸਾਡਾ ਮਾਨਸਾ ਦੇ ਫੇਸਬੁੱਕ ਪੇਜ਼ `ਤੇ ਦਿਖਾਇਆ ਗਿਆ।ਉਨ੍ਹਾਂ ਦੱਸਿਆ ਕਿ ਰਮੇਸ਼ ਸਟੂਡਿਊ ਵੱਲੋਂ ਸ਼੍ਰੀ ਜੋਨੀ ਜਿੰਦਲ ਨੇ ਸਮੁੱਚੀ ਸ਼੍ਰੀ ਰਾਮ ਲੀਲਾ ਜੀ ਦੀਆਂ ਤਸਵੀਰਾਂ ਨੂੰ ਆਪਣੇ ਕੈਮਰੇ ਵਿੱਚ ਸਜੋਇਆ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸ਼੍ਰੀ ਭਗਵੰਤ ਚਹਿਲ ਵੱਲੋਂ ਵੀ ਉਨ੍ਹਾਂ ਦੇ ਪੇਜ ਬੀ.ਐਸ.ਸੀ. ਰਾਹੀਂ ਰਾਮ ਲੀਲਾ ਜੀ ਦੇ ਮੰਚਨ ਨੂੰ ਲਾਈਵ ਦਰਸ਼ਕਾਂ ਤੱਕ ਪਹੰੁਚਾਇਆ ਗਿਆ।

 ਇਸ ਮੌਕੇ ਪ੍ਰਧਾਨ ਐਕਟਰ ਬਾਡੀ ਸ਼੍ਰੀ ਰਾਜ ਕੁਮਾਰ ਰਾਜੀ ਨੇ ਦੱਸਿਆ ਕਿ ਰਾਜ ਤਿਲਕ ਦੀ ਨਾਈਟ ਦੇ ਸ਼ੁਰੂਆਤ ਵਿੱਚ ਪੰਡਿਤ ਸ਼੍ਰੀ ਪੁਨੀਤ ਸ਼ਰਮਾ ਜੀ ਵੱਲੋਂ ਵਿਧੀਵੱਤ ਪੂਜਾ-ਅਰਚਨਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਰਾਜ ਤਿਲਕ ਵਿੱਚ ਸ਼੍ਰੀ ਰਾਮ ਚੰਦਰ ਜੀ ਦੀ ਭੂਮਿਕਾ ਵਿਪਨ ਅਰੋੜਾ, ਮਾਤਾ ਸੀਤਾ ਦੀ ਭੂਮਿਕਾ ਡਾ. ਵਿਕਾਸ ਸ਼ਰਮਾ, ਸ਼੍ਰੀ ਲਕਸ਼ਮਣ ਜੀ ਵਿਸ਼ਾਲ ਵਿੱਕੀ, ਹਨੂੰਮਾਨ ਜੀ ਰਿੰਕੂ ਬਾਂਸਲ, ਭਰਤ ਜੀ ਬੰਟੀ ਸ਼ਰਮਾ, ਸ਼ਤਰੂਘਨ ਜੀ ਗਗਨ ਅਤੇ ਰਿਸ਼ੀ ਵਿਸਿ਼ਸ਼ਟ ਜੀ ਦੀ ਭੂਮਿਕਾ ਮਨੋਜ ਅਰੋੜਾ ਵੱਲੋਂ ਬਾਖੂਬੀ ਨਿਭਾਈ ਗਈ।

ਇਸ ਸਮੁੱਚੀ ਸ਼੍ਰੀ ਰਾਮ ਲੀਲਾ ਦੇ ਮੰਚਨ ਵਿੱਚ ਵਾਈਸ ਪ੍ਰਧਾਨ ਸ਼੍ਰੀ ਪ੍ਰੇ੍ਰਮ ਕੁਮਾਰ ਜਿੰਦਲ, ਡਾਇਰੈਕਟਰ ਸ਼੍ਰੀ ਪ੍ਰਵੀਨ ਟੋਨੀ ਸ਼ਰਮਾ, ਵਿਨੋਦ ਪਠਾਨ ਅਤੇ ਮੁਕੇਸ਼ ਬਾਂਸਲ, ਚੇਅਰਮੈਨ ਅਨੁਸ਼ਾਸ਼ਨ ਕਮੇਟੀ ਸ਼੍ਰੀ ਪਰਮਜੀਤ ਜਿੰਦਲ, ਕੈਸ਼ੀਅਰ ਸ਼੍ਰੀ ਸੁ਼ਸ਼ੀਲ ਕੁਮਾਰ ਵਿੱਕੀ, ਸ਼੍ਰੀ ਧਰਮਪਾਲ ਸ਼ੰਟੂ, ਵਾਈਸ ਪ੍ਰਧਾਨ ਐਕਟਰ ਬਾਡੀ ਸ਼੍ਰੀ ਰਾਜੇਸ਼ ਪੁੜਾ, ਸਟੇਜ ਸਕੱਤਰ ਸ਼੍ਰੀ ਬਲਜੀਤ ਸ਼ਰਮਾ ਅਤੇ ਸ਼੍ਰੀ ਅਰੁਣ ਅਰੋੜਾ, ਮਿਊਜਿ਼ਕ ਡਾਇਰੈਕਟਰ ਸ਼੍ਰੀ ਸੇਵਕ ਸੰਦਲ, ਬਿਲਡਿੰਗ ਇੰਚਾਰਜ ਸ਼੍ਰੀ ਵਰੁਣ ਵੀਨੂੰ, ਸ਼੍ਰੀ ਬਨਵਾਰੀ ਲਾਲ ਬਜਾਜ, ਸ਼੍ਰੀ ਅਮਨ ਗੁਪਤਾ, ਸ਼੍ਰੀ ਤਰਸੇਮ ਹੋਂਡਾ, ਹਾਰਮੋਨੀਅਮ ਪਲੇਅਰ ਸ਼੍ਰੀ ਮੋਹਨ ਸੋਨੀ, ਢੋਲਕ ਵਾਦਕ ਸ਼੍ਰੀ ਅਮਨ ਸਿੱਧੂ, ਪਲੇਬੈਕ ਮਿਊਜਿ਼ਕ ਇਫੈਕਟ ਪ੍ਰੋਗਰਾਮਰ ਸ਼੍ਰੀ ਗੋਰਵ ਬਜਾਜ ਅਤੇ ਚਾਂਦ ਬਜਾਜ, ਘੜਾ ਵਾਦਕ ਸ਼੍ਰੀ ਦਰਸ਼ਨ ਜੀ, ਸ਼੍ਰੀ ਗੋਰਾ ਜੀ, ਸ਼੍ਰੀ ਨਵਜੋਤ ਬੱਬੀ, ਜੀਵਨ ਜੁਗਨੀ, ਰਾਜੂ ਬਾਵਾ, ਥਾਲੀ ਇੰਚਾਰਜ, ਜਗਨਨਾਥ ਕੋਕਲਾ, ਹੈਰੀ, ਅਨੀਸ਼ ਕੁਮਾਰ, ਬੀਬਾ ਜੀ, ਮੇਹੁਲ ਸ਼ਰਮਾ, ਵਿਨਾਇਕ ਸ਼ਰਮਾ, ਸਮਰ ਸ਼ਰਮਾ, ਆਰੀਅਨ ਸ਼ਰਮਾ, ਚੇਤਨ, ਸਾਹਿਲ ਤੋਂ ਇਲਾਵਾ ਹੋਰ ਵੀ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਮਹੱਤਵਪੂਰਨ ਭੂਮਿਕਾ ਨਿਭਾਈ ਗਈ।    

NO COMMENTS