*ਸ਼੍ਰੀ ਰਾਮ ਨਾਟਕ ਕਲੱਬ ਮਾਨਸਾ ਦੀ ਸਟੇਜ ਤੇ ਚੱਲ ਰਹੀ ਰਾਮਲੀਲਾ ਦੀ ਤੀਜੀ ਨਾਈਟ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਪ੍ਰੇਮ ਨਾਥ ਅਰੋੜਾ ਨੇ ਰਿਬਨ ਕੱਟ ਕੇ ਕੀਤਾ*

0
32

ਮਾਨਸਾ 07,ਅਕਤੂਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਸ਼੍ਰੀ ਰਾਮ ਨਾਟਕ ਕਲੱਬ ਮਾਨਸਾ ਦੀ ਸਟੇਜ ਤੇ ਚੱਲ ਰਹੀ ਰਾਮਲੀਲਾ ਦੀ ਤੀਜੀ ਨਾਈਟ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਪ੍ਰੇਮ ਨਾਥ ਅਰੋੜਾ ਨੇ ਰਿਬਨ ਕੱਟ ਕੇ ਕੀਤਾ। ਇਸ ਤੋਂ ਇਲਾਵਾ ਇਸ ਦੌਰਾਨ ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਵੱਲੋਂ ਹਰ ਸਾਲ ਰਾਮਲੀਲਾ ਦਾ ਮੰਚਨ ਕਰਨ ਵਾਲੇ ਕਲੱਬਾਂ ਨੂੰ ਸਨਮਾਨਿਤ ਕੀਤਾ ਗਿਆ।ਤੀਸਰੀ ਨਾਈਟ ਦੌਰਾਨ ਸਭ ਤੋਂ ਪਹਿਲੇ ਸੀਨ ਵਿੱਚ ਕੈਲਾਸ਼ ਪਰਬਤ ਦਾ ਸੀਨ ਦੌਰਾਨ ਸ਼ਿਵ ਅਰਾਧਨਾ ਦਾ ਦ੍ਰਿਸ਼ ਪੇਸ਼ ਕੀਤਾ ਗਿਆ, ਜੋ ਕਿ ਸ਼ਹਿਰ ਵਾਸੀਆਂ ਵੱਲੋਂ ਸ਼ਲਾਘਾਯੋਗ ਰਿਹਾ। ਇਸ ਤੋਂ ਬਾਅਦ ਮਹਾਰਾਜਾ ਜਨਕ ਦਰਬਾਰ ਲਗਾਇਆ ਗਿਆ। ਜਿਸ ਵਿੱਚ ਪ੍ਰਜਾ ਵਾਸੀਆਂ ਵੱਲੋਂ ਦੇਸ਼ ਵਿੱਚ ਸੋਕਾ ਪੈਣ ਦੀ ਗੱਲ ਵਿਸਥਾਰ ਪੂਰਵਕ ਮਹਾਰਾਜਾ ਜਨਕ ਅੱਗੇ ਰੱਖੀ ਗਈ। ਜਿਸ ਦੌਰਾਨ ਪ੍ਰਜਾ ਵਾਸੀਆਂ ਵੱਲੋਂ ਮਹਾਰਾਜਾ ਜਨਕ ਨੂੰ ਸਲਾਹ ਦਿੱਤੀ ਗਈ ਕਿ ਜੇਕਰ ਮਹਾਰਾਜਾ ਆਪਣੇ ਸ਼ੁਭ ਹੱਥਾਂ ਨਾਲ ਖੇਤਾਂ ਵਿੱਚ ਜਾ ਕੇ ਸੋਨੇ ਦਾ ਹਲ ਚਲਾਵੇਗਾ ਤਾਂ ਇੰਦਰ ਦੇਵਤਾ ਜਰੂਰ ਪ੍ਰਸੰਨ ਹੋ ਕੇ ਮੀਂਹ ਵਰਸਾਉਣਗੇ, ਜਿਸ ਨਾਲ ਉਨ੍ਹਾਂ ਦੀ ਸਮੱਸਿਆ ਦਾ ਹੱਲ ਹੋਵੇਗਾ। ਇਸ ਦੌਰਾਨ ਮਹਾਰਾਜ ਵੱਲੋਂ ਖੇਤਾਂ ਵਿੱਚ ਜਾ ਕੇ ਹਲ ਚਲਾਉਂਦੇ ਸਮੇਂ ਸੀਤਾ ਰੂਪੀ ਬੱਚੀ ਦਾ ਮਿਲਣਾ ਅਤਿ ਸ਼ਲਾਘਾਯੋਗ ਰਿਹਾ। ਇਸ ਤੋਂ ਅਗਲੇ ਸੀਨ ਵਿੱਚ ਮਹਾਰਾਜਾ ਰਾਵਣ ਦੇ ਮਾਰੀਚ ਅਤੇ ਸਵਾਹੂ ਦਾ ਸੀਨ ਪੇਸ਼ ਕੀਤਾ ਗਿਆ। ਇਸ ਸੀਨ ਦੌਰਾਨ ਉਨ੍ਹਾਂ ਵੱਲੋਂ ਰਿਸ਼ੀ ਮੁੰਨੀਆਂ ਨੂੰ ਤੰਗ ਕਰਨਾ ਅਤੇ ਪ੍ਰੇਸ਼ਾਨ ਕਰਨ ਦੇ ਸੀਨ ਦਿਖਾਏ ਗਏ। ਇਸ ਦੌਰਾਨ ਮੁਨੀ ਵਿਸ਼ਵਾ ਮਿੱਤਰ ਵੱਲੋਂ ਰਾਜਾ ਦਸ਼ਰਥ ਦੇ ਦਰਬਾਰ ਵਿੱਚ ਜਾ ਕੇ ਉਨ੍ਹਾਂ ਰਾਕਸ਼ਕਾਂ ਦੀ ਸ਼ਿਕਾਇਤ ਕਰਨਾ ਅਤੇ ਉਨ੍ਹਾਂ ਦੇ ਖਾਤਮੇ ਲਈ ਰਾਮ ਲਕਸ਼ਮਣ ਨੂੰ ਆਪਣੇ ਨਾਲ ਲਿਜਾਣ ਦੀ ਮੰਗ ਕੀਤੀ ਗਈ। ਜਿਸ ਤੇ ਪ੍ਰੇਸ਼ਾਨ ਹੋ ਕੇ ਰਾਜਾ ਦਸ਼ਰਥ ਵੱਲੋਂ ਇਨਕਾਰ ਕਰਨਾ ਅਤੇ ਗੁਰੂ ਵਸਿਸ਼ਟ ਵੱਲੋਂ ਰਾਜਾ ਦਸ਼ਰਥ ਨੂੰ ਸਮਝਾਉਣ ਤੇ ਰਾਮ ਲਕਸ਼ਮਣ ਨੂੰ ਵਿਸ਼ਵਾ ਮਿੱਤਰ ਨਾਲ ਭੇਜ ਦੇਣਾ, ਦੇ ਨਾਲ ਨਾਲ ਰਾਮ ਲਕਸ਼ਮਣ ਵੱਲੋਂ ਤਾੜਕਾ, ਮਰਾਚੀ ਸਵਾਹੂ ਨੂੰ ਮਾਰਨ ਦੇ ਸੀਨ ਦਿਖਾਏ ਗਏ। ਇਸ ਦੌਰਾਨ ਛੋਟੇ ਬੱਚੇ ਰਾਮ ਲਕਸ਼ਮਣ ਵੱਲੋਂ ਨਿਭਾਈ ਗਈ ਭੂਮਿਕਾ ਸ਼ਲਾਘਾਯੋਗ ਰਹੀ। ਅੱਜ ਦੀ ਨਾਇਟ ਦੌਰਾਨ ਪ੍ਰਵੀਨ ਪੀਪੀ, ਮਾ. ਰਾਜੇਸ਼, ਸ਼ਤੀਸ਼ ਧੀਰ, ਨਵੀਂ ਨਿਆਰਿਆ, ਸਾਗਰ ਨਿਆਰਿਆ, ਗੁਜਿੰਦਰ ਨਿਆਰਿਆ, ਰਾਜ ਕੁਮਾਰ ਨੋਨਾ, ਬਸੰਤ ਕੁਮਾਰ, ਦੀਪਕ, ਅੰਕੁਸ਼ ਕੇਲਾ, ਡਾ. ਕ੍ਰਿਸ਼ਨ ਪੱਪੀ, ਬਿੱਟੂ ਸ਼ਰਮਾ, ਅਸ਼ੋਕ ਗੋਗੀ, ਭੋਲਾ ਸ਼ਰਮ, ਸੁਭਾਸ਼ ਕਾਕੜਾ, ਰਿਸ਼ੀ ਕਾਮਰੇਡ, ਅਮਰ ਪੀਪੀ, ਜਨਕ ਰਾਜ, ਪਵਨ ਧੀਰ, ਲੋਕ ਰਾਜ, ਜੀਵਨ ਮੀਰਪੁਰੀਆ, ਦੀਪਕ ਮੋਬਾਇਲ, ਸੰਜੀਵ ਬਬਲਾ, ਸੰਜੂ, ਲੱਕੀ, ਛੋਟੇ ਬੱਚੇ ਛੋਰਿਆ, ਪ੍ਰਿਥਵੀ, ਸੰਜੂ, ਰੋਹਿਤ ਭਾਰਤੀ ਆਦਿ ਨੇ ਆਪਣੀ ਆਪਣੀ ਭੂਮਿਕਾ ਬਾਖੂਬੀ ਨਿਭਾਈ। ਇਸ ਦੌਰਾਨ ਸ਼੍ਰੀ ਸਨਾਤਨ ਧਰਮ ਸਭਾ ਦੇ ਪ੍ਰਧਾਨ ਸੁਮੀਰ ਛਾਬੜਾ, ਮੀਤ ਪ੍ਰਧਾਨ ਵਿਨੋਦ ਗੂਗਨ, ਜਨਰਲ ਸਕੱਤਰ ਰਾਜੇਸ਼ ਪੰਧੇਰ, ਸਕੱਤਰ ਬਿੰਦਰਪਾਲ ਗਰਗ, ਖਜਾਨਚੀ ਅਮਿ੍ਤਪਾਲ ਮਿੱਤਲ ਨੂੰ ਕਲੱਬ ਆਗੂਆਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਕਲੱਬ ਦੇ ਪ੍ਰਧਾਨ ਪ੍ਰੇਮ ਨਾਥ ਸਿੰਗਲਾ, ਉਪ ਪ੍ਰਧਾਨ ਸੁਰਿੰਦਰ ਲਾਲੀ, ਜਰਨਲ ਸਕੱਤਰ ਵਿਜੇ ਧੀਰ, ਸਕੱਤਰ ਨਵੀਂ ਜਿੰਦਲ, ਸਰਪ੍ਰਸਤ ਡਾ. ਆਰ.ਸੀ ਸਿੰਗਲਾ ਨੇ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕਰਦਿਆਂ ਕਿਹਾ ਕਿ ਸ਼ੀ੍ਰ ਰਾਮ ਨਾਟਕ ਕਲੱਬ ਦੀ ਸਟੇਜ ਤੇ ਸ਼ਰਧਾਪੂਰਵਕ ਰਾਮਲੀਲਾ ਦਾ ਮੰਚਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਕਲੱਬ ਦੇ ਕਲਾਕਾਰ ਸ਼ਰਧਾ ਤੇ ਭਾਵਨਾ ਨਾਲ ਆਪਣੇ ਆਪਣੇ ਰੋਲਾਂ ਦੀ ਬਾਖੂਬੀ ਭੂਮਿਕਾ ਨਿਭਾ ਰਹੇ ਹਨ। ਸਕੱਤਰ ਵਿਜੇ ਧੀਰ ਨੇ ਦੱਸਿਆ ਕਿ ਰਾਮਲੀਲਾ ਦਾ ਸਿੱਧਾ ਪ੍ਰਸਾਰਨ ਐਮ.ਐਮ ਨਿਊਜ ਮਾਨਸਾ ਤੇ ਰੋਜਾਨਾ ਰਾਤ ਨੂੰ ਦਿਖਾਇਆ ਜਾਂਦਾ ਹੈ।

NO COMMENTS