ਮਾਨਸਾ 7 ਜੁਲਾਈ (ਸਾਰਾ ਯਹਾਂ/ਜਗਦੀਸ਼ ਬਾਂਸਲ)- ਸ਼੍ਰੀ ਪੰਚਮੁਖੀ ਬਾਲਾ ਜੀ ਸੇਵਾ ਸੰਮਤੀ ਮਾਨਸਾ ਵੱਲੋਂ 22ਵਾ ਕਰੋਨਾ ਵੈਕਸੀਨ ਕੈਂਪ ਰਾਘਵ ਸਿੰਗਲਾ ਦੀ ਅਗੁਵਾਈ ਵਿੱਚ ਦੁਕਾਨ ਨੰਬਰ 377 ਪੁਰਾਣੀ ਦਾਣਾ ਮੰਡੀ ਮਾਨਸਾ ਉੱਪਰ ਲਗਾਇਆ ਗਿਆ ਇਸ ਕੈਂਪ ਦਾ ਉਦਘਾਟਨ ਡਾਕਟਰ ਹਰਚੰਦ ਸਿੰਘ ਐਸ,ਐਮ,ਓ ਮਾਨਸਾ ਅਤੇ ਉੱਘੇ ਸਮਾਜ ਸੇਵੀ ਤੇ ਉਦਯੋਗਪਤੀ ਚੌਧਰੀ ਈਸ਼ਵਰ ਚੰਦ ਨੇ ਕੀਤਾ ਇਸ ਲੜੀ ਤਹਿਤ 23ਵਾ ਕੈਂਪ ਕਾਲੀ ਮਾਤਾ ਮੰਦਿਰ ਰਾਮ ਬਾਗ ਰੋਡ ਮਾਨਸਾ ਵਿੱਖੇ ਲੱਕੀ ਬਾਂਸਲ ਦੀ ਅਗੁਵਾਈ ਵਿੱਚ ਲਗਾਇਆ ਗਿਆ ਜਿਸ ਦਾ ਉਦਘਾਟਨ ਡੀ,ਐਸ,ਪੀ,ਗੁਰਮੀਤ ਸਿੰਘ ਬਰਾੜ ਅਤੇ ਡਾਕਟਰ ਜਨਕ ਰਾਜ ਸਿੰਗਲਾ ਨੇ ਕੀਤਾ ਇਸ ਕੈਂਪ ਵਿੱਚ ਵਿਸ਼ੇਸ਼ ਤੋਰ ਤੇ ਕੇਵਲ ਬਾਬਾ ਅਤੇ ਡਾਕਟਰ ਵਰੁਣ ਮਿੱਤਲ ਪਹੁੰਚੇ ਤੇ ਕਿਹਾ ਕਿ ਕਰੋਨਾ ਬਿਮਾਰੀ ਦਾ ਖਾਤਮਾ ਕਰਨ ਲਈ ਇਹ ਵੇਕਸੀਨੇਸ਼ਨ ਕਰਵਾਉਣਾ ਬਹੁਤ ਜਰੂਰੀ ਹੈ।ਇਸ ਮੌਕੇ ਤੇ ਸੰਮਤੀ ਦੇ ਪ੍ਰਧਾਨ ਸੁਰੇਸ਼ ਕਰੋੜੀ ਨੇ ਕਿਹਾ ਕਿ ਜਿੱਥੇ ਪੂਰੀ ਦੁਨੀਆਂ ਇਹ ਵੈਕਸੀਨ ਦੀ ਮੰਗ ਕਰ ਰਹੀ ਹੈ ਉਥੇ ਆਪਣੇ ਦੇਸ਼ ਵਿੱਚ ਇਹ ਬਿਲਕੁੱਲ ਮੁਫ਼ਤ ਲੱਗ ਰਹੀ ਹੈ। ਸੰਮਤੀ ਦੇ ਦਰਸ਼ਨ ਨੀਟਾ ਨੇ ਦੱਸਿਆ ਕਿ ਸੰਸਥਾ ਵੱਲੋਂ ਲਗਾਏ ਗਏ ਵੱਖ ਵੱਖ ਕੈਂਪਾਂ ਵਿੱਚ ਸਿਵਿਲ ਸਰਜਨ ਮਾਨਸਾ ਦੀ ਟੀਮ ਵੱਲੋਂ 320 ਲੋਕਾਂ ਦੀ ਵੇਕਸੀਨੇਸ਼ਨ ਕੀਤੀ ਗਈ।ਅਤੇ ਲੋਕਾਂ ਵਿੱਚ ਇਨ੍ਹਾਂ ਭਾਰੀ ਉਤਸ਼ਾਹ ਸੀ ਕਿ ਲੋਕ ਵੈਕਸੀਨ ਖ਼ਤਮ ਹੋਣ ਕਰਕੇ ਨਿਰਾਸ਼ ਹੋ ਕੇ ਮੁੜਕੇ ਗਏ।ਇਸ ਕੈਂਪ ਵਿੱਚ ਰਾਕੇਸ਼ ਬਿੱਟੂ, ਅਰਜੁਨ ਸਿੰਘ,ਅਰਸ਼ ਮੋਨੂੰ, ਮੋਹਿਤ ਕੁਮਾਰ,ਮਨਦੀਪ ਕੁਮਾਰ, ਰਾਜੀਵ ਕੁਮਾਰ, ਰਮੇਸ਼ ਕੁਮਾਰ, ਦੀਪਕ ਕੁਮਾਰ ਆਦਿ ਹਾਜਰ ਸਨ।