*ਸ਼ੀ ਸਾਲਾਸਰ ਧਾਮ ਅਤੇ ਸ਼ੀ ਖਾਟੂ ਸ਼ਿਆਮ ਲਈ ਬੱਸ ਰਵਾਨਾ*

0
54

ਮਾਨਸਾ 26 ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼) — ਸ੍ਰੀ ਬਾਲਾ ਜੀ ਸੇਵਾ ਸੰਘ ਮਾਨਸਾ ਵੱਲੋ ਮਹੀਨਾਵਾਰ ਬੱਸ ਯਾਤਰਾ ਧਾਰਮਿਕ ਰੀਤੀ ਰਿਵਾਜ ਅਨੁਸਾਰ ਸ਼ੀ ਖਾਟੂ ਸ਼ਿਆਮ ਤੇ ਸ਼ੀ ਸਾਲਾਸਰ ਧਾਮ ਲਈ  ਅਭਿਸ਼ੇਕ ਜੈਨ ਅਤੇ ਆਯੂਸ਼ ਬਾਸਲ  ਦੀ ਅਗਵਾਈ ਹੇਠ ਦੁਕਾਨ ਨੂੰ :57  ਕੋਲੋ, ਪੁਰਾਣੀ ਅੰਨਾਜ ਮੰਡੀ ਕੋਲ ਰਵਾਨਾ ਹੋਈ। ਇਸ ਮੋਕੇ ਨਾਰੀਅਲ ਦੀ ਰਸਮ ਕੱਚਾ ਆੜਤੀਆ ਐਸੋਸੀਏਸ਼ਨ ਦੇ ਪਰਧਾਨ ਮੁਨੀਸ਼ ਬੱਬੀ ਦਾਨੇਵਾਲੀਆ ਨੇ ਕੀਤੀ ।  ਬੱਸ ਨੂੰ ਝੰਡੀ ਦੇਣ ਦੀ ਰਸਮ ਬੀ.ਜੇ.ਪੀ
 ਮਾਨਸਾ ਦੇ  ਸ਼ਹਿਰੀ ਪਰਧਾਨ ਰੋਹਿਤ ਬਾਸਲ  ਜੀ ਨੇ ਅਦਾ ਕੀਤੀ । ਉਹਨਾ ਨੇ ਕਿਹਾ ਕਿ ਸਾਨੂੰ ਇਸ ਤਰਾ ਦੇ ਧਾਰਮਿਕ ਕੰਮ  ਕਰਦੇ ਰਹਿਣਾ ਚਾਹਿਦਾ ਹੈ, ਤਾ ਜੋ ਲੋਕਾ ਦੀ ਸ਼ਰਧਾ ਭਾਵਨਾ ਬਣੀ ਰਹੇ। ਇਸ ਮੋਕੇ ਸੰਮਤੀ ਦੇ ਪ੍ਰਧਾਨ ਅਨਮੋਲ ਨੰਦਗੜੀਆ ਨੇ ਦੱਸਿਆ ਕਿ ਬੱਸ ਸ਼ੀ ਖਾਟੂ ਸ਼ਿਆਮ,ਸ਼ੀ ਸਾਲਾਸਰ ਧਾਮ, ਅੰਜਨੀ ਮਾਤਾ ਮੰਦਰ, ਅਗਰੋਹਾ ਧਾਮ ਦੇ ਦਰਸਨ ਕਰਕੇ ਵਾਪਿਸ ਆਵੇਗੀ ਇਸ ਮੋਕੇ ਹਰਮੇਸ ਨੰਦਗੜੀਆ , ਬਿੰਦਰਪਾਲ , ਕ੍ਰਿਸਨ ਬਾਸਲ , ਪ੍ਰਸੋਤਮ ਕੇਜਰੀਵਾਲ , ਜੋਨੀ ਮਿੱਤਲ, ਰੋਹਿਤ ਗਰਗ , ਸ਼ਿਵਪਾਲ ਬਾਸਲ,   ਆਯੂਸ, ਅਦਿੱਤੀਆ ਸ਼ਰਮਾ,ਅਨਮੋਲ ਨੰਦਗੜੀਆ,ਭਾਰਤ ਭੂਸ਼ਨ , ਨੀਤਿਨ ੳਮ ਸਟੂਡੀਉ , ਨਿਸ਼ਾਤ ਕੁਮਾਰ ਹਾਜਰ ਸਨ

NO COMMENTS