ਸ਼ਿਵਰਾਤਰੀ ਦੇ ਮੌਕੇ ਤੇ ਸ਼ਿਵ ਭਗਤਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਸਬੰਧੀ ਮਹਾਕਾਂਵਡ਼ ਸੰਘ ਨੇ ਕੈਬਨਿਟ ਮੰਤਰੀ ਦੀ ਨੂੰ ਦਿੱਤਾ ਮੰਗ ਪੱਤਰ

0
65

ਬੁਢਲਾਡਾ 05,ਮਾਰਚ (ਸਾਰਾ ਯਹਾਂ /ਅਮਨ ਮਹਿਤਾ): ਮਹਾਂਕਾਵੜ ਸੰਘ ਪੰਜਾਬ (ਰਜਿ) ਦੀ ਟੀਮ ਵੱਲੋਂ ਮਹਾਂਸ਼ਿਵਰਾਤੀ ਮੌਕੇ ਕਾਵੜੀਆਂ ਨੂੰ  ਆਉਣ ਵਾਲੀਆਂ ਸਮੱਸਿਆਵਾਂ ਅਤੇ ਸਹੂਲਤਾਂ ਸੰਬੰਧੀ ਕੈਬੀਨਟ ਮੰਤਰੀ  ਗੁਰਪ੍ਰੀਤ ਸਿੰਘ ਕਾਂਗੜ ਅਤੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਮੀਟਿੰਗ ਕੀਤੀ ਗਈ। ਮੀਟਿੰਗ ਦੋਰਾਨ ਮਹਾਂਕਾਵੜ ਸੰਘ ਪੰਜਾਬ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 11 ਮਾਰਚ ਮਹਾਂਸ਼ਿਵਰਾਤਰੀ ਦੇ ਸ਼ੁਭ ਮੌਕੇ ਤੇ ਪੂਰੇ ਪੰਜਾਬ ਦੇ ਕਾਵੜੀਏ 5 ਮਾਰਚ ਤੋਂ 11 ਮਾਰਚ ਦੌਰਾਨ ਹਰਿਦੁਆਰ ਤੋਂ ਭਗਵਾਨ ਭੋਲੇਨਾਥ ਜੀ ਦਾ ਅਭਿਸ਼ੇਕ ਕਰਨ ਲਈ ਪਵਿੱਤਰ ਗੰਗਾਜਲ ਲੈ ਕੇ ਆ ਰਹੇ ਹਨ। ਪਰ ਯਾਤਰਾ ਦੌਰਾਨ ਕਾਵੜੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੌਰਾਨ ਕੈਬੀਨਟ ਮੰਤਰੀ ਕਾਂਗੜ ਨੇ ਭਰੋਸਾ ਦਵਾਇਆ ਕਿ ਇਸ ਵਾਰ ਯਾਤਰਾ ਦੌਰਾਨ ਸ਼ਿਵ ਭਗਤਾਂ ਦੀਆਂ ਭਾਵਨਾਵਾਂ ਅਤੇ ਆਸਥਾ ਨੂੰ  ਮੁੱਖ  ਰੱਖਦਿਆਂ ਕਾਵੜੀਆਂ ਨੂੰ ਪ੍ਰਸ਼ਾਸ਼ਨ ਦਾ ਪੂਰਨ ਸਹਿਯੋਗ ਦਿੱਤਾ ਜਾਵੇਗਾ ਅਤੇ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਜਿਸ ਸੰਬੰਧੀ ਉਨ੍ਹਾਂ ਪ੍ਰਸ਼ਾਸ਼ਨ ਅਤੇ ਡੀ ਜੀ ਪੀ ਪੰਜਾਬ ਨੂੰ  ਦਿਸ਼ਾ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ। ਇਸ ਮੀਟਿੰਗ ਮੌਕੇ ਸੰਸਥਾਂ ਦੇ ਉੱਪ ਪ੍ਰਧਾਨ ਨੀਰਜ਼ ਚੋਧਰੀ ਰਾਮਪੁਰਾ, ਸੋਨੂ ਬਾਂਸਲ ਬੁਢਲਾਡਾ, ਸਤਨਾਮ ਚੌਧਰੀ ਜਟਵਾਦ, ਵਿਜੈ ਗਰਗ ਟੈਣੀ, ਪ੍ਰਸ਼ੋਤਮ ਦਾਸ, ਕਾਲੀ ਬਾਬਾ, ਵਰਿੰਦਰ ਸ਼ੁਕਲਾ ਰੋਪੜ, ਅਜੈ ਮਿੱਤਲ ਬਰਨਾਲਾ ਆਦਿ ਹਾਜਰ ਸਨ।

NO COMMENTS