ਸ਼ਿਫਟਾਂ ਅਨੁਸਾਰ ਰਾਤ ਵੇਲੇ ਲਾਈਟ ਦੇਣ ਕਾਰਨ ਕਿਸਾਨਾਂ ਵੱਲੋਂ ਪਾਵਰਕੌਮ ਦਫ਼ਤਰ ਅੱਗੇ ਦਿੱਤਾ ਧਰਨਾ

0
17


ਬੁਢਲਾਡਾ 10,ਮਾਰਚ (ਸਾਰਾ ਯਹਾਂ /ਅਮਨ ਮਹਿਤਾ): ਖੇਤੀ ਮੋਟਰਾਂ ਦੀ ਘੱਟ ਮਿਲ ਰਹੀ ਲਾਈਟ ਨੂੰ ਲੈ ਕੇ ਮਸਲਾ ਹੱਲ ਨਾ ਹੋਣ ਦੇ ਵਿਰੋਧ ਵਿਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪਾਵਰਕੌਮ ਐਕਸੀਅਨ ਦਫਤਰ ਅੱਗੇ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ  ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਥੇਬੰਦੀ ਆਗੂ ਮੇਜਰ ਸਿੰਘ ਗੋਬਿੰਦਪੁਰਾ ਨੇ ਕਿਹਾ ਕਿ ਤਕਰੀਬਨ ਦੋ ਮਹੀਨਿਆਂ ਤੋਂ ਲੈ ਕੇ ਕਿਸਾਨਾਂ ਨੂੰ ਖੇਤੀ ਮੋਟਰਾਂ ਵਾਲੀ ਲਾਈਟ ਜੋ ਸ਼ਿਫਟਾਂ ਮੁਤਾਬਿਕ ਇੱਕ ਹਫ਼ਤਾ ਦਿਨੇ  ਅਤੇ ਇੱਕ ਹਫ਼ਤਾ ਰਾਤ ਨੂੰ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਾਵਰਕਾਮ ਦਫਤਰ ਵੱਲੋਂ ਦੇਣ ਵੇਲੇ ਲਾਈਟ  ਕਾਰਖਾਨਿਆਂ ਨੂੰ ਦਿੱਤੀ ਜਾਂਦੀ ਹੈ । ਇਸ ਦੌਰਾਨ ਪਾਵਰ ਤੋਂ ਐਕਸੀਅਨ ਦੇ ਦਫ਼ਤਰ ਵਿੱਚ ਨਾ ਹੋਣ ਕਰ ਕੇ ਜਥੇਬੰਦੀ ਨੇ ਸੜਕ ਜਾਮ ਕਰਨ ਦਾ ਐਲਾਨ ਕੀਤਾ ਪਰ ਤਹਿਸੀਲਦਾਰ ਬੁਢਲਾਡਾ ਵਲੋਂ ਆ ਕੇ ਭਰੋਸਾ ਦਿਵਾਇਆ ਗਿਆ ਕਿ  ਮੇਰੀ ਪਾਵਰਕਾਮ ਦਫਤਰ ਦੇ ਅਧਿਕਾਰੀਆਂ ਨਾਲ ਗੱਲ ਹੋ ਚੁੱਕੀ ਹੈ ਅਤੇ ਅੱਜ ਤੋਂ ਹੀ ਕਿਸਾਨਾਂ ਨੂੰ ਸ਼ਿਫਟਾਂ ਮੁਤਾਬਕ ਦੇਣੇ ਲਾਈਟ ਦਿੱਤੀ ਜਾਇਆ ਕਰੇਗੀ  ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਧਰਨਾ ਚੁੱਕ ਦਿੱਤਾ ਗਿਆ  ਇਸ ਮੌਕੇ ਮੇਜਰ ਸਿੰਘ, ਰਾਜ ਸਿੰਘ, ਦਰਸ਼ਨ ਸਿੰਘ, ਬਲਵਿੰਦਰ ਸਿੰਘ, ਸੋਹਣ ਸਿੰਘ, ਲਵੀ ਅਟਵਾਲ, ਲੀਲਾ ਸਿੰਘ, ਗੁਰਦੀਪ ਕੋਰ, ਹਰਜੀਤ ਕੋਰ, ਪਰਮਜੀਤ ਕੋਰ, ਭੋਲੀ ਕੋਰ ਆਦਿ ਹਾਜ਼ਰ ਸਨ।

NO COMMENTS