ਸ਼ਹੀਦ ਰਛਵਿੰਦਰ ਸਿੰਘ ਸਕੂਲ ਘੁਰਕਣੀ ਵੱਲੋਂ ਸ਼ਹੀਦ ਕਿਸਾਨ ਦੀ ਬੇਟੇ ਨੂੰ ਮੁਫਤ ਸਿੱਖਿਆ ਦੇਣ ਦਾ ਐਲਾਨ

0
16

ਸਰਦੂਲਗੜ੍ਹ 4,ਦਸੰਬਰ (ਸਾਰਾ ਯਹਾ /ਬਪਸ): ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਪੰਜਾਬ ਦੇ ਸਮੁੱਚੇ ਕਿਸਾਨ ਅਤੇ ਕਿਸਾਨ ਮਜਦੂਰ ਜਥੇਬੰਦੀਆਂ ਵੱਲੋਂ ਆਰੰਭ ਕੀਤੇ ਗਏ ਅੰਦੋਲਨ ਦੌਰਾਨ ਬੀਤੇ ਦਿਨੀਂ ਦਿੱਲੀ ਜਾਣ ਸਮੇਂ ਕਿਸਾਨ ਧੰਨਾ ਸਿੰਘ ਪਿੰਡ ਖਿਆਲੀ ਚਹਿਲਾਵਾਲੀ ਸੜਕ ਹਾਦਸੇ ਵਿੱਚ ਅਕਾਲ ਚਲਾਣਾ ਕਰ ਗਏ ਸਨ । ਉਹ ਆਪਣੇ ਪਿੱਛੇ ਪਤਨੀ, ਇੱਕ ਬੇਟੀ ਅਤੇ ਇੱਕ ਬੇਟਾ ਛੱਡ ਗਏ ਹਨ । ਉਨ੍ਹਾਂ ਦੇ ਬੇਟੇ ਹਰਵਿੰਦਰ ਸਿੰਘ ਜੋ ਸੱਤਵੀ ਕਲਾਸ ਚ ਪੜ੍ਹ ਰਿਹਾ ਹੈ ਨੂੰ ਸ਼ਹੀਦ ਰਛਵਿੰਦਰ ਸਿੰਘ ਮੈਮੋਰੀਅਲ ਸੈਕੰਡਰੀ ਸਕੂਲ ਘੁਰਕਣੀ ਦੇ ਮੈਨੇਜਿੰਗ ਡਾਇਰੈਕਟਰ ਗੁਰਜੀਤ ਸਿੰਘ ਡੁੰਬ ਵੱਲੋਂ ਆਪਣੀ ਸੰਸਥਾ ਚ ਮੁੱਫਤ ਸਿੱਖਿਆ ਦੇਣ ਦਾ ਅੈਲਾਣ ਕੀਤਾ ਹੈ। ਮ੍ਰਿਤਕ ਕਿਸਾਨ ਦੇ ਗ੍ਰਹਿ ਵਿਖੇ ਦੁੱਖ ਸਾਂਝਾ ਕਰਨ ਪਹੁੰਚੇ ਅੈਮ.ਡੀ. ਡੁੰਬ ਨੇ ਪਰਿਵਾਰ ਨੂੰ ਮੁੱਫਤ ਸਿੱਖਿਆ ਦੇਣ ਸਬੰਧੀ ਪੱਤਰ ਦਿੰਦਿਆਂ ਕਿਹਾ ਕਿ ਬੇਸ਼ੱਕ ਪਰਿਵਾਰ ਨੂੰ ਕਿਸਾਨ ਧੰਨਾ ਸਿੰਘ ਦੀ ਮੌਤ ਨਾਲ ਪਿਆ ਘਾਟਾ ਕਦੇ ਵੀ ਪੂਰਾ ਨਹੀ ਹੋ ਸਕਦਾ ਪਰ ਫਿਰ ਪਰਿਵਾਰ ਨਾਲ ਹਮਦਰਦੀ ਰੱਖਣ ਵਾਲੇ ਅਤੇ ਕਿਸਾਨ ਜੱਥੇਬੰਦੀਆ ਹਮੇਸ਼ਾ ਦੁੱਖ-ਸੁੱਖ ਚ ਪਰਿਵਾਰ ਨਾਲ ਖੜੀਆਂ ਹਨ। ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ਚ ਉਹ ਆਪਣੀ ਸੰਸਥਾ ਵੱਲੋ ਪਰਿਵਾਰ ਦੀ ਹਰ ਸੰਭਵ ਮਦਦ ਕਰਨਗੇ। ਇਸ ਮੌਕੇ ਪਿੰਡ ਦੇ ਮੋਹਤਵਾਰ ਵਿਅਕਤੀ ਆਦਿ ਹਾਜ਼ਰ ਸਨ ।
ਕੈਪਸ਼ਨ: ਸ਼ਹੀਦ ਧੰਨਾ ਸਿੰਘ ਦੇ ਪਰਿਵਾਰ ਨੂੰ ਮੁੱਫਤ ਸਿੱਖਿਆ ਦੇਣ ਸਬੰਧੀ ਪੱਤਰ ਦਿੰਦੇ ਹੋਏ ਅੈਮ.ਡੀ. ਗੁਰਜੀਤ ਸਿੰਘ ਡੁੰਬ।

NO COMMENTS