*ਸ਼ਹੀਦ ਭਗਤ ਸਿੰਘ ਸਹਿਯੋਗ ਕਲੱਬ ਗੇਹਲੇ ਵੱਲੋਂਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਸਹਿਯੋਗ ਨਾਲ ਸਿਲਾਈ ਸੈਟਰ ਖੋਲਿਆ ਗਿਆ*

0
65

ਮਾਨਸਾ 24,ਦਸੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਸਾਲ 2021-2022 ਦੀ ਸਲਾਨਾ ਕਾਰਜ ਯੋਜਨਾ ਅੁਨਸਾਰ ਜਿਲ੍ਹੇ ਦੇ ਤਿੰਨ ਪਿੰਡਾਂ ਭਾਈਦੇਸਾ,ਰੜ੍ਹ ਅਤੇ ਗੇਹਲੇ ਵਿੱਚ ਲੜਕੀਆਂ ਲਈ ਸਿਲਾਈ ਕਢਾਈ ਅਤੇ ਬਿਊਟੀਪਾਰਲਰ ਦੇ ਸੈਟਰ ਸ਼ੁਰੂ ਕੀਤੇ ਗਏ ਹਨ ਜਿਸ ਵਿੱਚ 75 ਲੜਕੀਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ।
ਪਿੰਡ ਗੇਹਲੇ ਵਿਖੇ ਚਲਾਏ ਜਾ ਰਹੇ ਸਿਲਾਈ ਸੈਂਟਰ ਦਾ ਉਦਘਾਟਨ ਜਿਲ੍ਹਾ ਪ੍ਰੀਸ਼ਦ ਦੇ ਚੈਅਰਮੇਨ ਸ਼੍ਰੀ ਬਿਕਰਮਜੀਤ ਸਿੰਘ ਮੋਫਰ ਨੇ ਕੀਤਾ।ਉਹਨਾਂ ਇਸ ਮੋਕੇ ਬੋਲਦਿਆਂ ਕਿਹਾ ਕਿ ਕਿੱਤਾ ਮੁੱਖੀ ਟਰੇਨਿੰਗ ਪ੍ਰਾਪਤ ਕਰਨ ਨਾਲ ਜਿਥੇ ਲੜਕੀਆਂ ਦੀ ਸ਼ਖਸ਼ੀਅਤ ਵਿੱਚ ਨਿਖਾਰ ਆਉਦਾਂ ਹੈ ਉਥੇ ਹੀ ਇਸ ਨਾਲ ਉਹਨਾਂ ਦਾ ਆਰਿਥਕ ਪੱਧਰ ਵੀ ਉੱਚਾ ਹੁੰਦਾਂ ਹੈ ।ਸ਼੍ਰੀ ਮੋਫਰ ਨੇ ਕਿਹਾ ਕਿ ਕਲੱਬ ਦਾ ਇਹ ਯਤਨ ਇੱਕ ਸ਼ਲਾਘਾਯੋਗ ਉਪਰਾਲਾ ਹ।ੈਉਹਨਾਂ ਇਸ ਲਈ ਹਰ ਕਿਸਮ ਦੀ ਮਦਦ ਦਾ ਐਲਾਨ ਕੀਤਾ।ਉਹਨਾਂ ਇਹ ਵੀ ਕਿਹਾ ਕਿ ਤਿੰਨ ਮਹੀਨੇ ਦੀ ਸਮਾਪਤੀ ਤੋ ਬਾਅਦ ਉਹ ਕੋਸ਼ਿਸ ਕਰਨਗੇ ਕਿ ਸਿਖਲਾਈ ਪ੍ਰਾਪਤ ਕਰਨ ਵਾਲੀਆਂ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਮਿਲ ਸਕਣ ਜਿਸ ਨਾਲ ਉਹ ਟਰੇਨਿੰਗ ਤੋਂ ਬਾਅਦ ਆਪਣਾ ਕੰਮ ਧੰਦਾਂ ਸੂਰੂ ਕਰ ਸਕਣਗੀਆਂ।
ਇਸ ਉਦਘਾਟਨ ਸਮਾਗਮ ਨੂੰ ਸੰਬੋਧਨ ਕਰਦਿਆਂ ਨਹਿਰੂ ਯੂਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸ਼ਰ ਸਰਬਜੀਤ ਸਿੰਘ ਅਤੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ ਨੇ ਕਿਹਾ ਕਿ ਇਸ ਸੈਟਰ ਵਿੱਚ 25 ਲੜਕੀਆਂ ਨੂੰ ਟਰੇਨਿੰਗ ਦਿੱਤੀ ਜਾਵੇਗੀ।ਉਹਨਾਂ ਕਿਹਾ ਕਿ ਤਿੰਨ ਮਹੀਨੇ ਚੱਲਣ ਵਾਲੇ ਇਸ ਸੈਟਰ ਵਿੱਚ ਲੜਕੀਆਂ ਨੂੰੰ ਸਿਲਾਈ ਕਢਾਈ ਦੀ ਸਿਖਲਾਈ ਤੋਂ ਇਲਾਵਾ ਵੱਖ ਵੱਖ ਸਕੀਮਾਂ ਦੀ ਜਾਣਕਾਰੀ ਦੇਣ ਲਈ ਸੰਦਰਭ ਵਿਅਖਤੀਆਂ ਨੂੰ ਬੁਲਾਇਆ ਜਾਵੇਗਾ ਅਤੇ ਸੈਟਰ ਦੀ ਸਮਾਪਤੀ ਤੱਕ ਲੜਕੀਆਂ ਦਾ ਸੈਲਫ ਗਰੁੱਪ ਬਣਾਕੇ ਉਹਨਾਂ ਨੂੰ ਸਵੈਰੋਜਗਾਰ ਦੇ ਕਿੱਤੇ ਨਾਲ ਜੋੜਿਆਂ ਜਵਾਗਾ।ਡਾ ਘੰਡ ਨੇ ਕਿਹਾ ਕਿ ਇਸ ਤੋ ਇਲਾਵਾ ਸੈਟਰ ਵਿੱਚ ਸਿਖਲਾਈ ਪ੍ਰਾਪਤ ਕਰਨ ਵਾਲੀਆਂ ਲੜਕੀਆਂ ਨੂੰ ਨਹਿਰੂ ਯੁਵਾ ਕੇਂਦਰ ਵੱਲੋ ਭਾਰਤ ਦੇ ਬਾਕੀ ਰਾਜਾਂ ਵਿੱਚ ਲੱਗਣ ਵਾਲੇ ਕੈਂਪਾਂ ਵਿੱਚ ਵੀ ਭੇਜਿਆਂ ਜਾਵੇਗਾ।ਜਿਸ ਨਾਲ ਜਿਥੇ ਉਹਨਾਂ ਦੀ ਸ਼ਖਸ਼ੀਅਤ ਵਿੱਚ ਨਿਖਾਰ ਆਵੁਗਾ ਅਤੇ ਉਹਨਾਂ ਨੂੰ ਸਿੱਖਣ ਨੂੰ ਵੀ ਮਿਲੇਗਾ।


ਸਮਾਗਮ ਨੂੰ ਸੰਬੋਧਨ ਕਰਦਿਆਂ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰਕੇਟਰ ਰਘਵੀਰ ਸਿੰਘ ਮਾਨ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਸਹਿਯੋਗ ਵੈਲਫੇਅਰ ਕਲੱਬ ਗੇਹਲੇ ਵੱਲੋ ਪਿੰਡ ਵਿੱਚ ਕੀਤੇ ਜਾ ਰਹੇ ਕੰਮ ਸ਼ਲਾਘਾਯੋਗ ਹਨ ਉਹਨਾਂ ਦੱਸਿਆ ਕਿ ਕਲੱਬ ਵੱਲੋਂ ਕੋਰੋਨਾ ਸਮੇਂ ਵੀ ਜਿਲ੍ਹਾ ਪ੍ਰਸਾਸ਼ਨ ਦਾ ਸਹਿਯੋਗ ਦਿੱਤਾ ਗਿਆ।ਮਾਨ ਨੇ ਕਿਹਾ ਕਿ ਜਲਦੀ ਹੀ ਜਿਲ੍ਹੇ ਦੀਆਂ ਯੂਥ ਕਲੱਬਾਂ ਨੂੰ ਖੇਡ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ।
ਸ਼ਹੀਦ ਭਗਤ ਸਿੰਘ ਸਹਿਯੋਗ ਵੈਲਫੇਅਰ ਕਲੱਬ ਦੇ ਪ੍ਰਧਾਨ ਮਨਦੀਪ ਸ਼ਰਮਾਂ ਨੈ ਪਿੰਡ ਵਿੱਚ ਸੈਟਰ ਦੇਣ ਲਈ ਨਹਿਰੂ ਯੁਵਾ ਕੇਂਦਰ ਦਾ ਧੰਨਵਾਦ ਕੀਤਾ।ਇਸ ਮੋਕੇ ਸਮੂਹ ਗ੍ਰਾਮ ਪੰਚਾਇੰਤ ਤੋ ਇਲਾਵਾ ਗੁਰਲਾਲ ਸਿੰਘ, ਤੋ ਇਲਾਵਾ ਮਨੋਜ ਕੁਮਾਰ, ਨਿਰਮਲ ਮੋਜੀਆ ਜਿਲ੍ਹਾ ਪ੍ਰਧਾਨ ਰੂਰਲ ਯੂਥ ਕਲੱਬ ਐਸੋਸੀਏਸ਼ਨ ਮਾਨਸਾ,ਕਲੱਬ ਮੈਬਰ ਰਾਜਦੀਪ ਸਿੰਘ,ਬਿੰਦਰੀ ਨਿੱਕਾ ਸਿੰਘ ਨੇ ਸ਼ਮੂਲੀਅਤ ਕੀਤੀ।  

NO COMMENTS