*ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਪੰਜਾਬ ਵੱਲੋਂ 17 ਨੂੰ ਮਾਨਸਾ ਵਿੱਚ ਵੱਡੀ ਇਕੱਤਰਤਾ ਕੀਤੀ ਜਾਵੇਗੀ*

0
10

ਮਾਨਸਾ 15ਸਤੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ )   ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਵੱਲੋਂ ਫ਼ਸਲਾਂ ਨਸਲਾਂ ਦੋਵੇਂ ਬਚਾਈਏ ਆਓ ਇੱਕ ਮੁਹਿੰਮ ਚਲਾਈ ਗਈ ।ਨਸ਼ੇ ਦੇ ਅੱਗੇ ਹਾਰਦੇ ਨਹੀਂ ਵਿਰੋਧ ਕਰਾਂਗੇ ਮਰਦੇ ਨਹੀਂ ਮਾਨਸਾ ਜ਼ਿਲ੍ਹੇ ਦੇ ਤੀਹ ਪਿੰਡਾਂ ਵਿੱਚ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਇਸ ਮੰਚ ਦੇ ਆਗੂਆਂ ਨੇ ਕਿਹਾ ਕਿ ਉਹ ਮਾਨਸਾ ਜ਼ਿਲ੍ਹੇ ਵਿੱਚੋਂ ਚਿੱਟਾ ਅਤੇ  ਹਰ ਤਰ੍ਹਾਂ ਦੇ ਨਸ਼ਿਆਂ ਦੇ ਖਾਤਮੇ ਲਈ ਮਾਨਸਾ ਦੇ ਸਾਰੇ ਪਿੰਡਾਂ ਵਿਚ ਮੀਟਗਾ  ਕਰ ਰਹੇ ਹਨ ।17ਸਤੰਬਰ ਦਿਨ ਸ਼ੁੱਕਰਵਾਰ ਸ਼ਾਮ ਚਾਰ ਵਜੇ ਨੇਡ਼ੇ ਲਕਸ਼ਮੀ ਨਰਾਇਣ ਮੰਦਰ ਅੰਦਰਲੀ ਦਾਣਾ ਮੰਡੀ ਵਿਖੇ ਰੱਖੀ  ਇੱਕਤਰਤਾ ਕਰਨ ਲਈ ਖੁੱਲ੍ਹਾ ਸੱਦਾ ਹੈ। ਜੋ ਜਥੇਬੰਦੀਆਂ ਕਲੱਬਾਂ ਜਾਂ ਸਮਾਜ ਸੇਵੀ ਲੋਕ ਇਸ ਲਈ ਸਾਥ ਦੇਣਾ ਲੋਚਦੇ ਹਨ ਜ਼ਰੂਰ ਪਹੁੰਚਣ । ਮਨਿੰਦਰ ਸਿੰਘ ਫਫੜੇ ਭਾਈਕੇ ਅਤੇ ਇੰਦਰਜੀਤ ਸਿੰਘ ਬੱਪੀਆਣਾ ਨੇ ਕਿਹਾ ਕਿ ਮਾਨਸਾ ਜ਼ਿਲੇ ਵਿਚ ਵਸਦੇ ਕਿਸਾਨ ਦੁਕਾਨਦਾਰ ਅਤੇ ਮਜ਼ਦੂਰ ਜੇ ਆਪਣੇ ਘਰਾਂ ਵਿੱਚ ਬੈਠੇ ਆਪਣੇ ਆਪ ਨੂੰ ਮਹਿਫੂਜ਼ ਨਹੀਂ ਸਮਝਦੇ ਅਤੇ ਸ਼ਾਮ ਨੂੰ ਦੋ ਪਹੀਆ ਵਾਹਨ  ਤੇ ਘਰੇ ਜਾਂਦਿਆਂ ਨੂੰ ਡਰ ਲੱਗਦਾ ਹੈ ।ਤੇ ਇਸ ਪੰਜਾਬ ਦੀ ਪਵਿੱਤਰ ਧਰਤੀ ਨੂੰ ਛੱਡ ਕੇ ਭੱਜਣ ਲਈ ਮਜਬੂਰ ਹੋ ਗਏ ਤਾਂ ਆਓ ਰਲ ਕੇ ਆਪਣੀਆਂ ਫਸਲਾਂ ਦੀ ਲੜਾਈ ਨਾਲ ਨਸਲਾਂ ਬਚਾਉਣ ਦੀ ਲੜਾਈ ਲੜਨ ਲਈ ਸਿਰ ਜੋੜ ਕੇ ਮਾਨਸਾ ਜ਼ਿਲ੍ਹੇ ਦੇ ਸਾਰੇ ਸੁਹਿਰਦ ਲੋਕਾਂ ਪੱਛਮੀ  ਵੰਗਾਰ ਅਤੇ ਸਿਸਟਮ ਨੂੰ ਫਿਟਕਾਰ ਪਾਉਣ ਲਈ ਜਾਗਦੀਆਂ ਜ਼ਮੀਰਾਂ ਵਾਲੇ ਸਾਰੇ ਲੋਕਾਂ ਨੇ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਪੰਜਾਬ ਦਾ ਸਾਥ ਦੇਣਾ ਚਾਹੀਦਾ ਹੈ ।ਮੰਚ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੇ 30 ਪਿੰਡਾਂ ਵਿੱਚ ਕਲੱਬਾਂ ਸਰਪੰਚਾਂ ਪੰਚਾਂ ਅਤੇ ਨੌਜਵਾਨਾਂ ਨੂੰ ਮਿਲ ਕੇ ਜਾਗਰੂਕ ਕੀਤਾ ਹੈ। ਅਤੇ ਉਹ ਮਾਨਸਾ ਜ਼ਿਲ੍ਹੇ ਦੇ ਹਰ ਪਿੰਡ ਸ਼ਹਿਰ ਅਤੇ ਕਸਬੇ ਵਿੱਚ ਜਾ ਕੇ ਨਸ਼ਾ ਵਿਰੋਧੀ  ਮੁਹਿੰਮ ਚਲਾਉਣਗੇ। ਅਤੇ ਲੋਕਾਂ ਨੂੰ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰਨਗੇ ਕਿ ਉਹ ਨਸ਼ਿਆਂ ਦੇ ਖਾਤਮੇ ਵਿਚ ਸਾਡਾ ਸਾਥ ਜ਼ਰੂਰ ਦੇਣ। ਪਿੰਡਾਂ ਵੱਲੋਂ ਵੀ ਮੰਚ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । 30 ਪਿੰਡਾਂ ਦੇ ਕਲੱਬਾਂ ਪੰਚਾਂ ਸਰਪੰਚਾਂ ਅਤੇ ਸਿਆਣੇ ਸੱਜਣਾਂ ਨੇ ਮੰਚ ਦੇ ਆਗੂਆਂ ਨੂੰ ਸਾਥ ਦੇਣ ਦਾ ਵਾਅਦਾ ਕੀਤਾ ਹੈ। ਅਤੇ ਕਿਹਾ ਹੈ ਕਿ ਉਹ ਇਸ ਲੜਾਈ ਵਿੱਚ ਉਨ੍ਹਾਂ ਦਾ ਸਾਥ ਜ਼ਰੂਰ ਦੇਣਗੇ । ਮਾਨਸਾ ਵਿੱਚ ਹੋ ਰਹੀ ਇਕੱਤਰਤਾ ਲਈ ਮੰਚ ਨੇ ਸਾਰੇ ਪੰਚਾਂ ਸਰਪੰਚਾਂ ਸਮਾਜ ਸੇਵੀ ਸੰਸਥਾਵਾਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਜ਼ਰੂਰ ਇਸ ਇਕੱਤਰਤਾ ਵਿਚ ਹਾਜ਼ਰੀ ਲਗਾਉਣ ।

NO COMMENTS