ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਲਗਾਇਆ ਵਿਸ਼ਾਲ ਖ਼ੂਨਦਾਨ ਕੈਂਪ

0
21

ਬਰੇਟਾ, 23 ,ਮਾਰਚ (ਸਾਰਾ ਯਹਾਂ /ਰੀਤਵਾਲ): ਇਲਾਕੇ ਦੀ ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਬੁਢਲਾਡਾ
ਵੱਲੋਂ ਸਿਵਲ ਹਸਪਤਾਲ ਬਰੇਟਾ ਵਿਖੇ ਭਗਤ ਸਿੰਘ ਦੇ 90ਵੇਂ ਸ਼ਹੀਦੀ ਦਿਹਾੜੇ ਉੱਤੇ ਇੱਕ ਵਿਸ਼ਾਲ
ਖ਼ੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ ਪਰਿਆਸ ਵੈਲਫੇਅਰ ਸੋਸਾਇਟੀ ਬਰੇਟਾ, ਸ਼੍ਰੀ ਗੁਰੂ
ਰਵਿਦਾਸ ਵੈਲਫੇਅਰ ਅਤੇ ਪ੍ਰਬੰਧਕ ਕਮੇਟੀ ਜਲਵੇੜਾ, ਨਹਿਰੂ ਯੁਵਾ ਕੇਂਦਰ, ਯੁਵਕ ਸੇਵਾਵਾਂ
ਵਿਭਾਗ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ ਵੱਖ ਕਲੱਬਾਂ ਅਤੇ ਸ਼ਹਿਰ ਵਾਸੀਆਂ ਦਾ ਵਿਸ਼ੇਸ਼ ਸਹਿਯੋਗ
ਰਿਹਾ।ਸਰਕਾਰੀ ਬਲੱਡ ਬੈਂਕ ਮਾਨਸਾ ਦੀ ਟੀਮ ਵੱਲੋਂ 120 ਯੂਨਿਟ ਖੂਨ ਇੱਕਤਰ ਕੀਤਾ ਗਿਆ। ਇਸ
ਕੈਂਪ ਵਿੱਚ ਵਿਸ਼ੇਸ਼ ਸਹਿਯੋਗ ਜਸਵਿੰਦਰ ਪਾਲ ਸਿੰਘ ਸ਼ੇਖੋਂ ਬਰੇਟਾ, ਲਾਲੂ ਭਾਰਦਵਾਜ ਅਤੇ ਜਤਿੰਦਰ
ਮੋਹਨ ਦਾ ਰਿਹਾ। ਇਸ ਮੌਕੇ ਸਮਾਜ ਸੇਵੀ ਬਾਬੂ ਰਾਮ, ਪਵਨ ਬਾਂਸਲ, ਰਾਮਜੀਤ ਬਰੇਟਾ, ਸਬ
ਇੰਸਪੈਕਟਰ ਦਰਸ਼ਨ ਸਿੰਘ, ਸਤਵੀਰ ਸਿੰਘ, ਦਿਲਾਵਰ ਸਿੰਘ, ਦਵਿੰਦਰ ਸਿੰਘ,ਕੌਂਸਲਰ ਗਾਂਧੀ ਰਾਮ,
ਕੌਂਸਲਰ ਪ੍ਰਕਾਸ਼ ਸਿੰਘ, ਕੌਂਸਲਰ ਦਰਸ਼ਨ ਸਿੰਘ ਮੱਘੀ, ਵਰਿੰਦਰ ਕੁਮਾਰ, ਕੌਂਸਲਰ ਵਿਨੋਦ
ਸਿੰਗਲਾ, ਕੌਂਸਲਰ ਅਮਨਦੀਪ ਜੈਨ, ਕੌਂਸਲਰ ਦਰਸ਼ਨ ਸਿੰਘ , ਸ਼ੁਮੇਸ਼ ਬਾਲੀ, ਹਿਮਾਸ਼ੂ ਸਿੰਗਲਾ,
ਹਰਜਿੰਦਰ ਸਿੰਘ ਦਿਆਲਪੁਰਾ, ਹਰਬੰਸ ਸਿੰਘ ਜੁਗਲਾਣ, ਮੱਖਣ ਸਿੰਘ ਦਰਿਆਪੁਰ, ਰਵੀ ਕੁਲਰੀਆਂ,
ਸੰਕਰ ਕੁਮਾਰ, ਗਗਨਦੀਪ ਸਿੰਘ ਤੋਂ ਇਲਾਵਾ ਨੇਕੀ ਟੀਮ, ਨੇਕੀ ਜੀ ਓ ਜੀ ਟੀਮ, ਭਾਰਤ ਵਿਕਾਸ
ਪ੍ਰੀਸ਼ਦ, ਬਾਹਿਆ ਗੁਰੱਪ, ਹੈਲਪਿੰਗ ਹੈਂਡ ਸੁਸਾਇਟੀ ਸਮੂਹ ਕਲੱਬਾਂ, ਖ਼ੂਨਦਾਨੀਆਂ ਅਤੇ
ਇਲਾਕੇ ਦੀਆਂ ਵੱਖ ਵੱਖ ਸਖਸ਼ੀਅਤਾਂ ਵੱਲੋਂ ਸ਼ਰਧਾ ਦੇ ਫੁੱਲ ਅਰਪਣ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ
ਭੇਂਟ ਕੀਤੀ ਗਈ। ਸਮਾਜ ਸੇਵੀ ਮਨਿੰਦਰ ਬਰੇਟਾ ਨੇ ਕਿਹਾ ਕਿ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ
ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਅਤੇ ਇਹੋ ਜਿਹੇ ਸਮਾਜ ਭਲਾਈ ਦੇ ਕੰਮਾਂ ਵਿੱਚ ਵਧ ਚੜ੍ਹ
ਕੇ ਹਿੱਸਾ ਲੈਣਾ ਚਾਹੀਦਾ ਹੈ। ਨੇਕੀ ਫਾਊਂਡੇਸ਼ਨ ਦੇ ਮੈਂਬਰਾਂ ਨੇ ਦੱਸਿਆ ਕਿ ਬਰੇਟਾ ਸ਼ਹਿਰ
ਵਾਸੀਆਂ ਵੱਲੋਂ ਫਾਉਂਡੇਸ਼ਨ ਨੂੰ ਹਮੇਸ਼ਾ ਵਧ ਚੜ੍ਹ ਕੇ ਸਹਿਯੋਗ ਮਿਲਿਆ ਹੈ। ਸ਼ਹੀਦ ਭਗਤ
ਸਿੰਘ ਦੇ ਸ਼ਹੀਦੀ ਦਿਹਾੜੇ ਉੱਤੇ ਲੋਕਾਂ ਨੇ ਬੜੇ ਉਤਸ਼ਾਹ ਨਾਲ ਖ਼ੂਨਦਾਨ ਕਰਕੇ ਸ਼ਰਧਾਂਜਲੀ
ਭੇਂਟ ਕੀਤੀ ਹੈ। ਅੰਤ ਵਿੱਚ ਸਾਰੇ ਹੀ ਖ਼ੂਨਦਾਨੀਆਂ ਨੂੰ ਸ਼ਹੀਦ ਭਗਤ ਸਿੰਘ ਦਾ ਬੈਚ ਲਗਾਕੇ
ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।

NO COMMENTS