ਬੋਹਾ 23 ,ਮਾਰਚ (ਸਾਰਾ ਯਹਾਂ /ਦਰਸ਼ਨ ਹਾਕਮਵਾਲਾ )-ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਵੱਲੋਂ ਕਿਸਾਨੀ ਘੋਲ ਅਤੇ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਸਮਰਪਿਤ ਪਿੰਡਾਂ ਵਿੱਚ ਕਿਸਾਨ ਚੇਤਨਾ ਮਾਰਚ ਤਹਿਤ ਨੁੱਕੜ ਨਾਟਕ ਖੇਡੇ ਜਾ ਰਹੇ ਹਨ ।ਇਸੇ ਤਹਿਤ ਅੱਜ ਇਥੋਂ ਨੇੜਲੇ ਪਿੰਡ ਹਾਕਮਵਾਲਾ ਬੋਹਾ ਮਘਾਣੀਆਂ ਰਿਓਂਦ ਕਲਾਂ ਵਿਖੇ ਮੰਚ ਦੇ ਕਲਾਕਾਰਾਂ ਵੱਲੋਂ ਲੇਖਕ ਕੁਲਦੀਪ ਦੀਪ ਦਾ ਲਿਖਿਆ ਅਤੇ ਨਿਰਦੇਸ਼ਕ ਸਾਗਰ ਸੁਰਿੰਦਰ ਦੀ ਨਿਰਦੇਸ਼ਨਾ ਹੇਠ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਨਾਟਕ ‘ਜੰਗ ਜਾਰੀ ਰਹੇਗੀ’ ਪੇਸ਼ਕਾਰੀ ਕੀਤੀ ਗਈ ।ਇਸ ਨਾਟਕ ਰਾਹੀਂ ਜਿੱਥੇ ਭਗਤ ਸਿੰਘ ਦੀ ਸੋਚ ਤੇ ਵਿਚਾਰਧਾਰਾ ਨੂੰ ਦਰਸਾਇਆ ਗਿਆ ਉਥੇ ਅਜੋਕੀ ਕਿਸਾਨੀ ਦੀ ਹਾਲਤ ਨੂੰ ਵੀ ਬਿਆਨ ਕੀਤਾ ਗਿਆ ।ਕਲਾਕਾਰਾਂ ਵੱਲੋਂ ਆਪਣੀ ਪੇਸ਼ਕਾਰੀ ਦੌਰਾਨ ਕੁਝ ਟੋਟਕਿਆਂ ਰਾਹੀਂ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਵਿਚ ਲੋਕਾਂ ਨੂੰ ਵੱਧ ਤੋਂ ਵੱਧ ਸ਼ਾਮਲ ਹੋਣ ਲਈ ਵੀ ਪ੍ਰੇਰਿਤ ਕੀਤਾ ਗਿਆ ।ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਪ੍ਰੋਗਰਾਮ ਦੇ ਸੰਯੋਜਕ ਗੁਰਨੈਬ ਸਿੰਘ ਮਘਾਣੀਆਂ ਗੁਲਾਬ ਸਿੰਘ ਤੇ ਸੰਤੋਖ ਸਿੰਘ ਸਾਗਰ ਨੇ ਆਖਿਆ ਕਿ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਸਾਥੀਆਂ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਅੱਜ ਅਸੀਂ ਉਨ੍ਹਾਂ ਦੀ ਵਿਚਾਰਧਾਰਾ ਤੇ ਚੱਲ ਕੇ ਉਨ੍ਹਾਂ ਦੇ ਸੁਪਨਿਆਂ ਦਾ ਪੰਜਾਬ ਸਿਰਜੀਏ ।ਪ੍ਰਬੰਧਕਾਂ ਨੇ ਆਖਿਆ ਕਿ ਕਿਸਾਨੀ ਸੰਘਰਸ਼ ਨੂੰ ਵਧੇਰੇ ਮਜ਼ਬੂਤ ਕਰਨ ਲਈ ਹੀ ਇਨ੍ਹਾਂ ਨਾਟਕਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਅਤੇ ਇਹ ਅਗਲੇ ਇੱਕ ਹਫ਼ਤੇ ਤੱਕ ਚੱਲੇਗਾ ।ਫੋਟੋ ਕੈਪਸ਼ਨ ਪਿੰਡ ਹਾਕਮਵਾਲਾ ਵਿੱਚ ਨਾਟਕ ਜੰਗ ਜਾਰੀ ਹੈ ਦਾ ਦ੍ਰਿਸ਼