*ਸ਼ਹੀਦ ਜਨਰਲ ਬਿਪਨ ਰਾਵਤ ਉਨ੍ਹਾਂ ਦੀ ਪਤਨੀ ਸਾਥੀਆਂ ਨੂੰ ਦਿੱਤੀਆਂ ਸ਼ਰਧਾਂਜਲੀ*

0
8

ਬੁਢਲਾਡਾ 12 ਦਸੰਬਰ (ਸਾਰਾ ਯਹਾਂ/ਅਮਨ ਮੇਹਤਾ ): ਇਕ ਹਵਾਈ ਹਾਦਸੇ ਵਿਚ ਸ਼ਹੀਦ ਹੋਏ  ਸੀਡੀਐੱਸ ਜਨਰਲ ਬਿਪਿਨ ਰਾਵਤ ਉਨ੍ਹਾਂ ਦੀ ਪਤਨੀ ਅਤੇ ਗਿਆਰਾਂ ਹੋਰ ਬੇਵਕਤੀ ਮੌਤ ਤੇ ਅੱਜ ਸ਼ਹਿਰ ਦੇ ਲੋਕਾਂ ਵੱਲੋਂ ਰੇਲਵੇ  ਚੌਕ ਵਿੱਚਮੋਮਬੱਤੀਆਂ ਜਲਾ ਕੇ ਸ਼ਰਧਾਂਜਲੀਆਂ ਭੇਟ ਕਰਦਿਆਂ ਅਮਰ ਰਹੇ ਦੇ ਨਾਅਰੇ ਲਾਏ ਗਏ। ਇਸ ਮੌਕੇ ਤੇ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਆਗੂਆਂ ਨੇ ਕਿਹਾ ਕਿ ਜਨਰਲ ਬਿਪਿਨ ਰਾਵਤ ਦੀ ਸ਼ਹਾਦਤ ਦੇਸ਼ ਲਈ ਜਾਇਆ ਨਹੀਂ ਜਾਣ ਦਿੱਤੀ ਜਾਵੇਗੀ ਹਮੇਸ਼ਾਂ ਉਨ੍ਹਾਂ ਨੂੰ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਰਾਵਤ ਦੀ ਬੇਵਕਤੀ ਮੌਤ ਨੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਪੂਰੇ ਦੇਸ਼ ਭਰ ਵਿੱਚ ਪੂਰੀ ਤਰ੍ਹਾਂ ਗਮਗੀਨ ਸੀ।ਇਸ ਮੌਕੇ ਜੈਨੀ ਕਾਠ ,ਮੁਕੇਸ਼,ਹੇਮ ਰਾਜ ਸ਼ਰਮਾ,ਵਿਮਲ ਜੈਨ ,ਵਨਿਤ ਕੁਮਾਰ,ਮਾਸਟਰ ਕੁਲਵੰਤ ਸਿੰਘ ,ਦਵਿੰਦਰਪਾਲ ਸਿੰਘ ਲਾਲਾ,ਸ਼ਿਵ ਕੁਮਾਰ ਕੰਸ਼ਲ, ਕੁਲਵਿੰਦਰ ਸਿੰਘ, ਪ੍ਰਿੰਸੀਪਲ ਵਿਜੈ ਕੁਮਾਰ  ਹਾਜ਼ਰ ਸਨ।

NO COMMENTS