ਸ਼ਹੀਦ ਗੁਰਤੇਜ਼ ਨੂੰ ਨਮਨ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

0
88

-ਸ਼ਹੀਦ ਗੁਰਤੇਜ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਬੀਬਾ ਬਾਦਲ

-ਸ਼ਹੀਦ ਗੁਰਤੇਜ਼ ਨੂੰ ਨਮਨ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

ਬੁਢਲਾਡਾ 19, ਜੂਨ(  (ਸਾਰਾ ਯਹਾ/ ਅਮਨ ਮਹਿਤਾ) : ਹਲਕਾ ਬੁਢਲਾਡਾ ਦੇ ਸ਼ਹੀਦ ਹੋਏ ਸਿਪਾਹੀ ਗੁਰਤੇਜ਼ ਸਿੰਘ ਨੂੰ ਅੱਜ ਉਨ੍ਹਾਂ ਦੇ ਜੱਦੀ ਪਿੰਡ ਬੀਰੇਵਾਲਾ ਡੋਗਰਾ ਵਿਖੇ ਅੰਤਿਮ ਵਿਦਾਇਗੀ ਦਿੱੱਤੀ ਗਈ। ਉਪਰੋਕਤ ਨੌਜਵਾਨ ਗਲਵਾਨ ਘਾਟੀ ਵਿਖੇ ਭਾਰਤ ਚੀਨ ਦੀ ਸਰਹੱਦ ਤੇ ਸ਼ਹੀਦ ਹੋ ਗਿਆ ਸੀ ਜ਼ੋ ਆਪਣੇ ਪਿੱਛੇ ਮਾਤਾ ਪਿਤਾ, ਦਾਦੀ ਅਤੇ ਦੋ ਭਰਾ ਨੂੰ ਰੋਦੇ ਬਿਲਕਦੇ ਛੱਡ ਗਏ।  ਉਨ੍ਹਾਂ ਦੀ ਮ੍ਰਿਤਕ ਦੇਹ ਅੱਜ਼ 3 ਵਜੇ ਤੇ ਕਰੀਬ ਚੰਡੀਗੜ੍ਹ ਤੋਂ ਪਹੁੰਚੀ ਅਤੇ ਪਿੰਡ ਬੀਰੇਵਾਲਾ ਡੋਗਰਾ ਲਿਆਦਾ ਗਿਆ। ਜਿਵੇ ਹੀ ਉਨ੍ਹਾਂ ਦੀ ਮ੍ਰ੍ਰਿਤਕ ਦੇਹ ਪਿੰਡ ਪਹੁੰਚੀ ਤਾਂ ਸਾਰਾ ਪਿੰਡ ਦਾ ਮਾਹੌਲ ਗਮਗੀਨ ਹੋ ਗਿਆ। ਚਾਰੇ ਪਾਸੇ ਚੀਕ ਚਿਹਾੜਾ ਮੱਚ ਗਿਆ।  ਰੌਦੇ ਪਰਿਵਾਰ ਨੂੰ ਦੇਖ ਕੇ ਹਰ ਕਿਸੇ ਦੀਆਂ ਅੱਖਾਂ ਨਮਨ ਸੀ। ਉਨਾਂ ਦੇ ਜੱਦੀ ਪਿੰਡ ਆਪਣੇ ਖੇਤ ਵਿੱਚ ਹੀ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਸ਼ਹੀਦ ਜਵਾਨ ਦੇ ਭਰਾ ਅਤੇ ਪਿਤਾ ਵੱਲੋ ਦੇਹ ਨੂੰ ਅਗਨੀ ਦਿੱਤੀ ਗਈ। ਇਸ ਮੋਕੇ ਭਾਰਤੀ ਫੋਜ਼ ਦੇ ਅਧਿਕਾਰੀਆਂ ਨੇ ਭਾਰਤ ਚੀਨ ਸਰਹੱਦ ਤੇ ਹੋਈ ਮੁੱਠਭੇੜ ਵਿੱਚ ਸ਼ਹੀਦ ਹੋਏ ਫੋਜ਼ੀ ਗੁਰਤੇਜ਼ ਸਿੰਘ ਦੀ ਮ੍ਰਿਤਕ ਦੇਹ ਨੂੰ ਲਿਪਟਿਆ ਤਿਰੰਗਾ ਝੰਡਾ ਉਨ੍ਹਾਂ ਦੇ ਪਿਤਾ ਪਿਰਥਾ ਸਿੰਘ ਅਤੇ ਭਰਾ ਜਗਸੀਰ ਸਿੰਘ ਨੂੰ ਸੋਪਿਆ ਗਿਆ।  

ਮ੍ਰਿਤਕ ਗੁਰਤੇਜ਼ ਸਿੰਘ ਦੀ ਮਾਂ ਅਤੇ ਦਾਦੀ ਨੇ ਹੰਝੂਆ ਭਰੀਆ ਅੱਖਾਂ ਨਾਲ ਕਿਹਾ ਕਿ ਬੁਢਾਪੇ ਦਾ ਸਹਾਰਾ ਸੀ ਮੇਰਾ ਲਾਡਲਾ ਗੁਰਤੇਜ। ਸ਼ਹੀਦ ਦੀ 65 ਸਾਲਾਂ ਦਾਦੀ ਮਨਜੀਤ ਕੋਰ ਨੇ ਹੰਝੁਆਂ ਭਰੀਆ  ਅੱਖਾਂ ਨਾਲ ਕਿਹਾ ਕਿ ਆਪਣੀ ਜਾਨ ਦੇਸ਼ ਦੇ ਲੇਖੇ ਲਾਉਣ ਤੇ ਸਾਨੂੰ ਮਾਨ ਹੈ। ਘਰ ਵਿੱਚ ਵੱਡੇ ਭਰਾ ਦਾ ਵਿਆਹ ਰੱਖਿਆ ਹੋਇਆ ਸੀ। ਅੰਤਿਮ ਸੰਸਕਾਰ ਤੋਂ ਪਹਿਲਾ ਚੀਫ ਕਮਾਡਰ ਜੇ ਐਸ ਭਲੇਰੀਆ ਦੀ ਅਗਵਾਈ ਹੇਠ ਸਲਾਮੀ ਦਿੱਤੀ ਗਈ। ਇਸ ਮੌਕੇ ਤੇ ਪੰਜਾਬ ਸਰਕਾਰ ਵੱਲੋਂ ਖਜਾਨਾ ਮੰਤਰੀ ਸH ਮਨਪ੍ਰੀਤ ਸਿੰਘ ਬਾਦਲ, ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੋਰ ਬਾਦਲ, ਡਿਪਟੀ ਕਮਿਸ਼ਨਰ ਮਾਨਸਾ ਮਹਿੰਦਰਪਾਲ ਗੁਪਤਾ, ਐਸ ਐਸ ਪੀ ਮਾਨਸਾ ਡਾH ਨਰਿੰਦਰ ਭਾਰਗਵ, ਜਿਲ੍ਹਾਂ ਕਾਂਗਰਸ ਕਮੇਟੀ ਦੀ ਪ੍ਰਧਾਨ ਡਾH ਮਨੋਜ਼ ਮੰਜੂ ਬਾਂਸਲ, ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਨਾਜਰ ਸਿੰਘ ਮਾਨਸ਼ਾਹੀਆ, ਭਾਜਪਾ ਦੇ ਸਾਬਕਾ ਮੰਤਰੀ ਸੁਰਜੀਤ ਜੈਨੀ, ਸਤਵੰਤ ਧਨੋਲਾ, ਜਿਲ੍ਹਾ ਪ੍ਰਧਾਨ  ਮੱਖਣ ਲਾਲ, ਸਾਬਕਾ ਵਿਧਾਇਕ ਅਜੀਤਇੰਦਰ ਮੋਫਰ, ਮੰਗਤ ਰਾਏ ਬਾਂਸਲ, ਪੰਜਾਬ ਸਫਾਈ ਕਮਿਸ਼ਨ ਦੇ ਉੱਪ ਚੇਅਰਮੈਨ ਰਾਮ ਸਿੰਘ, ਐਸ ਡੀ ਐਮ ਸਾਗਰ ਸੇਤੀਆਂ, ਡੀ ਐਸ ਪੀ ਭੁਪਿੰਦਰ ਸਿੰਘ ਪੰਨੂੰ,  ਆਦਿ ਹਾਜ਼ਰ ਸਨ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਖਜਾਨਾਂ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸ਼ਹੀਦ ਗੁਰਤੇਜ਼ ਸਿੰਘ ਦੀ ਸ਼ਹਾਦਤ ਨੂੰ ਭੁੱਲਿਆ ਨਹੀਂ ਜਾ ਸਕਦਾ। ਸ਼ਹੀਦਾ ਦੀ ਸ਼ਹਾਦਤ ਦਾ ਕੋਈ ਮੁੱਲ ਨਹੀਂ ਹੈ ਪਰੰਤੂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਹੀਦ ਦੇ ਪਰਿਵਾਰ ਨੂੰ 50 ਲੱਖ ਰੁਪਏ ਅਤੇ ਸਰਕਾਰੀ ਨੋਕਰੀ ਦੇਣ ਦਾ ਐਲਾਨ ਕੀਤਾ ਗਿਆ।


ਫੋਟੋ: ਬੁਢਲਾਡਾ: ਪਿੰਡ ਬੀਰੇਵਾਲਾ ਡੋਗਰਾ ਵਿਖੇ ਸ਼ਹੀਦ ਗੁਰਤੇਜ਼ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਮਨਪ੍ਰੀਤ ਬਾਦਲ, ਬੀਬਾ ਬਾਦਲ, ਐਸ ਐਸ ਪੀ ਅਤੇ ਫੋਜ਼ ਦੇ ਕਮਾਂਡਰ।

NO COMMENTS