ਸ਼ਹਿਰ ਸੁੰਦਰ ਬਣਨ ਨਾਲ ਲੋਕਾਂ ਦਾ ਵਿਕਾਸ ਅਤੇ ਵਪਾਰ ਮਜਬੂਤ ਹੋਵੇਗਾ

0
300

ਬੁਢਲਾਡਾ 26 ਸਤੰਬਰ (ਸਾਰਾ ਯਹਾ/ਅਮਨ ਮਹਿਤਾ): ਸਥਾਨਕ ਸ਼ਹਿਰ ਨੂੰ ਸੁੰਦਰ ਅਤੇ ਲੋਕਾਂ ਲਈ ਸੈਰਗਾਹ ਬਣਾਉਣ ਲਈ ਪਾਮ ਸਟਰੀਟ ਦੇ ਬੈਨਰ ਹੇਠ ਵਿਕਾਸ ਕਾਰਜ ਅਕਤੂਬਰ ਦੇ ਪਹਿਲੇ ਹਫਤੇ ਸ਼ੁਰੂ ਕਰ ਦਿੱਤੇ ਜਾਣਗੇ। ਇਹ ਸ਼ਬਦ ਅੱਜ ਇੱਥੇ ਕਾਰਜਸਾਧਕ ਅਫਸਰ ਵਿਜੈ ਕੁਮਾਰ ਜਿੰਦਲ ਨੇ ਦੱਸਦਿਆ ਕਿਹਾ ਕਿ ਕੋਸਲ ਦੇ ਪ੍ਰਸ਼ਾਸ਼ਨਿਕ ਅਧਿਕਾਰੀ ਐਸ ਡੀ ਐਮ (ਆਈ ਏ ਐਸ) ਸਾਗਰ ਸੇਤੀਆ ਦੀ ਯੋਗ ਅਗਵਾਈ ਹੇਠ ਪਾਮ ਸਟਰੀਟ ਦੇ ਨਿਰਮਾਣ ਲਈ 72 ਲੱਖ ਰੁਪਏ ਦੇ ਲਗਾਏ ਗਏ ਟੈਡਰ ਦੀ ਪ੍ਰਤੀਕਿਿਰਆ ਮੁਕੰਮਲ ਕਰ ਲਈ ਗਈ ਹੈ ਅਤੇ ਜਲਦੀ ਹੀ ਇਸ ਸਟਰੀਟ ਦਾ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਜਾਵੇਗਾ। ਇੱਕ ਬੋਰਡ ਇੱਕ ਰੰਗ, ਪਾਮ, ਫੁਟਪਾਥ, ਸਟਰੀਟ ਲਾਇਟਾ, ਨਿਕਾਸੀ, ਦੇ ਅਲੱਗ ਅਲੱਗ ਪ੍ਰਜੈਕਟਾਂ ਤੇ ਕੰਮ ਕੀਤਾ ਜਾਵੇਗਾ। ਜ਼ੋ ਕਿ ਯੋਜਨਾਬੰਧ ਤਰੀਕੇ ਨਾਲ ਤਿਆਰ ਕੀਤੇ ਗਏ ਨਕਸ਼ੇ ਮੁਤਾਬਕ ਹੋਵੇਗਾ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸ਼ਨਿਕ ਅਧਿਕਾਰੀ ਸਾਗਰ ਸੇਤੀਆ ਦਾ ਇੱਕ ਸੁਪਨਾ ਹੈ ਕਿ ਬੁਢਲਾਡਾ ਆਸ ਪਾਸ ਦੇ ਲੋਕਾਂ ਲਈ ਕੇਂਦਰ ਬਣ ਕੇ ਇੱਕ ਸੁੰਦਰ ਸ਼ਹਿਰ ਵਜੋਂ ਵਿਕਸਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਗਲੀ ਮੁਹੱਲੇ ਬਜ਼ਾਰ ਵਿੱਚ ਟ੍ਰੈਫਿਕ ਵਿੱਚ ਵਿਘਨ ਬਣਨ ਵਾਲੇ ਚਬੂਤਰੇ ਤੇ ਨਜਾਇਜ਼ ਕਬਜ਼ਾ ਨਹੀਂ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਬਜ਼ਾਰਾਂ ਵਿੱਚ ਚਬੂਤਰੀਆ ਤੇ ਆਪਣਾ ਅਧਿਕਾਰ ਛੱਡ ਕੇ ਪ੍ਰਸ਼ਾਸ਼ਨ ਅਤੇ ਨਗਰ ਕੋਸਲ ਨੂੰ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਨਗਰ ਕੋਸਲ ਸ਼ਹਿਰ ਦੇ ਕਿਸੇ ਵੀ ਵਿਅਕਤੀ ਦਾ ਰੁਜ਼ਗਾਰ ਪ੍ਰਭਾਵਿਤ ਨਹੀ ਕਰੇਗੀ ਸਗੋਂ ਕੋਸਲ ਇੱਕ ਮਜਬੂਤ ਰੁਜ਼ਗਾਰ, ਵਪਾਰ ਦੀ ਪ੍ਰਾਪਤੀ ਲਈ ਹਮੇਸ਼ਾ ਸਹਿਯੋਗ ਦੀ ਪਾਤਰ ਬਣੇਗੀ। ਸ਼ਹਿਰ ਸੁੰਦਰ ਬਣਨ ਨਾਲ ਲੋਕਾ ਦਾ ਵਿਕਾਸ, ਵਪਾਰ ਮਜਬੂਤ ਹੋਵੇਗਾ। 

NO COMMENTS