*ਮਾਨਸਾ ਸ਼ਹਿਰ ਵਿੱਚ ਲੱਗ ਰਹੇ ਵੱਡੇ ਜਾਮ ਕਾਰਨ ਸ਼ਹਿਰ ਵਾਸੀ ਦੁਖੀ..!ਟਰੈਫਿਕ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਜਾਵੇ ਸ਼ਹਿਰ ਵਾਸੀ*

0
50

ਮਾਨਸਾ 26 ਨਵੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਮਾਨਸਾ ਸ਼ਹਿਰ ਵਿੱਚ ਪਿਛਲੇ ਹਫ਼ਤੇ ਭਰ ਤੋਂ ਟਰੈਫਿਕ ਸਮੱਸਿਆ ਦਾ ਬਹੁਤ ਬੁਰਾ ਹਾਲ ਹੈ। ਥਾਂ ਥਾਂ ਉੱਪਰ ਬਹੁਤ ਵੱਡੇ ਜਾਮ ਲੱਗ ਰਹੇ ਹਨ। ਜਿਸ ਕਾਰਨ ਸ਼ਹਿਰ ਵਾਸੀਆਂ ਨੂੰ  ਭਾਰੀ ਦਿੱਕਤਾਂ ਦਾ ਸਾਹਮਣਾ ਕਰਨ ਕਰਨਾ ਪੈ ਰਿਹਾ ਹੈ ।ਹਸਪਤਾਲ ਰੋਡ ਬੱਸ ਸਟੈਂਡ ਵੰਨਵੇ ਟ੍ਰੈਰਫਿਕ ਰੋਡ ਹਰ ਥਾਂ ਤੇ ਬਹੁਤ ਵੱਡੇ ਵੱਡੇ ਜਾਮ ਲੱਗ ਰਹੇ ਹਨ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜ਼ਿਲ੍ਹਾ  ਪੁਲਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਟ੍ਰੈਫਿਕ ਮੁਲਾਜ਼ਮਾਂ ਦੀ ਗਿਣਤੀ ਵਧਾਈ ਜਾਵੇ ਸਾਰੇ ਹੀ ਪੁਆਇੰਟਾਂ ਉਪਰ ਟ੍ਰੈਫਿਕ ਕੰਟਰੋਲ ਕਰਨ ਲਈ ਸਪੈਸ਼ਲ ਮੁਲਾਜ਼ਮ ਲਗਾਏ ਜਾਣ । ਸਿਵਲ ਹਸਪਤਾਲ ਕੋਲ ਹੋਰ ਵੀ ਹਸਪਤਾਲ ਹੋਣ ਕਾਰਨ ਐਂਬੂਲੈਂਸਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ ।ਜੋ ਹਰ ਰੋਜ਼ ਜਾਮ ਵਿੱਚ ਫਸਦੀਆਂ ਹਨ। ਜ਼ਿਲ੍ਹਾ ਪੁਲੀਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਸਿਵਲ ਹਸਪਤਾਲ ਕੋਲ ਹਸਪਤਾਲਾਂ ਨੂੰ ਵੇਖਦੇ ਹੋਏ ਟ੍ਰੈਫਿਕ ਪੁਲਸ ਦੇ ਮੁਲਾਜ਼ਮ ਲਗਾਏ ਜਾਣ ਜੋ ਟਰੈਫਿਕ ਜਾਮ ਲੱਗਣ ਦੀ ਨੌਬਤ ਨਾ ਆਵੇ ਅਤੇ ਆਪਣੇ ਮਰੀਜ਼ਾਂ ਨੂੰ ਲੈ ਕੇ ਆਏ ਲੋਕਾਂ ਨੂੰ ਖੱਜਲ ਖੁਆਰ ਨਾ ਹੋਣਾ ਪਵੇ। ਇਨ੍ਹਾਂ ਦਿਨਾਂ ਵਿੱਚ ਲੱਗ ਰਹੀਆਂ ਸਪੈਸ਼ਲਾਂ ਕਾਰਨ ਵੀ ਵੱਡੇ ਜਾਮ ਲੱਗ ਰਹੇ ਹਨ। ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਬਹੁਤ ਸਮਾਂ ਜਾਮ ਵਿਚ ਰੁਕਣਾ ਪੈਂਦਾ  ਟ੍ਰੈਫਿਕ ਪੁਲਸ ਦਾ ਕੰਮ ਲੋਕਾਂ ਨੂੰ ਰੋਕਣ ਅਤੇ ਚਲਾਨ ਕੱਟਣ ਦਾ ਹੀ ਨਹੀਂ ਹੋਣਾ ਚਾਹੀਦਾ ਸਗੋਂ ਪੂਰੀ ਤਨਦੇਹੀ ਨਾਲ ਟ੍ਰੈਫਿਕ ਕੰਟਰੋਲ ਕਰਨਾ ਚਾਹੀਦਾ ਹੁੰਦਾ ਹੈ। ਪਿਛਲੇ ਦਿਨਾਂ ਵਿੱਚ ਵੇਖਿਆ ਗਿਆ ਹੈ ਕਿ  ਜਿੱਥੇ ਵੱਡੇ ਵੱਡੇ ਜਾਮ ਲੱਗ ਰਹੇ ਹਨ ਤਾਂ ਕਿਤੇ ਵੀ ਟਰੈਫਿਕ ਮੁਲਾਜ਼ਮ ਕਿਸੇ ਲੋਕ ਆਪ ਮੁਹਾਰੇ ਪੁੱਛੋ ਜਾਮ ਵਿਚ ਫਸੇ ਹੋਏ ਹਨ। ਰਾਮ ਬਾਗ ਵਿੱਚ ਆਪਣਿਆਂ  ਦਾ ਸੰਸਕਾਰ ਲਈ ਲੋਕਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ। ਇਸ ਰੋਡ ਤੇ ਵੀ ਬਹੁਤ ਵੱਡੇ ਵੱਡੇ ਜਾਮ ਹਰ ਰੋਜ਼ ਲੱਗਦੇ ਹਨ। ਜਿੱਥੇ ਸਸਕਾਰ ਲਈ ਆਏ ਲੋਕਾਂ ਅਤੇ ਰਾਹਗੀਰਾਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਰੋਡ ਤੇ ਵੀ ਟ੍ਰੈਫਿਕ ਮੁਲਾਜ਼ਮਾਂ ਦੀ ਵਿਸ਼ੇਸ਼ ਤਾਇਨਾਤੀ ਕੀਤੀ ਜਾਵੇ। Attachments area

NO COMMENTS