ਸ਼ਹਿਰ ਵਿੱਚ ਅੱਜ ਵੀ ਨਜ਼ਾਇਜ਼ ਕਬਜੇ ਬਣੇ ਹੋਏ ਹਨ ਅੜਿੱਕਾ ਕਬਜੇ ਕਰਨ ਵਾਲਿਆਂ ਖਿਲਾਫ ਹੋਵੇਗੀ ਸਖਤ ਕਾਰਵਾਈ -ਈ ਓ

0
178

ਬੁਢਲਾਡਾ 05,ਮਾਰਚ (ਸਾਰਾ ਯਹਾਂ /ਅਮਨ ਮਹਿਤਾ):ਸਥਾਨਕ ਸ਼ਹਿਰ ਨੂੰ ਸੁੰਦਰ ਅਤੇ ਸੈਰਗਾਹ ਬਣਾਉਣ ਲਈ ਕੋਸਲ ਦੇ ਮੁੱਖ ਪ੍ਰਬੰਧਕ ਐਸ ਡੀ ਐਮ ਬੁਢਲਾਡਾ ਸਾਗਰ ਸੇਤੀਆਂ ਵੱਲੋ ਸ਼ੁਰੂ ਕੀਤੇ ਗਏ ਪਾਮ ਸਟਰੀਟ ਦੇ ਨਿਰਮਾਣ ਵਿੱਚ ਅੱਜ ਵਿੱਚ ਕੁਝ ਨਜ਼ਾਇਜ਼  ਕਬਜਾਧਾਰੀ ਅੜਿੱਕਾ ਬਣੇ ਹੋਏ ਹਨ। ਜ਼ੋ ਗਾਹੇ ਬਗਾਹੇ ਆਪਣੀਆਂ ਦਲੀਲਾਂ ਰਾਹੀ ਕੋਸਲ ਪ੍ਰਬੰਧਕਾਂ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਕੁੱਝ ਦੁਕਾਨਦਾਰਾਂ ਵੱਲੋਂ ਆਪਣੀ ਅਸਲ ਮਾਲਕੀ ਦਾਅਵੇਦਾਰੀ ਨਜ਼ਾਇਜ਼ ਕਬਜ਼ੇ ਦੀ ਆੜ ਹੇਠ ਛੁਪਾਈ ਬੈਠੇ ਹਨ। ਸ਼ਹਿਰ ਦੇ ਲੋਕਾਂ ਨੇ ਸਥਾਨਕ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਅਜਿਹੇ ਲੋਕਾਂ ਤੋਂ ਨਜਾਇਜ਼ ਕਬਜਾ ਤੁਰੰਤ ਛੂਡਾਇਆ ਜਾਵੇ। ਕੋਸਲ ਦੇ ਕਾਰਜਸਾਧਕ ਅਫਸਰ ਵਿਜੈ ਜਿੰਦਲ ਨਾਲ ਸੰਪਰਕ ਕਰਨ ਤੇ ਉਨ੍ਹਾਂ ਦੱਸਿਆ ਕਿ ਕਿਸੇ ਵੀ ਇਲਾਕੇ ਵਿੱਚ ਨਜ਼ਾਇਜ਼ ਕਬਜਾਕਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਟ੍ਰੈਫਿਕ ਵਿੱਚ ਵਿਘਨ ਬਣਨ ਵਾਲੇ ਨਜ਼ਾਇਜ਼ ਕਬਜੇ ਪਹਿਲ ਦੇ ਆਧਾਰ ਤੇ ਹਟਾਏ ਜਾਣਗੇ। ਉਨ੍ਹਾਂ ਕਿਹਾ ਕਿ ਰੇਲਵੇ ਰੋਡ

ਤੋਂ ਰਾਮਲੀਲਾ ਗਰਾਉਡ ਰੋਡ, ਰੇਲਵੇ ਰੋਡ ਤੋਂ ਕ੍ਰਿਸ਼ਨ ਮੰਦਿਰ ਰੋਡ, ਜੈਨ ਸਕੂਲ ਤੋਂ ਗਾਧੀ ਬਜ਼ਾਰ, ਹਨੂੰਮਾਨ ਮੰਦਿਰ ਤੋਂ ਪੰਜਾਬ ਨੈਸ਼ਨਲ ਬੈਂਕ ਰੋਡ, ਅਹਿਮਦਪੁਰ ਵਾਲਾ ਦਰਵਾਜਾ, ਗੁਰਨਿਆ ਵਾਲਾ ਦਰਵਾਜਾ, ਰੇਲਵੇ ਰੋਡ ਤੋਂ ਗਾਧੀ ਬਜ਼ਾਰ, ਨੰਬਰਾਂ ਵਾਲਾ ਦਰਵਾਜਾ, ਗੋਲ ਚੱਕਰ ਮਾਰਕਿਟ, ਪੁਰਾਣੀ ਸਬਜ਼ੀ ਮੰਡੀ ਮਾਰਕਿਟ ਆਦਿ ਹਿੱਸਿਅ ਵਿੱਚ ਆਰਜੀ ਨਜ਼ਾਇਜ਼ ਕਬਜੇ ਪਹਿਲ ਦੇ ਆਧਾਰ ਤੇ ਹਟਾ ਕੇ ਸ਼ਹਿਰ ਨੂੰ ਸੁੰਦਰ ਬਣਾਇਆ ਜਾਵੇਗਾ।  

NO COMMENTS