ਸ਼ਹਿਰ ਵਿੱਚ ਅਫਵਾਹਾ ਫੈਲਾਉਣ ਵਾਲਿਆ ਖਿਲਾਫ ਕਾਰਵਾਈ ਹੋਵੇ^ਰੇਡੀਮੇਡ ਗਾਰਮੈਟ ਯੂਨੀਅਨ

0
459

ਬੁਢਲਾਡਾ 19 ਮਈ(  (ਸਾਰਾ ਯਹਾ/ ਅਮਨ ਮਹਿਤਾ, ਅਮਿਤ ਜਿੰਦਲ):  ਸਥਾਨਕ ਸ਼ਹਿਰ ਅੰਦਰ ਕੁਝ ਦੁਕਾਨਦਾਰਾਂ ਵੱਲੋਂ ਦੁਕਾਨਾ ਖੋਲਣ ਅਤੇ ਬੰਦ ਕਰਨ ਦੀ ਸਮਾਸਾਰਣੀ ਸੰਬੰਧੀ ਫੈਲਾਇਆ ਜਾ ਰਹੀਆ ਅਫਵਾਹਾ ਤੋਂ ਤੰਗ ਆ ਕੇ ਸ਼ਹਿਰ ਦੀਆਂ ਇੱਕ ਦਰਜਨ ਦੇ ਕਰੀਬ ਵਪਾਰਕ ਸੰਸਥਾਵਾਂ ਨੇ ਸਿਟੀ ਪੁਲਿਸ ਤੋਂ ਅਫਵਾਹਾਂ ਫੈਲਾਉਣ ਵਾਲੇ ਵਿਅਕਤੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ. ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰੇਡੀਮੇਡ ਗਾਰਮੈਂਟ ਯੂਨੀਅਨ ਦੇ ਪ੍ਰਧਾਨ ਲਵਲੀ ਕਾਠ ਨੇ ਦੱਸਿਆ ਕਿ ਸ਼ਹਿਰ ਵਿੱਚ ਕੁਝ ਦੁਕਾਨਦਾਰਾਂ ਵੱਲੋਂ ਪੁਲਿਸ ਦੇ ਖਿਲਾਫ ਦੁਕਾਨਾਂ ਖੋਲਣ ਅਤੇ ਬੰਦ ਦੇ ਮਾਮਲੇ *ਚ ਭਿ੍ਰਸ਼ਟਾਚਾਰ ਦੇ ਦੋਸ਼ ਲਗਾ ਕੇ ਅਫਵਾਹਾਂ ਫੈਲਾਇਆ ਜਾ ਰਹੀਆਂ ਹਨ ਕਿ ਪੁਲਿਸ ਕੁਝ ਦੁਕਾਨਦਾਰਾਂ ਨੂੰ ਦੁਕਾਨਾਂ ਖੋਲਣ ਲਈ ਮਦਦ ਕਰ ਰਹੀ ਹੈ. ਜਿਸ ਨੂੰ ਲੈ ਕੇ ਰੇਡੀਮੇਡ ਗਾਰਮੈਂਟ ਯੂਨੀਅਨ ਵਿੱਚ ਭਾਰੀ ਰੋਸ ਪਾਇਆ ਗਿਆ ਕਿ ਸਥਾਨਕ ਪੁਲਿਸ ਪ੍ਰਸ਼ਾਸ਼ਨ ਦੇ ਖਿਲਾਫ ਲਗਾਏ ਜਾ ਰਹੇ ਦੋਸ਼ ਬੇਬੁਨਿਆਦ ਹਨ. ਉਨ੍ਹਾਂ ਕਿਹਾ ਕਿ ਅੱਜ ਕੱਪੜਾ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਦਿਵਾਨ ਸਿੰਘ ਗੁਲਿਆਣੀ, ਬੂਟ ਚੱਪਲ ਐਸ਼ੋਸ਼ੀਏਸ਼ਨ ਦੇ ਆਗੂ ਮਹੇਸ਼ ਕੁਮਾਰ, ਅਰਸ਼ਦੀਪ ਸਿੰਗਲਾ ਅਤੇ ਰਾਕੇਸ਼ ਕੁਮਾਰ ਦੀ ਅਗਵਾਈ ਵਿੱਚ ਸ਼ਹਿਰੀਆਂ ਦਾ ਇੱਕ ਵਫਦ ਸਿਟੀ ਪੁਲਿਸ ਨੂੰ ਮਿਲਿਆ ਅਤੇ ਅਫਵਾਹਾਂ ਫੈਲਾਉਣ ਵਾਲੇ ਵਿਅਕਤੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ. ਇਸ ਮੌਕੇ ਤੇ ਸਿਟੀ ਪੁਲਿਸ ਦੇ ਐਸ ਐਚ ਓ ਇੰਸਪੈਕਟਰ ਗੁਰਦੀਪ ਸਿੰਘ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਸ਼ਹਿਰ ਵਿੱਚ ਕਿਸੇ ਕਿਸਮ ਦੀ ਅਮਨ ਕਾਨੂੰਨ ਦੀ ਵਿਵਸਥਾ ਨੂੰ ਭੰਗ ਨਹੀਂ ਹੋਣ ਦਿੱਤਾ ਜਾਵੇਗਾ. ਉਨ੍ਹਾਂ ਕਰੋਨਾ ਵਾਇਰਸ ਦੇ ਇਤਿਆਤ ਵਜੋਂ ਜਾਰੀ ਕੀਤੀਆਂ ਗਈਆ ਹਦਾਇਤਾ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ.

NO COMMENTS