*ਸ਼ਹਿਰ ਵਾਸੀ ਸ਼ੁੱਧ ਪਾਣੀ ਪੀਣ ਨੂੰ ਤਰਸੇ ਵਾਟਰ ਵਰਕਸ ਦੀਆਂ ਟੂਟੀਆਂ ਚੋਂ ਆ ਰਿਹਾ ਹੈ ਗੰਧਲਾ ਪਾਣੀ*

0
34


ਬਰੇਟਾ  20 ਅਪ੍ਰੈਲ (ਸਾਰਾ ਯਹਾਂ/ਰੀਤਵਾਲ) ਸ਼ੁੱਧ ਪਾਣੀ ਜੀਵਨ ਲਈ ਅਨਮੋਲ ਦਾਤ ਹੈ ਪਰ ਜਦ ਪੀਣ ਵਾਲਾ ਪਾਣੀ ਹੀ ਪੂਰੀ ਤਰਾਂ੍ਹ
ਮਨੁੱਖੀ ਵਰਤੋਂ ਲਈ ਅਸ਼ੁੱਧ ਮਿਲੇ ਤਾਂ ਫਿਰ ਜੀਵਨ ਦਾ ਰਖਵਾਲਾ ਕੌਣ ਹੋਵੇਗਾ । ਜਲ ਘਰਾਂ
ਆਰ.ਓ.ਪਲਾਂਟਾ ਦੇ ਰਾਹੀ ਲੋਕਾਂ ਨੂੰ ਪੀਣ ਦੇ ਲਈ ਤੇ ਹੋਰ ਵਰਤੋਂ ਲਈ ਮਿਆਰੀ ਪੱਧਰ ਦਾ ਪਾਣੀ
ਦਿੱਤਾ ਜਾਣਾ ਜਰੂਰੀ ਹੁੰਦਾ ਹੈ । ਇਸ ਜਿੰਮੇਵਾਰੀ ਨੂੰ ਪੂਰਾ ਕਰਨ ਦੇ ਲਈ ਵਾਟਰ ਸਪਲਾਈ ਵਿਭਾਗ ਦੀ
ਡਿਊਟੀ ਬਣਦੀ ਹੈ ਪਰ ਜਦੋਂ ਇਹ ਵਿਭਾਗ ਆਪਣੀ ਡਿਊਟੀ ਤੋਂ ਅਣਗਹਿਲੀ ਕਰਦਾ ਹੈ ਤਾਂ ਲੋਕਾਂ ਨੂੰ ਪੀਣ
ਯੋਗ ਸ਼ੁੱਧ ਪਾਣੀ ਨਹੀਂ ਮਿਲਦਾ । ਇਸਦੀ ਤਾਜਾ ਉਦਾਹਰਣ ਬਰੇਟਾ ਵਿਖੇ ਲੱਗੇ ਦੋ ਬਹੁਕਰੋੜੀ ਵਾਟਰ
ਵਰਕਸਾਂ ਤੋਂ ਮਿਲਦੀ ਹੈ । ਜਿਸਦਾ ਪਿਛਲੇ ਕਈ ਹਫਤਿਆਂ ਤੋਂ ਲੋਕਾਂ ਨੂੰ ਗੰਦਲੇ ਰੰਗ ਦਾ ਅਸ਼ੁੱਧ
ਪਾਣੀ ਪੀਣ ਨੂੰ ਮਿਲ ਰਿਹਾ ਹੈ । ਇਸ ਸਮੱਸਿਆਂ ਤੋਂ ਪ੍ਰੇਸ਼ਾਨ ਕੈਂਸਰ ਤੋਂ ਪੀੜ੍ਹਤ ਪਵਨ ਕੁਮਾਰ
ਨੇ ਦੱਸਿਆਂ ਕਿ ਮੇਰੇ ਵਾਟਰ ਵਰਕਸ ਰਾਹੀ ਆ ਰਹੀ ਸਪਲਾਈ ਤੋਂ ਪਿਛਲੇ ਦੋ ਮਹੀਨਆਂ ਤੋਂ ਗੰਦਲਾ
ਪਾਣੀ ਆ ਰਿਹਾ ਹੈ ਅਤੇ ਇਸਦੇ ਠੋਸ ਹੱਲ ਦੇ ਲਈ ਮੈਂ ਅਨੇਕਾਂ ਵਾਰ ਵਿਭਾਗ ਦੇ ਅਧਿਕਾਰੀਆਂ ਕੋਲ
ਗੁਹਾਰ ਲਗਾ ਚੁੱਕਾ ਹਾਂ ਪਰ ਫਿਰ ਵੀ ਪਰਨਾਲਾ ਜਿਉਂ ਦਾ ਤਿਉਂ ਹੈ । ਉਨ੍ਹਾਂ ਕਿਹਾ ਕਿ ਵਿਭਾਗ
ਵੱਲੋਂ ਕੀਤੀ ਜਾ ਰਹੀ ਆਨਾਕਾਨੀ ਤੋਂ ਇੰਝ ਜਾਪ ਰਿਹਾ ਹੈ ਕਿ ਜਿਵੇਂ ਮੇਰੇ ਵਾਂਗ ਮੇਰੇ ਪਰਿਵਾਰਕ
ਮੈਂਬਰਾਂ ਨੂੰ ਵੀ ਗੰਭੀਰ ਬਿਮਾਰੀ ਦੇ ਹਵਾਲੇ ਕਰਨ ਦੀ ਉਡੀਕ ‘ਚ ਹਨ । ਉਨ੍ਹਾਂ ਸਰਕਾਰ ਅਤੇ ਵਿਭਾਗ
ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਮੈਂਨੂੰ ਅਤੇ ਮੇਰੇ ਪਰਿਵਾਰ ਨੂੰ ਦੂਸ਼ਿਤ ਪਾਣੀ
ਦੀ ਸਮੱਸਿਆਂ ਤੋਂ ਨਿਯਾਤ ਦਿਲਾਈ ਜਾਵੇ । ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਸੀਵਰੇਜ਼ ਦੀ ਲੀਕੇਜ਼
ਹੋਣ ਕਾਰਨ ਕਿਤੇ ਨਾ ਕਿਤੇ ਇਸਦੀ ਮਿਕਸਿੰਗ ਪੀਣ ਵਾਲੇ ਵਾਟਰ ਵਰਕਸ ਦੇ ਪਾਣੀ ਵਿੱਚ ਹੋ ਰਹੀ ਹੈ । ਜਿਸ
ਕਾਰਨ ਲੋਕਾਂ ਤੱਕ ਪੀਣ ਯੋਗ ਸ਼ੁੱਧ ਪਾਣੀ ਨਹੀਂ ਪੁੱਜਦਾ ਅਤੇ ਇਸਦੇ ਕਾਰਨ ਭਿਆਨਕ ਬਿਮਾਰੀਆਂ
ਫੈਲਣ ਦਾ ਡਰ ਬਣਿਆ ਰਹਿੰਦਾ ਹੈ । ਦੱਸਣਯੋਗ ਹੈ ਕਿ ਬਰੇਟਾ ‘ਚ ਪਹਿਲਾਂ ਹੀ ਕੈਂਸਰ ਦੇ ਪੀੜਤਾਂ ਦੀ
ਗਿਣਤੀ ਵਧੇਰੇ ਹੈ ਅਤੇ ਹੁਣ ਇਸ ਗੰਧਲੇ ਪਾਣੀ ਦੇ ਪੀਣ ਕਾਰਨ ਇਸ ਗਿਣਤੀ ਵਿੱਚ ਹੋਰ ਵੀ ਵਾਧਾ ਹੋ
ਸਕਦਾ ਹੈ । ਜਦ ਇਸ ਸਬੰਧੀ ਵਾਟਰ ਵਰਕਸ ਵਿਭਾਗ ਦੇ ਜੇ.ਈ.ਰਮਨੀਕ ਗਰਗ ਨਾਲ ਗੱਲ ਕੀਤੀ ਤਾਂ ਉਨ੍ਹਾ
ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਟੀਮ ਭੇਜ ਦਿੱਤੀ ਗਈ ਹੈ ਅਤੇ ਇੱਕ ਦੋ ਦਿਨ ‘ਚ ਹੀ ਇਸਦਾ ਠੋਸ ਹੱਲ
ਹੋ ਜਾਵੇਗਾ ।

NO COMMENTS