*ਸ਼ਹਿਰ ਨੂੰ ਸੁੰਦਰ ਬਣਾਉਣ ਲਈ ਨਗਰ ਕੋਸਲ ਬੁਢਲਾਡਾ ਨੇ ਕਰੋੜਾ ਰੁਪਏ ਦੇ ਕੰਮ ਅਰੰਭੇ*

0
161

ਬੁਢਲਾਡਾ 4 ਮਾਰਚ (ਸਾਰਾ ਯਹਾਂ/ ਅਮਨ ਮਹਿਤਾ  )ਸਥਾਨਕ ਸ਼ਹਿਰ ਅੰਦਰ ਸਵੱਛ ਭਾਰਤ ਮੁਹਿੰਮ ਨੂੰ ਨਗਰ ਕੋਸਲ ਅਤੇ ਲੋਕਾ ਦੁਆਰਾ ਨਿਰਵਿਘਨ ਜਾਰੀ ਰੱਖਿਆ ਜਾ ਰਿਹਾ ਹੈ।ਇਹ ਸ਼ਬਦ ਅੱਜ ਨਗਰ ਕੋਸਲ ਪ੍ਰਧਾਨ ਸੁਖਪਾਲ ਸਿੰਘ ਵੱਲੋ ਵੱਖ ਵੱਖ ਵਾਰਡਾ ਵਿਚ ਚੱਲ ਰਹੇ ਵਿਕਾਸ ਕਾਰਜਾ ਦਾ ਨਿਰਿਖਣ ਕਰਨ ਸਮੇ ਕਹੇ।ਉਨਾ ਕਿਹਾ ਕਿ ਦੇਸ਼ ਦੇ ਰਾਸ਼ਟਰਪਤੀ ਵੱਲੋ ਉਤਰੀ ਭਾਰਤ ਚੋ ਪਹਿਲੇ ਸਥਾਨ ਦਾ ਅਵਾਡਰ ਦੇਣ ਤੋ ਬਾਅਦ ਨਗਰ ਕੋਸਲ ਵੱਲੋ ਸ਼ਹਿਰ ਦੀ ਸੁੰਦਰਤਾ ਨੰੁੂ ਹੋਰ ਤੇਜੀ ਨਾਲ ਵਧਾਉਣ ਦੇ ਮਕਸਦ ਨਾਲ ਹਰ ਵਾਰਡ ਵਿਚ ਸਫਾਈ ਕਰਮਚਾਰੀਆ ਦੀ ਡਿਉਟੀ ਲਗਾਈ ਜਾ ਰਹੀ ਹੈ।ਕੋਸਲ ਪ੍ਰਧਾਨ ਨੇ ਦੱਸਿਆ ਕਿ ਜਲਦ ਸ਼ਹਿਰ ਅੰਦਰ ਇੱਕ ਕਮਿਉਨਿਟੀ ਹਾਲ ਦੀ ਉਸਾਰੀ, ਵੱਖ ਵੱਖ ਖੇਤਰਾ ਵਿਚ ਪਾਰਕਾ ਦਾ ਨਿਰਮਾਣ,ਰੇਲਵੇ ਰੋੜ ਦੀ ਪਾਮ ਸਟਰੀਰਟ ਨੂੰ ਹੋਰ ਸੁੰਦਰ ਬਣਾਉਣਾ, ਵਾਰਡ ਨੰਬਰ 1 ਵਿਚ ਸ਼ਮਸ਼ਾਨ ਘਾਟ ਦੀ ਉਸਾਰੀ ਕਰਨ ਦਾ ਫੇਸਲਾ ਕੀਤਾ ਗਿਆ ਹੈ।ਉਨਾ ਦੱਸਿਆ ਕਿ ਵਾਰਡ ਨੰਬਰ 6 ਵਿਚ ਕਮਿਉਨਿਟੀ ਸੇਟਰ ਦੀ ਉਸਾਰੀ ਲਈ 46 ਲੱਖ 98 ਹਜਾਰ ਰੁਪਏ,ਵਾਰਡ ਨੰਬਰ 1 ਵਿਚ ਬੈਡਮਿਨਟਨ ਕੋਰਟ ਬਣਾਉਣ ਲਈ 23 ਲੱਖ ਰੁਪਏ ,ਸ਼ਹਿਰ ਦੀਆ ਵੱਖ ਵੱਖ ਸਟਰੀਟਰ ਲਾਇਟਾ ਦੀ ਮੁਰੰਮਤ ਅਤੇ ਨਵੀਨੀਕਰਨ ਲਈ 19 ਲੱਖ ਰੁਪਏ ਦੇ ਕੰਮ ਸ਼ੁਰੂ ਹੋ ਚੁੱਕੇ ਹਨ।ਉਨਾ ਦੱਸਿਆ ਕਿ ਬਾਕੀ ਰਹਿੰਦੇ ਵਾਰਡਾ ਦੇ ਵਿਕਾਸ ਕਾਰਜਾ ਲਈ ਵੀ ਕਰੋੜਾ ਰੁਪਏ ਦੇ ਫੰਡ ਰਾਖਵਾ ਰੱਖੇ ਗਏ ਹਨ ਤਾ ਜ਼ੋ ਸ਼ਹਿਰ ਨੂੰ ਨਮੁੱ਼ਨੇ ਦਾ ਸ਼ਹਿਰ ਬਣਾਇਆ ਜਾ ਸਕੇ।ਉਨਾ ਕਿਹਾ ਕਿ ਸ਼ਹਿਰ ਅੰਦਰ ਕੁਝ ਲੋਕ ਨਿਜੀ ਹਿੱਤਾ ਦੀ ਪੁਰਤੀ ਲਈ ਨਗਰ ਕੋਸਲ ਨੂੰ ਬਦਨਾਮ ਕਰਨ ਤੇ ਲੱਗੇ ਹੋਏ ਹਨ ਜਿਸ ਨੂੰ ਕਦੇ ਵੀ ਸਹਿਣ ਨਹੀ ਕੀਤਾ ਜਾਵੇਗਾ।ਉਨਾ ਸ਼ਹਿਰ ਵਾਸੀਆ ਨੰੁ ਅਪੀਲ ਕੀਤੀ ਕਿ ਉਹ ਵੀ ਸ਼ਹਿਰ ਨੂੰ ਸੁੰਦਰ ਅਤੇ ਹਰ ਬੁਨਿਆਦੀ ਸਹੁਲਤ ਨਾਲ ਲੈਸ ਸ਼ਹਿਰ ਬਣਾਉਣ ਵਿਚ ਖੁੱਲਕੇ ਨਗਰ ਕੋਸਲ ਦੀ ਮਦਦ ਕਰਨ ।ਇਸ ਮੋਕੇ ਕੋਸਲਰ ਪੇ੍ਰਮ ਗਰਗ, ਸੁਖਵਿੰਦਰ ਕੋਸਰ ਸੁੱਖੀ,ਦੀਪਾ ਸਿੰਘ,ਬਲਵਿੰਦਰ ਸਿੰਘ ਬਿਦਰੀ, , ਤਾਰੀ ਸਿੰਘ ਫੋਜੀ, ਆਦਿ ਕੋਸਲਰ ਹਾਜਰ ਸਨ।

NO COMMENTS