ਸ਼ਹਿਰ ਦੇ ਪੰਜ ਵਾਰਡ ਸੰਵੇਦਨਸ਼ੀਲ ਘੋਸ਼ਿਤ, ਪੁਲਿਸ ਨੇ ਚੋਕਸੀ ਵਧਾਈ

0
137

ਬੁਢਲਾਡਾ 09,ਫਰਵਰੀ (ਸਾਰਾ ਯਹਾ /ਅਮਨ ਮਹਿਤਾ): ਨਗਰ ਕੋਸਲ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਜਿੱਥੇ ਪ੍ਰਸ਼ਾਸ਼ਨ ਵੱਲੋਂ ਸ਼ਹਿਰ ਦੇ ਕੁੱਝ ਵਾਰਡਾਂ ਨੂੰ ਸੰਵੇਦਨਸ਼ੀਲ ਕਰਾਰ ਦਿੱਤਾ ਗਿਆ ਹੈ ਊੱਥੇ ਸ਼ਹਿਰ ਅੰਦਰ ਚੋਣਾਂ ਦੌਰਾਨ ਗੜਬੜੀ ਨੂੰ ਮੱਦੇਨਜ਼ਰ ਰੱਖਦਿਆਂ ਪੁਲਿਸ ਵੱਲੋਂ ਚੋਕਸੀ ਵਧਾ ਦਿੱਤੀ ਹੈ। ਅੱਜ ਬੁਢਲਾਡਾ ਸ਼ਹਿਰ ਅੰਦਰ ਐਸ ਪੀ (ਐਚ) ਸH ਸਤਨਾਮ ਸਿੰਘ ਦੀ ਅਗਵਾਈ ਹੇਠ ਭਾਰੀ ਪੁਲਿਸ ਫੋਰਸ ਸਮੇਤ ਜਿੱਥੇ ਫਲੈਗ ਮਾਰਚ ਕੱਢਿਆ ਗਿਆ ਉੱਥੇ ਅਮਨ ਕਾਨੂੰਨ ਦੀ ਵਿਵਸਥਾ ਨੂੰ ਭੰਗ ਕਰਨ ਵਾਲੇ ਲੋਕਾਂ ਨੂੰ ਤਾੜਨਾ ਕੀਤੀ ਗਈ। ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਕਿਸੇ ਵੀ ਅਣਜਾਨ ਵਿਅਕਤੀ ਅਤੇ ਵਾਹਨ ਨੂੰ ਅੰਦਰ ਨਹੀਂ ਆਉਣ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸੰਵੇਦਨਸ਼ੀਲ ਵਾਰਡਾ ਅੰਦਰ ਪੁਲਿਸ ਨਾਕਾਬੰਦੀ ਅਤੇ ਚੋਕਸੀ ਵਧਾ ਦਿੱਤੀ ਗਈ ਹੈ। ਸਰਕਾਰੀ ਸੂਤਰਾਂ ਅਨੁਸਾਰ ਡਰ ਦੇ ਮਾਹੌਲ ਵਾਲੇ ਵਾਰਡਾਂ ਵਿੱਚ ਮੁੱਖ ਸਿਆਸੀ ਪਾਰਟੀਆਂ ਦੇ ਨੇਤਾਵਾਂ ਦੇ ਵਾਰਡਾਂ ਨੂੰ ਸੰਵੇਦਨਸ਼ੀਲ ਵਾਰਡ ਨੰਬਰ 2, 3, 7, 8, 19 ਐਲਾਨ ਕੀਤੇ ਹਨ। ਇਹ ਵੀ ਪਤਾ ਲੱਗਿਆ ਹੈ ਕਿ ਪ੍ਰਸ਼ਾਸ਼ਨ ਵਾਰਡ ਨੰਬਰ 14 ਨੂੰ ਵੀ ਸੰਵੇਦਨਸ਼ੀਲ ਐਲਾਲਨ ਲਈ ਪ੍ਰਤੀਕਿਿਰਆ ਸ਼ੁਰੂ ਕਰਨ ਬਾਰੇ ਪਤਾ ਲੱਗਿਆ ਹੈ। ਡੀ ਐਸ ਪੀ ਬੁਢਲਾਡਾ ਪ੍ਰਭਜੋਤ ਕੋਰ ਬੇਲਾ ਨੇ ਸ਼ਹਿਰ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਕੋਸਲ ਚੋਣਾਂ ਵਿੱਚ ਸ਼ਾਤੀ ਬਣਾਈ ਰੱਖਣ। ਚੋਣਾਂ ਦੌਰਾਨ ਸ਼ੱਕੀ ਵਿਅਕਤੀ ਅਤੇ ਵਸਤੂਆਂ ਦੀ ਇੰਤਲਾਹ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ। ਸ਼ਹਿਰ ਤੋ ਬਾਹਰ ਵਾਲੇ ਵਿਅਕਤੀਆਂ ਦੀ ਵਾਰਡਾਂ ਵਿੱਚ ਸਰਗਰਮੀਆਂ ਤੇ ਨਜ਼ਰ ਰੱਖਣ। ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਮ ਦੀ ਗੁੰਡਾਗਰਦੀ ਅਤੇ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸੰਵੇਦਨਸ਼ੀਲ ਵਾਰਡਾਂ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਅਮਨ ਕਾਨੂੰਨ ਦੀ ਵਿਵਸਥਾ ਨੂੰ ਭੰਗ ਕਰਨ ਵਾਲੇ ਲੋਕਾਂ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇਣ। ਫਲੈਗ ਮਾਰਚ ਦੌਰਾਨ ਡੀ ਐਸ ਪੀ ਤਰਸੇਮ ਸਿੰਘ, ਐਸ ਐਚ ਓ ਸਿਟੀ, ਸੁਰਜਨ ਸਿੰਘ, ਐਸ ਐਚ ਓ ਸਦਰ ਜ਼ਸਪਾਲ ਸਿੰਘ ਸਮਾਓ, ਸਟੇਟ ਅਵਾਰਡੀਸਹਾਇਕ ਥਾਣੇਦਾਰ ਬਲਵੰਤ ਸਿੰਘ ਭੀਖੀ, ਸਹਾਇਕ ਥਾਣੇਦਾਰ ਮੇਵਾ ਸਿੰਘ ਸਮੇਤ ਵੱਡੀ ਤਦਾਦ ਵਿੱਚ ਪੁਲਿਸ ਹਾਜ਼ਰ ਸੀ। ਉਨ੍ਹਾਂ ਅਸਲਾ ਧਾਰਕਾਂ ਨੂੰ ਵੀ ਅਪੀਲ ਕੀਤੀ ਕਿ ਰਹਿੰਦੇ ਲਾਇਸੈਸੀ ਅਸਲੇ ਤੁਰੰਤ ਜਮਾ ਕਰਵਾਏ ਜਾਣ। 

NO COMMENTS