ਸ਼ਹਿਰ ਦੇ ਨੌਜਵਾਨ ਦੀ ਕੈਨੇਡਾ ਦੇ ਟੋਰਾਂਟੋ ਵਿੱਚ ਗੋਲੀਆ ਮਾਰ ਕੇ ਕੀਤੀ ਹੱਤਿਆ

0
282

ਬੁਢਲਾਡਾ27 ਸਤੰਬਰ (ਸਾਰਾ ਯਹਾ/ਅਮਨ ਮਹਿਤਾ): ਸ਼ਥਾਨਕ ਸ਼ਹਿਰ ਦੇ ਨੌਜਵਾਨ ਦੀ ਕੈਨੇਡਾ ਦੇ ਸ਼ਹਿਰ ਟੋਰਾਂਟੋ ਚ ਹੱਤਿਆ ਕਰਨ ਦਾ ਸਮਾਚਾਰ ਮਿਲੀਆ ਹੈ। ਇਕਤਰ ਕੀਤੀ ਪਰਿਵਾਰਕ ਸੂਤਰਾ ਤੋ ਜਾਣਕਾਰੀ ਅਨੁਸਾਰ ਕਮਲਪ੍ਰੀਤ ਸਿੰਘ ਪੁੱਤਰ ਗੋਬਿੰਦ ਸਿੰਘ  ਵਾਸੀ ਵਾਰਡ ਨਬਰ 4 ਪੁਰਾਣਾ ਜੋ ਲਬੇ ਸਮੇ ਤੋ ਕਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਰਹਿ ਰਿਹਾ ਸੀ ਕਿ ਕਲ ਸਵੇਰੇ  7 ਵਜੇ ਕੁਝ ਅਣਪਛਾਤੇ ਵਿਅਕਤੀਆਂ ਵਲੋ ਆਪਣੇ ਟਰੱਕਾਂ ਦੀ ਦੇਖਭਾਲ ਕਰ ਰਹੇ ਓਪਰੋਕਤ ਨੌਜਵਾਨ ਤੇ ਗੋਲੀਆ ਮਾਰ ਕੇ ਹਤਿਆ ਕਰ ਦਿੱਤੀ। ਪਰਿਵਾਰ ਨੂੰ ਇਹ ਸੂਚਨਾ ਟੋਰਾਟੋ ਦੀ ਪੂਲਿਸ ਅਤੇ ਮ੍ਰਿਤਕ ਦੇ ਮਾਮਾ ਨੇ ਦਿੱਤੀ। ਹਤਿਆ ਦੇ ਕਾਰਨਾ ਦਾ ਪਤਾ ਨਹੀ ਲਗ ਸਕਿਆ। ਜਿਓ ਹੀ ਸ਼ਹਿਰ ਵਿੱਚ ਉਪਰੋਕਤ ਨੌਜਵਾਨ ਦੀ ਮੌਤ ਦੀ ਖਬਰ ਪਹੁੰਚੀ ਤਾ ਸ਼ਹਿਰ ਵਿੱਚ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਦੇ ਚਾਚੇ ਦੇ ਲੜਕੇ ਦਲਜੀਤ ਦਰਸ਼ੀ ਨੇ ਦਸਿਆ ਕਿ ਪੁਲਿਸ ਵਲੋ ਜਾਚ ਉਪਰੰਤ ਲਾਸ਼ ਪਰਿਵਾਰ ਨੂੰ ਸੋਪਣ ਲਈ ਕਿਹਾ ਜਿਸ ਤੇ ਕੁਝ ਦਿਨ ਲਗ ਸਕਦੇ ਹਨ। ਇਸ ਦੁਖਦਾਈ ਘਟਨਾ ਤੇ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ  ਰਾਮ, ਸਾਬਕਾ ਵਿਧਾਇਕ ਮਗਤ ਰਾਏ ਬਾਸਲ, ਜਿਲ੍ਹਾ ਕਾਗਰਸ ਕਮੇਟੀ ਦੀ ਸਾਬਕਾ ਪ੍ਰਧਾਨ ਡਾ ਮਨੋਜ ਮਜੂ ਬਾਸਲ ਆਦਿ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।

NO COMMENTS