ਸ਼ਹਿਰ ਦੀ ਤਰ੍ਹਾਂ ਪਿੰਡਾਂ ਨੂੰ ਵੀ ਸੁੰਦਰ ਅਤੇ ਸਾਫ ਸੁਥਰਾ ਬਣਾਉਣ ਦਾ ਉਪਰਾਲਾ ਕੀਤਾ ਜਾਵੇ : ਚੇਅਰਮੈਨ ਘੋਗਾ

0
29

ਬੁਢਲਾਡਾ 8 ਅਕਤੂਬਰ (ਸਾਰਾ ਯਹਾ/ਅਮਨ ਮਹਿਤਾ): ਸਥਾਨਕ ਸ਼ਹਿਰ ਨੂੰ ਸੁੰਦਰ ਅਤੇ ਸੈਰਗਾਹ ਬਣਾਉਣ ਲਈ ਪਾਮ ਸਟਰੀਟ ਦੇ ਬੈਨਰ ਹੇਠ ਵਿਕਾਸ ਪ੍ਰੋਜੈਕਟ ਨੂੰ ਹੱਲਾਸ਼ੇਰੀ ਦਿੰਦਿਆਂ ਮਾਰਕਿਟ ਕਮੇਟੀ ਦੇ ਚੇਅਰਮੈਨ ਅਤੇ ਪੰਚਾਇਤ ਯੂਨੀਅਨ ਦੇ ਸਰਪ੍ਰਸਤ ਸਰਪੰਚ ਜਗਦੇਵ ਸਿੰਘ ਘੋਗਾ ਦੀ ਅਗਵਾਈ ਹੇਠ ਯੂਨੀਅਨ ਵੱਲੋਂ ਐਸ ਡੀ ਐਮ (ਆਈ ਏ ਐਸ) ਸਾਗਰ ਸੇਤੀਆਂ ਨੂੰ ਪ੍ਰਸੰਸਾ ਪੱਤਰ ਦਿੱਤਾ ਗਿਆ ਅਤੇ ਮੰਗ ਕੀਤੀ ਗਈ ਕਿ ਬੁਢਲਾਡਾ ਸ਼ਹਿਰ ਦੀ ਤਰ੍ਹਾਂ ਪਿੰਡਾਂ ਦੀ ਨੁਹਾਰ ਬਦਲਣ ਲਈ ਵੀ ਪੰਚਾਇਤ ਯੂਨੀਅਨ ਹਰ ਸੰਭਵ ਸਹਿਯੋਗ ਕਰੇਗੀ। ਇਸ ਮੌਕੇ ਤੇ ਬੋਲਦਿਆਂ ਯੂਨੀਅਨ ਦੇ ਪ੍ਰਧਾਨ ਸੂਬੇਦਾਰ ਭੋਲਾ ਸਿੰਘ ਹਸਨਪੁਰ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਪੰਚਾਇਤ ਯੂਨੀਅਨ ਹਰ ਸਹਿਯੋਗ ਦੇਵੇਗੀ ਅਤੇ ਐਸ ਡੀ ਐਮ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਜਾਣਕਾਰੀ ਮੁੱਖ ਮੰਤਰੀ ਪੰਜਾਬ ਨੂੰ ਵੀ ਦੇਣਗੇ। ਉਨ੍ਹਾਂ ਕਿਹ ਕਿ ਪੰਚਾਇਤ ਯੂਨੀਅਨ ਐਸ ਡੀ ਐਮ ਵੱਲੋਂ ਕੀਤੇ ਜਾ ਰਹੇ ਉਪਰਾਲਿਆ ਦੀ ਸਲਾਘਾ ਕਰਦੀ ਹੈ। ਉਨ੍ਹਾਂ ਕਿਹਾ ਕਿ ਪੱਛੜੇਪਨ, ਗੰਦੇ ਸ਼ਹਿਰ ਦੀ ਤਖਤੀ ਵਾਲਾ ਸ਼ਹਿਰ ਦੇ ਮੱਥੇ ਤੋਂ ਐਸ ਡੀ ਐਮ ਦੇ ਉਪਰਾਲੇ ਨਾਲ ਛੁਟਕਾਰਾ ਮਿਲੇਗਾ। ਯੂਨੀਅਨ ਨੇ ਵਿਸ਼ੇਸ਼ ਤੋਰ ਤੇ ਮੁੱਖ ਮੰਤਰੀ ਪੰਜਾਬ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੋਕੇ ਤੇ ਐਸ ਡੀ ਐਮ ਨੇ ਪੰਚਾਇਤ ਯੂਨੀਅਨ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਅਗਾਹਵਧੂ ਵਿਚਾਰਾਂ ਵਾਲੇ ਲੋਕਾਂ ਦਾ ਮੈਂ ਹਮੇਸ਼ਾ ਰਿਣੀ ਹਾਂ ਅਤੇ ਟੀਮ ਦੇ ਤੌਰ ਤੇ ਹਲਕੇ ਦੇ ਹਰੇਕ ਪਿੰਡ ਅਤੇ ਸ਼ਹਿਰ ਨੂੰ ਸਾਫ ਸੁਥਰਾ, ਸੁੰਦਰ ਬਣਾਉਣ ਦੀ ਕੋਸ਼ਿਸ਼ ਕਰਾਗੇ। ਇਸ ਮੌਕੇ ਤੇ ਯੂਨੀਅਨ ਦੇ ਸੀਨੀਅਰ ਆਗੂ ਗੁਰਵਿੰਦਰ ਸਿੰਘ, ਸਾਬਕਾ ਸਰਪੰਚ ਦਰਸ਼ਨ ਸਿੰਘ ਟਾਹਲੀ ਆਦਿ ਹਾਜ਼ਰ ਸਨ। 

NO COMMENTS