ਸ਼ਹਿਰ ਦੀਆਂ ਸੜਕਾਂ ਤੇ ਮੁਹੱਲਿਆਂ ਵਿੱਚ ਸ਼ਰੇਆਮ ਘੁੰਮ ਰਹੇ ਹਨ ਅਵਾਰਾਂ ਪਸ਼ੂ, ਲੋਕਾਂ ਲਈ ਬਣ ਰਹੇ ਹਨ ਮੌਤ

0
88

ਬੁਢਲਾਡਾ 2 ਅਗਸਤ(ਸਾਰਾ ਯਹਾ, ਅਮਨ ਮਹਿਤਾ): ਸਥਾਨਕ ਸ਼ਹਿਰ ਅੰਦਰ ਥਾ ਥਾ ਤੇ ਆਵਾਰਾ ਪਸ਼ੂਆ ਦੇ ਕਾਵਲੇ ਹਰ ਰੋਜ਼ ਭਿਆਨਕ ਹਾਦਸੇ ਅਤੇ ਮੌਤਾਂ ਦਾ ਕਾਰਨ ਬਣ ਰਹੇ ਹਨ। ਸ਼ਹਿਰ ਦੀਆਂ ਸੜਕਾ ਅਤੇ ਗਲੀ ਮੁਹੱਲਿਆ ਅੰਦਰ ਇਹਨਾਂ ਪਸ਼ੂਆਂ ਦੇ ਝੁੰਡਾਂ ਨੂੰ ਘੁੰਮਦੇ ਆਮ ਦੇਖਿਆ ਜਾ ਸਕਦਾ ਹੈ। ਸ਼ਹਿਰ ਦੀ ਬੱਸ ਸਟੈਡ ਰੋਡ ਤੇ ਹਰੇ ਦੀਆਂ ਟਾਲਾਂ ਦੇ ਨਜ਼ਦੀਕ ਅਵਾਰਾਂ ਪਸ਼ੂਆਂ ਦੇ ਝੂੰਡ ਸ਼ਰੇਆਮ ਦੇਖੇ ਜਾ ਸਕਦੇ ਹਨ ਅਤੇ ਹਰ ਰੋਜ਼ ਕਿਸੇ ਨਾ ਕਿਸੇ ਹਾਦਸੇ ਨੂੰ ਅੰਜਾਮ ਦੇ ਰਹੇ ਹਨ। ਸ਼ਹਿਰ ਵਾਸੀਆਂ ਨੇ ਦੱਸਿਆ ਕਿ ਸ਼ਹਿਰ ਅੰਦਰ ਦੋ ਦੋ ਗਊਸ਼ਾਲਾਵਾਂ ਹਨ ਪਰ ਫਿਰ ਵੀ ਇਨ੍ਹਾਂ ਅਵਾਰਾਂ ਗਊਆਂ ਸ਼ਹਿਰ ਦੀਆਂ ਸੜਕਾਂ ਤੇ ਘੁੰਮ ਰਹੀਆ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਰੇਲਵੇ ਰੋਡ, ਬੱਸ ਸਟੈਡ ਰੋਡ, ਚੋੜੀ ਗਲੀ, ਭੀਖੀ ਰੋਡ, ਫਲਾਈ ਓਵਰ ਆਦਿ ਥਾਵਾਂ ਤੇ ਇਨ੍ਹਾਂ ਪਸ਼ੂਆਂ ਦੇ ਝੁੰਡਾ ਜਿੱਥੇ ਲੋਕਾਂ ਨੂੰ ਲੰਘਣਾ ਮੁਸ਼ਕਲ ਹੋ ਰਿਹਾ ਹੈ ਉੱਥੇ ਆਪਣੈ ਸਾਧਨ ਖੜ੍ਹੈ ਕਰਨ ਸਮੇਂ ਵੀ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੀਆਂ ਦੋਵੇਂ ਗਊਸ਼ਾਲਾਵਾ ਹਜਾਂਰਾਂ ਦੀ ਗਿਣਤੀ ਵਿੱਚ ਗਊਆਂ ਨੂੰ ਰੱਖਣ ਦੀ ਸਮਰੱਥਾ ਹੈ ਪਰ ਫਿਰ ਵੀ ਦਿਨੋ ਦਿਨ ਸੜਕਾ ਤੇ ਇਨ੍ਹਾਂ ਅਵਾਰਾ ਗਾਵਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗਲੀਆਂ, ਸੜਕਾ ਤੇ ਮੌਤ ਬਣ ਕੇ ਘੁੰਮ ਰਹੇ ਇਹ ਅਵਾਰਾ ਪਸ਼ੂ ਸ਼ਰੇਆਮ ਲੜਦੇ ਦਿਖਾਏ ਦਿੰਦੇ ਹਨ ਜਿਸ ਕਾਰਨ ਜਾਨ ਮਾਲ ਦਾ ਨੁਕਸਾਨ ਦਾ ਡਰ ਬਣਿਆ ਰਹਿੰਦਾ ਹੈ। ਸਹਿਰ ਵਾਸੀਆ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਇਨ੍ਹਾਂ ਅਵਾਰਾਂ ਪਸ਼ੂਆਂ ਨੂੰ ਸੰਭਾਲਣ ਲਈ ਕੋਈ ਅਲੱਗ ਜਗ੍ਹਾ ਬਣਾਈ ਜਾਵੇ ਤਾਂ ਜ਼ੋ ਇਨ੍ਹਾਂ ਤੋਂ ਛੁਟਕਾਰਾਂ ਮਿਲ ਸਕੇ। 

NO COMMENTS