*ਸ਼ਹਿਰ ਚ ਵਿਕਾਸ ਕਾਰਜ ਤੇਜ਼ੀ ਨਾਲ ਸ਼ੁਰੂ-ਪ੍ਰਧਾਨ*

0
249

ਬੁਢਲਾਡਾ 18, ਮਈ (ਸਾਰਾ ਯਹਾਂ/ਅਮਨ ਮਹਿਤਾ): ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਅੱਗੇ ਤੋਰਦਿਆਂ ਨਗਰ ਕੋਸਲ ਵੱਲੋਂ ਵਿਕਾਸ ਕਾਰਜ ਜੰਗੀ ਪੱਧਰ ਤੇ ਸ਼ੁਰੂ ਕਰ ਦਿੱਤੇ ਗਏ ਹਨ। ਜਿਸ ਅਧੀਨ ਸ਼ਹਿਰ ਦੀ ਪੁਰਾਣੀ ਗੈਸ ਏਜੰਸੀ ਰੋਡ ਤੇ ਪ੍ਰੀਮਿਕਸ (ਲੁੱਕ) ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਸ ਮੋਕੇ ਤੇ ਕੰਮ ਦਾ ਜਾਇਜਾ ਲੈਦਿਆਂ ਨਗਰ ਕੋਸਲ ਪ੍ਰਧਾਨ ਸੁਖਪਾਲ ਸਿੰਘ, ਕਾਰਜ ਸਾਧਕ ਅਫਸਰ ਵਿਜੈ ਕੁਮਾਰ ਜਿੰਦਲ, ਕੋਸਲ ਦੇ ਸੀਨੀਅਰ ਮੀਤ ਪ੍ਰਧਾਨ ਕਾਂਗਰਸੀ ਨੇਤਾ ਹਰਵਿੰਦਰਦੀਪ ਸਿੰਘ ਸਵੀਟੀ, ਕੋਸਲਰ ਰਾਜਿੰਦਰ ਸੈਣੀ ਝੰਡਾ, ਕੋਸਲਰ ਪੇ੍ਰਮ ਗਰਗ ਵਿਸ਼ੇਸ਼ ਟੀਮ ਦੇ ਰੂਪ ਵਿੱਚ ਪਹੁੰਚੇ। ਮੌਕੇ ਤੇ ਸੜਕ ਵਿੱਚ ਪਾਇਆ ਗਈਆ ਉਣਤਾਇਆ ਨੂੰ ਠੀਕ ਕਰਨ ਦੀ ਵੀ ਹਦਾਇਤ ਕੀਤੀ ਗਈ। ਜਿਸ ਕਾਰਨ ਸੜਕ ਵਿੱਚ ਦੱਬੇ ਹੋਏ ਸੀਵਰੇਜ਼ ਢੱਕਣਾ ਨੂੰ ਉੱਚਾ ਚੁੱਕਣਾ ਅਤੇ ਨਿਕਾਸੀ ਪਾਣੀ ਸੰਬੰਧੀ ਪ੍ਰਬੰਧਾ ਤੇ ਜ਼ੋਰ ਦਿੱਤਾ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੋਸਲ ਪ੍ਰਧਾਨ ਨੇ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਘਟੀਆ ਮਟੀਰੀਅਲ ਅਤੇ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਕੋੋਸਲ ਦੇ ਸੀਨੀਅਰ ਮੀਤ ਪ੍ਰਧਾਨ ਸਵੀਟੀ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਅਤੇ ਤਰੱਕੀ ਲਈ ਇੱਕ ਖਰੜਾ ਤਿਆਰ ਕੀਤਾ ਜਾ ਰਿਹਾ ਹੈ।  ਉਨ੍ਹਾ ਕਿਹਾ ਕਿ ਸ਼ਹਿਰ ਅੰਦਰ ਗ੍ਰੀਨ ਪਾਰਕ, ਖੇਡ ਸਟੇਡੀਅਮ ਦਾ ਵਿਸਥਾਰ ਲਈ ਵੀ ਨਗਰ ਕੋਸਲ ਯੋਜਨਾ ਤਿਆਰ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਮੇਨ ਵਾਟਰ ਵਰਕਸ ਅੰਦਰ ਕੋਸਲ ਦੀ ਇਮਾਰਤ ਦਾ ਵੀ ਨਿਰਮਾਣ ਕਾਰਜ ਸ਼ੁਰੂ ਕੀਤਾ ਹੋਇਆ ਹੈ। ਉਨ੍ਹਾਂ ਸ਼ਹਿਰ ਦੇ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ। 

NO COMMENTS