ਸ਼ਹਿਰ ਚ ਲੱਗੇ ਪ੍ਰਧਾਨ ਮੰਤਰੀ ਦੀ ਫੋਟੋ ਵਾਲੇ ਫਲੈਕਸ ਬੋਰਡ ਹਟਾਏ

0
102

ਸਰਦੂਲਗੜ੍ਹ 11 ਜਨਵਰੀ (ਸਾਰਾ ਯਹਾ/ ਬਲਜੀਤ ਪਾਲ) : ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਵਿਖੇ ਚੱਲ ਰਹੇ
ਕਿਸਾਨ ਅੰਦੋਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦਾ ਸਖ਼ਤ ਵਿਰੋਧ ਹੋ ਰਿਹਾ ਹੈ ਉਸੇ ਤਹਿਤ ਅੱਜ ਸਰਦੂਲਗਡ਼੍ਹ ਵਿਖੇ ਕਿਸਾਨੀ ਸੰਘਰਸ਼ ਦਾ ਸਮਰਥਨ ਚ ਸ਼ਹਿਰ ਵਾਸੀਆਂ ਵੱਲੋਂ ਸ਼ਹਿਰ ਚ ਵੱਖ-ਵੱਖ ਸਥਾਨਾਂ ਤੇ ਲੱਗੇ ਪ੍ਰਧਾਨਮੰਤਰੀ ਮੋਦੀ ਦੀ ਫੋਟੋ ਵਾਲੇ ਫਲੈਕਸ ਬੋਰਡ ਹਟਾਏ ਗਏ। ਨਗਰ ਪੰਚਾਇਤ ਸਰਦੂਲਗੜ੍ਹ ਵੱਲੋ ਕੇਂਦਰ ਦੀ ਸਕੀਮ ਪੀ.ਐਮ. ਸਟਰੀਟ ਬੈਂਡਰਜ਼ ਆਤਮ ਨਿਰਭਰ ਨਿਧੀ ਸਕੀਮ
(ਪੀ.ਐਮ ਸਵੈਨਿਧੀ) ਅਧੀਨ ਪ੍ਰਧਾਨ ਮੰਤਰੀ ਦੇ ਫੋਟੋਆ ਵਾਲੇ ਫਲੈਕਸ ਬੋਰਡ
ਹਸਪਤਾਲ ਰੋਡ ਅਤੇ ਚੋੜਾ ਬਾਜਾਰ ਸਰਦੂਲਗੜ੍ਹ ਵਿਖੇ ਲਗਾਏ ਗਏ ਸਨ ਜਿਸ ਨੂੰ ਲੈਕੇ ਕਿਸਾਨ ਯੂਨੀਅਨ ਅਤੇ ਆਮ ਲੋਕਾਂ ਵਿੱਚ ਰੋਸ਼ ਪਾਇਆ ਜਾ ਰਿਹਾ ਸੀ। ਅੱਜ ਸ਼ਹਿਰ ਵਾਸੀਆਂ ਬਸਪਾ ਦੇ ਸੂਬਾ ਸਕੱਤਰ ਕੁਲਦੀਪ ਸਿੰਘ ਸਰਦੂਲਗੜ੍ਹ ਦੀ ਅਗਵਾਈ ਵਿੱਚ ਇਕੱਠੇ ਹੋਕੇ ਪ੍ਰਧਾਨ ਮੰਤਰੀ ਦੀ ਫੋਟੋ ਵਾਲੇ ਫਲੈਕਸ ਬੋਰਡ ਪੁੱਟ ਦਿੱਤੇ। ਇਸ ਮੋਕੇ ਕੁਲਦੀਪ ਸਿੰਘ ਨੇ ਕਿਹਾ ਕਿ ਕਿਸਾਨ ਤਾਂ ਦਿੱਲੀ ਬਾਰਡਰ ਤੇ ਹੱਡ ਚੀਰਵੀਆਂ ਰਾਤਾਂ ਚ ਹੱਕ ਲੈਣ ਲਈ ਧਰਨੇ ਲਗਾਈ ਬੈਠੇ ਹਨ ਅਤੇ ਨਗਰ ਪੰਚਾਇਤ ਸਰਦੂਲਗੜ੍ਹ ਪ੍ਰਧਾਨ ਮੰਤਰੀ ਦੀਆਂ ਫੋਟੋਆਂ ਵਾਲੇ ਬੋਰਡ ਲਗਾਕੇ ਪ੍ਰਚਾਰ ਕਰ ਰਹੀ ਹੈ। ਇਸ ਮੋਕੇ ਤੇ ਐਡਵੋਕੇਟ ਭੁਪਿੰਦਰ ਸਿੰਘ ਸਰਾਂ, ਚਰਨ ਦਾਸ ਚਰਨੀ ਅਤੇ ਦੀਪ ਸਿੰਧੂ ਜਿੰੰਮ ਵਾਲਾ ਮੋਜੂਦ ਸਨ। ਇਸ ਸੰਬੰਧ ਕਾਰਜ ਸਾਧਕ ਅਫਸਰ ਸਰਦੂਲਗੜ੍ਹ ਵਿਸ਼ਾਲਦੀਪ ਨੇ ਕਿਹਾ ਕਿ ਇਹ ਬੋਰਡ ਲਗਾਉਣ ਲਈ ਹੈਡ ਆਫਿਸ ਤੋ ਹੁਕਮ ਆਏ ਸਨ
ਜਿਸ ਕਾਰਨ ਲਗਾਏ ਗਏ ਸਨ।
ਕੈਂਪਸ਼ਨ: ਪ੍ਰਧਾਨ ਮੰਤਰੀ ਦੀ ਫੋਟੋ ਵਾਲੇ ਫਲੈਕਸ ਬੋਰਡ ਹਟਾਉਦੇਂ ਹੋਏ ਸ਼ਹਿਰ ਵਾਸੀ।

NO COMMENTS