ਸ਼ਹਿਰ ਅੰਦਰ ਲਾਵਾਰਿਸ ਹਾਲਤ ਵਿਚ ਘੁੰਮ ਰਹੇ ਬੱਚੇ ਨੂੰ ਕੀਤਾ ਉਸਦੇ ਮਾਪਿਆਂ ਹਵਾਲੇ

0
90

ਬੁਢਲਾਡਾ 17 ਜੁਲਾਈ (ਸਾਰਾ ਯਹਾ/ ਅਮਨ ਮਹਿਤਾ):  ਅਜ ਸਹਿਰ ਅੰਦਰ  ਇਕ ਬੱਚਾ ਜਿਸਦੀ ਉਮਰ 12 ਸਾਲ ਦੇ ਨਜਦੀਕ ਸੀ ਜੋ ਰੇਲਵੇ ਰੋਡ ਤੇ ਲਾਵਾਰਿਸ ਦੀ ਹਾਲਤ ਵਿੱਚ ਘੁੰਮ ਰਿਹਾ ਸੀ । ਜਿਸਨੂੰ ਤਰੁਣ ਕੁਮਾਰ, ਚਾਈਲਡ ਲਾਈਨ ਮਾਨਸਾ ਅਤੇ ਬਲ਼ਦੇਵ ਕੁਮਾਰ ਦੀ ਮੱਦਦ ਨਾਲ ਇਕ ਗੁਆਚੇ ਬੱਚੇ ਨੂੰ ਮੁੜ ਤੋਂ ਮਾਪਿਆ ਦੇ ਹਵਾਲੇ ਕੀਤਾ ਗਿਆ। ਜਾਨਕਾਰੀ ਦਿੰਦੀਆਂ ਬਲ਼ਦੇਵ ਕੁਮਾਰ ਨੇ  ਦੱਸਿਆ ਕਿ  ਇਹ ਕੇਸ ਮੇਰੇ ਕੋਲ ਆਇਆ ਕਿ ਇਕ ਬੱਚਾ ਜੋ ਕਿ ਰੇਲਵੇ ਰੋਡ ਤੇ ਲਾਵਾਰਸ ਹਾਲਤ ਵਿਚ ਰੋ ਰਿਹਾ ਸੀ ਤੇ ਆਪਣੇ ਘਰ ਦਾ ਪਤਾ ਦੱਸਣ ਤੋਂ ਅਸਮਰੱਥ ਸੀ।  ਜਿਸ ਤੋਂ ਬਾਅਦ ਪਤਾ ਲੱਗਾ ਕੇ ਬੱਚਾ ਬੀਰੋਕੇ ਖੁਰਦ ਦਾ ਹੈ। ਜਿਸਤੋ ਬਾਅਦ ਉਸ ਦੇ ਮਾਪਿਆ ਨੂੰ ਬੁਲਾਇਆ ਗਿਆ ਤੇ  ਬੱਚੇ ਨੂੰ ਚਾਈਲਡ ਲਾਈਨ ਦੇ ਕੁਲਵਿੰਦਰ  ਸਿੰਘ ਅਤੇ ਬਖਸਿੰਦਰ ਸਿੰਘ ਨੇ ਬੱਚੇ ਦੇ ਮਾ ਬਾਪ ਦੇ ਬਿਆਨ ਲੈ ਕੇ ਪਿੰਡ ਦੇ ਬੰਦਿਆਂ ਦੇ ਸਾਹਮਣੇ ਉਸ ਦੇ ਪਰਿਵਾਰ ਨੂੰ ਸੋਪ ਦਿੱਤਾ। ਇਸ ਮੌਕੇ ਤੇ ਮਾਤਾ ਗੁਜਰੀ ਜੀ ਭਲਾਈ ਕੇਂਦਰ ਦੇ ਮਾਸਟਰ ਕੁਲਵੰਤ ਸਿੰਘ ਅਤੇ ਨੱਥਾ ਸਿੰਘ , ਰਾਜਿੰਦਰ ਸੋਢੀ ਹਾਜਰ ਸਨ।

NO COMMENTS