*ਸ਼ਹਿਰ ਅੰਦਰ ਚੱਲ ਰਿਹਾ ਮਿਠਾਈ ਦੀ ਕੀਮਤ ਤੇ ਗੱਤੇ ਦਾ ਡੱਬਾ ਵੇਚਣ ਦਾ ਗੋਰਖ ਧੰਦਾ*

0
118

ਬੁਢਲਾਡਾ 13 ਅਕਤੂਬਰ(ਸਾਰਾ ਯਹਾਂ/ਅਮਨ ਮਹਿਤਾ): ਤਿਉਹਰਾ ਦੇ ਦਿਨਾ ਵਿੱਚ ਮਿਠਾਇਆ ਦੀਆਂ ਦੁਕਾਨਾਂ ਤੇ ਵੀ ਤਿਆਰੀਆਂ ਜ਼ੋਰਾ ਤੇ ਚੱਲ ਰਹੀਆਂ ਹਨ। ਇਸ ਵਿੱਚ ਆਮ ਲੋਕਾਂ ਨੂੰ ਦੁਕਾਨਾਂ ਤੇ ਚੂਨਾ ਵੀ ਲਗਾਇਆ ਜ਼ਾ ਰਿਹਾ ਹੈ। ਇਹ ਚੂਨਾ ਮਿਠਾਈ ਨੂੰ ਡੱਬੇ ਵਿੱਚ ਪੈਕ ਕਰਨ ਦੇ ਭਾਰ ਨੂੰ ਮਿਠਾਈ ਦੇ ਭਾਰ ਵਿੱਚ ਹੀ ਤੋਲਣ ਦੇ ਨਾਲ ਲਗਾਇਆ ਜਾ ਰਿਹਾ ਹੈ। ਸ਼ਹਿਰ ਦੀਆਂ ਜਿਆਦਾਤਰ ਦੁਕਾਨਾਂ ਤੇ ਕਥਿਤ ਰੂਪ ਵਿੱਚ 5 ਕਿਲੋ ਤੱਕ ਦੀ ਮਿਠਾਈ ਦੀ ਪੈਕਿੰਗ ਜਦੋਂ ਕੀਤੀ ਜਾਂਦੀ ਹੈ ਤਾਂ ਉਸ ਪੈਕਿੰਗ ਦੇ ਡਿੱਬੇ ਨੂੰ ਵੱਖ ਨਹੀਂ ਤੋਲਿਆ ਜਾਂਦਾ। ਜ਼ੇ ਕੋਈ ਵਿਅਕਤੀ ਗੱਤੇ ਦੇ ਡਿੱਬੇ ਵਿੱਚ ਮਿਠਾਈ ਖਰੀਦਦਾ ਹੈ ਤਾਂ 200 ਤੋਂ ਲੈ ਕੇ 500 ਰੁਪਏ ਕਿਲੋ ਤੱਕ ਦੀ ਮਿਠਾਈ ਉਸਨੂੰ 30 ਤੋਂ 50 ਰੁਪਏ ਪ੍ਰਤੀ ਕਿੱਲੋ ਵਾਲੇ ਡੱਬੇ ਵਿੱਚ ਮਿਲਦੀ ਹੈ ਗ੍ਰਾਹਕ ਮਿਠਾਈ ਦੇ ਨਾਲ ਨਾਲ ਡੱਬੇ ਦੇ ਪੈਸੇ ਵੀ ਦੇ ਕੇ ਆਉਦਾ ਹੈ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਤਾ ਇਹ ਹੈ ਕਿ ਮਿਠਾਈ ਦੇ ਚੱਕਰ ਵਿੱਚ ਗ੍ਰਾਹਕ 200 ਤੋਂ ਲੈ ਕੇ 500 ਰੁਪਏ ਦੀ ਖਰੀਦ ਵਿੱਚ ਡੱਬਾ ਵੀ ਖਰੀਦਦਾ ਜਾ ਰਿਹਾ ਹੈ। ਸ਼ਹਿਰ ਅੰਦਰ ਕੋਈ ਵੀ ਇਲਾਕਾ ਇਸ ਤਰ੍ਹਾਂ ਨਹੀਂ ਹੈ ਜਿਸ ਵਿੱਚ ਮਿਠਾਈ ਦੀਆਂ ਦੁਕਾਨਾ ਦਿਵਾਲੀ ਦਾ ਸੀਜ਼ਨ ਕਮਾਉਣ ਲਈ ਸਜੀਆ ਨਾ ਹੋਣ। ਮਿਠਾਈਆ ਦੀਆਂ ਦੁਕਾਨਾ ਦੇ ਨਾਲ ਨਾਲ ਗੱਤੇ ਦੇ ਡੱਬੇ ਦਾ ਗੋਰਖ ਧੰਦਾ ਸ਼ਹਿਰ ਵਿੱਚ ਕਈ ਬੇਕਰੀਆਂ ਤੇ ਕਥਿਤ ਰੂਪ ਵਿੱਚ ਚੱਲ ਰਿਹਾ ਹੈ। ਸਰਕਾਰ ਵੱਲੋਂ ਸਖਤ ਹਦਾਇਤਾ ਹਨ ਕਿ ਮਿਠਾਈ ਦੀਆਂ ਦੁਕਾਨਾਂ ਵਾਲੇ ਡਿੱਬੇ ਨੂੰ ਮਿਠਾਈ ਦੇ ਨਾਲ ਤੋਲ ਕੇ ਨਹੀ ਦੇ ਸਕਦੇ। ਇਸ ਵੱਲ ਪ੍ਰਸ਼ਾਸ਼ਨ ਅਤੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ।

NO COMMENTS