(ਸਾਰਾ ਯਹਾਂ/ਬਿਊਰੋ ਨਿਊਜ਼ ):ਬੀਤੇ ਕਈ ਦਿਨਾਂ ਤੋਂ ਪੰਜਾਬ ਦੇ ਫਿਰੋਜ਼ਪੁਰ ਦੇ ਹਲਕਾ ਜ਼ੀਰਾ ਸ਼ਰਾਬ ਫੈਕਟਰੀ ਦੇ ਮਾਮਲੇ ਨੂੰ ਲੈ ਕੇ ਲੋਕ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਪੰਜ ਮਹਿਨੇ ਤੋਂ ਚਲ ਰਹੇ ਸ਼ਰਾਬ ਫੈਕਟਰੀ ਜ਼ੀਰਾ ਦੇ ਬਾਹਰ ਧਰਨੇ ਤੋਂ ਬਾਦ ਅੱਜ ਫੈਕਟਰੀ ਮਾਲਕਾ ਵਲੋਂ ਇੱਕ ਵਿਸ਼ੇਸ਼ ਪ੍ਰੈੱਸ ਕਾਨਫਰੰਸ ਕਰ ਕੇ ਅੱਜ ਆਪਣਾ ਪੱਖ ਰੱਖਿਆ ਗਿਆ। ਜਿਸ ਵਿੱਚ ਫੈਕਟਰੀ ਦੇ CAO ਪਵਨ ਬਾਸਲ ਨੇ ਕਿਹਾ, ‘ਪੰਜ ਮਹਿਨੇ ਪਹਿਲਾਂ ਪਿੰਡ ਮਹਿਆ ਵਾਲਾ ਵਿਖੇ ਗੁਰਦੁਆਰਾ ਸਾਹਿਬ ਵਿਚ ਜਦੋਂ ਪਾਣੀ ਦਾ ਬੋਰ ਕੀਤਾ ਜਾ ਰਿਹਾ ਸੀ ਤਾਂ ਬੋਰ ਵਿੱਚੋਂ ਗੰਦਾ ਪਾਣੀ ਨਿਕਲਿਆ ਤਾਂ ਆਲੇ-ਦੁਆਲੇ ਦੇ ਲੋਕਾਂ ਨੇ ਇਸ ਦਾ ਕਾਰਨ ਸ਼ਰਾਬ ਫੈਕਟਰੀ ਨੂੰ ਦੱਸ ਕੇ ਇਸ ਦੇ ਬਾਹਰ ਧਰਨਾ ਲਾ ਦਿੱਤਾ।’
ਉਹਨਾਂ ਇਸ ਦੌਰਾਨ ਕਿਹਾ, ਜਦ ਕਿ ਚਾਰ ਦਿਨ ਬਾਅਦ ਉਸ ਬੋਰ ਤੋਂ ਪਾਣੀ ਵੀ ਸਾਫ ਨਿਕਲਨ ਲਗ ਪਿਆ ਸੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵੀ ਉਸ ਪਾਣੀ ਨੂੰ ਸਾਫ ਦੱਸਿਆ ਸੀ ਅਤੇ ਪੀ ਕੇ ਵੀਂ ਦਿਖਾਇਆ ਸੀ। ਉਹਨਾ ਦੱਸਿਆ ਕੀ ਫੈਕਟਰੀ ਦਾ ਕੋਈ ਵੀ ਪਾਣੀ ਜ਼ਮੀਨ ਵਿਚ ਨਹੀਂ ਪਾਇਆ ਜਾਂਦਾ। ਕਿਉਂਕਿ ਫੈਕਟਰੀ ਦੇ ਅੰਦਰ ਆਪਣਾ ਵਾਟਰ ਟਰੀਟਮੈਂਟ ਪਲਾਟ ਲਗਾਇਆ ਹੋਇਆ ਹੈ। ਜਿਸ ਵਿੱਚ ਸਾਫ ਕੀਤਾ ਹੋਇਆ ਪਾਣੀ ਦੁਬਾਰਾ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ।