ਮਾਨਸਾ , 6 ਅਗਸਤ (ਸਾਰਾ ਯਹਾ, ਬਪਸ ): ਸਰਦੂਲਗੜ੍ਹ ਦੇ ਪਿੰਡ ਹੀਰਕੇ ਦੇ ਇੱਕ ਵਿਅਕਤੀ ਦੀ ਘੱਗਰ ਵਿੱਚ ਛਾਲ ਮਾਰਨ ਤੋ ਬਆਦ ਡੁੱਬ ਜਾਣ ਕਰਕੇ ਮੌਤ ਹੋ ਗਈ ਹੈ। ਥਾਣਾ ਮੁਖੀ ਝੁਨੀਰ ਪ੍ਰਵੀਣ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਹੀਰਕੇ ਦਾ ਗੋਰਾ ਸਿੰਘ ਪੁੱਤਰ ਪੁੱਤਰ ਗੁਰਦਿਆਲ ਸਿੰਘ ਜੋਗੇ ਸ਼ਰਾਬ ਪੀਣਾ ਦਾਦੀ ਸੀ ਉਹ ਹਰਿਆਣੇ ਦੇ ਨੇੜਲੇ ਪਿੰਡ ਮੜ੍ਹ ਤੋਂ ਸ਼ਰਾਬ ਲੈ ਕੇ ਵਾਪਸ ਆ ਰਿਹਾ ਸੀ ਤਾਂ ਪੰਜਾਬ ਚ ਦਾਖਲ ਹੋਣ ਤੋਂ ਪਹਿਲਾਂ ਹੀ ਅੱਗੇ ਸ਼ਰਾਬ ਦੇ ਠੇਕੇਦਾਰ ਨਾਕਾ ਲਗਾਈ ਖੜ੍ਹੇ ਸਨ ਉਨ੍ਹਾਂ ਦੇ ਪੁੱਛਣ ਤੇ ਉਹ ਵਾਪਸ ਦੌੜ ਗਿਆ ਠੇਕੇਦਾਰਾਂ ਵੱਲੋਂ ਪਿੱਛਾ ਕੀਤਾ ਤਾਂ ਉਸ ਨੇ ਡਰ ਦੇ ਕਾਰਨ ਘੱਗਰ ਵਿੱਚ ਛਾਲ ਮਾਰ ਦਿੱਤੀ ਜਿਸ ਦੀ ਡੁੱਬ ਜਾਣ ਕਾਰਨ ਮੌਤ ਹੋ ਗਈ ਇਸ ਨੂੰ ਲੈ ਕੇ ਪਿੰਡ ਹੀਰਕੇ ਵਾਸੀਆਂ ਅਤੇ ਕਿਸਾਨ ਆਗੂਆਂ ਨੇ ਪੁਲਿਸ ਪ੍ਰਸ਼ਾਸਨ ਕੋਲ ਇਨਸਾਫ਼ ਦੀ ਗੁਹਾਰ ਲਗਾਈ ਸੀ ਅਤੇ ਉਸ ਦੀ ਮੌਤ ਦਾ ਕਾਰਨ ਬਣੇ ਸਬੰਧਤ ਠੇਕੇਦਾਰਾਂ ਖਿਲਾਫ਼ ਮਾਮਲ ਦਰਜ ਕਰਨ ਦੀ ਮੰਗ ਕੀਤੀ ਸੀ ਤਾਂ ਝੁਨੀਰ ਪੁਲੀਸ ਨੇ ਮਾਮਲੇ ਦੀ ਜਾਂਚ ਕਰਦਿਆਂ ਠੇਕੇਦਾਰ ਦੀਪਕ ਚਾਵਲਾ, ਰੋਮੀ ਵਾਲੀਆ ਅਤੇ ਦੋ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਧਾਰਾ 306, ਆਈਪੀਸੀ ਐਕਟ ਚੌਕੀ ਦੇ ਅਧੀਨ ਮਾਮਲਾ ਦਰਜ਼ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਧਰ ਮ੍ਰਿਤਕ ਗੋਰਾ ਸਿੰਘ ਦੀ ਲਾਸ਼ ਘੱਗਰ ਦਰਿਅ ਵਿੱਚੋਂ ਮਿਲ ਗਈ ਹੈ।ਅਤੇ ਸਿਵਲ ਹਸਪਤਾਲ ਸਰਦੂਲਗੜ੍ਹ ਪੋਸਟਮਾਰਟਮ ਕਰਨ ਲਈ ਰੱਖੀ ਹੋਈ ਹੈ।
ਕੈਪਸ਼ਨ: ਮ੍ਰਿਤਕ ਗੋਰਾ ਸਿੰਘ ਦੀ ਫਾਈਲ ਫੋਟੋ ।