*ਸ਼ਰਵਣ ਕੁਮਾਰ ਨੇ ਆਪਣੇ ਅੰਨੇ ਮਾਤਾ ਪਿਤਾ ਨੂੰ ਕਰਵਾਈ ਤੀਰਥ ਯਾਤਰਾ.! ਮੈਂ ਤੋ ਮਾਤ ਪਿਤਾ ਕੀ ਸੇਵਾ ਮੇਂ ਜੀਵਨ ਆਪਣਾ ਕੁਰਬਾਨ ਕਰੂ ਤੇ ਭਾਵੁਕ ਹੋਏ ਦਰਸ਼ਕ*

0
139

ਮਾਨਸਾ 04,ਅਕਤੂਬਰ (ਸਾਰਾ ਯਹਾਂ/ਹਿਤੇਸ਼ ਸ਼ਰਮਾ) : ਸ਼੍ਰੀ ਰਾਮ ਨਾਟਕ ਕਲੱਬ ਮਾਨਸਾ ਵਿਖੇ ਬੀਤੀ ਰਾਤ ਸ਼ੁਰੂ ਕੀਤੀ ਗਈ ਰਾਮਲੀਲਾ ਦੌਰਾਨ ਪਹਿਲੇ ਦਿਨ ਦੀ ਸ਼ੁਰੂਆਤ ਡੀਐਸਪੀ ਸੰਜੀਵ ਗੋਇਲ ਨੇ ਰਿਬਨ ਕੱਟ ਕੇ ਕੀਤੀ। ਇਸ ਦੌਰਾਨ ਕਲੱਬ ਵੱਲੋਂ ਸਰਵਣ ਕੁਮਾਰ ਨਾਇਟ ਪੇਸ਼ ਕੀਤੀ ਗਈ। ਜਿਸ ਵਿੱਚ ਨਾਇਟ ਦੀ ਸ਼ੁਰੂਆਤ ਗਣੇਸ਼ ਵੰਧਨਾ ਕਰਕੇ ਕੀਤੀ ਗਈ। ਉਸ ਤੋਂ ਬਾਅਦ ਸ਼ਰਵਣ ਕੁਮਾਰ ਵੱਲੋਂ ਮਾਤਾ ਪਿਤਾ ਦੀ ਸੇਵਾ ਕਰਨ ਦਾ ਦ੍ਰਿਸ਼ ਬਾਖੂਬੀ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਸ਼ਰਵਣ ਕੁਮਾਰ ਦਾ ਤਰ੍ਹਾਂ ਤਰ੍ਹਾਂ ਦੇ ਬੋਲ ਆਪਣੇ ਮਾਤਾ ਪਿਤਾ ਪ੍ਰਤੀ ਅੰਧੇ ਹੋਣ ਦੇ ਤਾਹਨੇ ਮੇਹਣੇ ਸੁਣਨੇ ਪਏ ਤਾਂ ਉਸ ਤੋਂ ਦੁਖੀ ਹੋ ਕੇ ਸ਼ਰਵਣ ਕੁਮਾਰ ਵੱਲੋਂ ਮਹਾਰਾਜ ਦਸ਼ਰਤ ਦੇ ਦਰਬਾਰ ਵਿੱਚ ਪਹੁੰਚ ਕੇ ਦਰਬਾਰ ਵਿੱਚ ਮੌਜੂਦ ਗੁਰੂ ਵਸ਼ਿਸ਼ਟ ਤੋਂ ਆਪਣੇ ਅੰਨੇ ਮਾਤਾ ਪਿਤਾ ਦਾ ਕਾਰਨ ਪੁੱਛਣਾ ਅਤੇ ਉਨ੍ਹਾਂ ਦੇ ਠੀਕ ਹੋਣ ਦਾ ਉਪਾਅ ਪੁੱਛਣ ਤੇ ਗੁਰੂ ਵਸ਼ਿਸ਼ਟ ਵੱਲੋਂ ਸ਼ਰਵਣ ਕੁਮਾਰ ਨੂੰ ਇਹ ਸੰਦੇਸ਼ ਦੇਣਾ ਕਿ ਮਾਤਾ ਪਿਤਾ ਨੂੰ ਤੀਰਥ ਸਥਾਨਾ

ਦਾ ਯਾਤਰਾ ਕਰਵਾਉਣ ਤੇ ਉਨ੍ਹਾਂ ਦਾ ਅੰਨਾਪਣ ਖਤਮ ਹੋ ਜਾਵੇਗਾ ਕਹਿਣ ਤੇ ਸ਼ਰਵਣ ਕੁਮਾਰ ਵੱਲੋਂ ਮਾਤਾ ਪਿਤਾ ਨੂੰ ਤੀਰਥ ਯਾਤਰਾ ਕਰਵਾਉਣ, ਯਾਤਰਾ ਦੌਰਾਨ ਸ਼ਰਵਣ ਕੁਮਾਰ ਵੱਲੋਂ ਸਰਯੂ ਨਦੀ ਤੋਂ ਪਾਣੀ ਭਰਦੇ ਸਮੇਂ ਮਹਾਰਾਜ ਦਸ਼ਰਤ ਤੋਂ ਸ਼ਿਕਾਰ ਕਰਦੇ ਸਮੇਂ ਧੋਖੇ ਵਿੱਚ ਸ਼ਰਵਣ ਕੁਮਾਰ ਦਾ ਸ਼ਿਕਾਰ ਹੋ ਜਾਣ ਦਾ ਦ੍ਰਿਸ਼ ਬਾਖੂਬੀ ਪੇਸ਼ ਕੀਤੇ ਗਏ। ਜਿਸ ਨਾਲ ਪੰਡਾਲ ਵਿੱਚ ਬੈਠੇ ਦਰਸ਼ਕਾ ਭਾਵੁਕ ਹੋ ਗਏ। ਇਸ ਦੌਰਾਨ ਸ਼ਰਵਣ ਕੁਮਾਰ ਦੀ ਮੌਤ ਹੋ ਜਾਣਾ ਅਤੇ ਸ਼ਰਵਣ ਦੇ ਮਾਤਾ ਪਿਤਾ ਵੱਲੋਂ ਮਹਾਰਾਜ ਦਸ਼ਰਤ ਨੂੰ ਸਰਾਪ ਦੇਣਾ ਆਦਿ ਸੀਨ ਦਿਖਾਏ ਗਏ। ਇਸ ਦੌਰਾਨ ਵੱਖ ਵੱਖ ਕਲਾਕਰਾਂ, ਜਿਸ ਵਿੱਚ ਕਲੱਬ ਦੇ ਡਾਇਰੈਕਟਰ ਜਨਕ ਰਾਜ, ਰੋਹਿਤ ਭਾਰਤੀ, ਡਾ. ਕ੍ਰਿਸ਼ਨ ਪੱਪੀ, ਜੀਵਨ ਮੀਰਪੁਰੀਆ, ਅਸ਼ੋਕ ਗੋਗੀ, ਵਜਿੰਦਰ ਨਿਆਰਿਆ, ਸੁਭਾਸ਼ ਕਾਕੜਾ, ਸੁਰਿੰਦਰ ਲਾਲੀ, ਟੀਟੂ, ਸੰਜੂ, ਭੋਲਾ ਸ਼ਰਮਾ, ਬਿੱਟੂ ਸ਼ਰਮਾ ਵੱਲੋਂ ਆਪਣੇ ਆਪਣੀ ਭੂਮਿਕਾ ਬਾਖੂਬੀ ਨਿਭਾਈ ਗਈ। ਇਸ ਦੌਰਾਨ ਕਲੱਬ ਦੇ ਪ੍ਰਧਾਨ ਪ੍ਰੇਮ ਨਾਥ ਸਿੰਗਲਾ, ਉਪ ਪ੍ਧਨ ਸੁਰਿੰਦਰ ਲਾਲੀ, ਵਿਜੇ ਧੀਰ, ਅਮਰਨਾਥ ਗਰਗ, ਰਮੇਸ਼ ਟੋਨੀ, ਨਵੀ ਜਿੰਦਲ, ਡਾਇਰੈਕਟਰ ਜਗਦੀਸ਼ ਜੋਗਾ, ਦਿਵਾਨ ਭਾਰਤੀ, ਲੋਕ ਰਾਜ, ਪਵਨ ਧੀਰ ਵੀ ਆਪਣੀ ਆਪਣੀ ਡਿਊਟੀ ਬਾਖੂਬੀ ਨਿਭਾ ਰਹੇ ਹਨ।

NO COMMENTS