*ਸ਼ਫਾਈ ਸੇਵਕਾ ਦੀ ਹੜਤਾਲ ਕਾਰਨ ਲੱਗੇ ਕੂੜੇ ਦੇ ਅੰਬਾਰ*

0
99

ਬੁਢਲਾਡਾ 19, ਮਈ(ਸਾਰਾ ਯਹਾਂ/ਅਮਨ ਮਹਿਤਾ): ਸਥਾਨਕ ਸ਼ਹਿਰ ਅੰਦਰ ਸਫਾਈ ਕਰਮਚਾਰੀਆਂ ਦੀ ਸੂਬਾ ਪੱਧਰੀ ਹੜਤਾਲ ਦੇ ਕਾਰਨ ਸਫਾਈ ਦਾ ਅਤਿਅੰਤ ਭੈੜਾ ਹਾਲ ਹੋ ਚੁੱਕਿਆ ਹੈ। ਸ਼ਹਿਰ ਦੇ ਵੱਖ ਵੱਖ ਗਲੀ ਬਜ਼ਾਰਾਂ ਵਿੱਚ ਕੂੜੇ ਦੇ ਢੇਰ ਆਮ ਵੇਖੇ ਜਾ ਰਹੇ ਹਨ। ਜਿੱਥੇ ਅਵਾਰਾ ਜਾਨਵਰ, ਕੁੱਤੇ ਕੂੜੇ ਦੀ ਫਰੋਲਾ ਫਰਾਲੀ ਕਰ ਰਹੇ ਹਨ। ਲੋਕਾਂ ਵੱਲੋਂ ਵੀ ਕੂੜਾ ਖੁੱਲ੍ਹੇ ਵਿੱਚ ਹੀ ਸੁੱਟਿਆ ਜਾ ਰਿਹਾ ਹੈ। ਇਨ੍ਹਾਂ ਕੂੜੇ ਦੇ ਢੇਰ ਕਾਰਨ ਰਾਹਗੀਰਾਂ ਅਤੇ ਨਜ਼ਦੀਕੀ ਦੁਕਾਨਦਾਰਾਂ ਅਤੇ ਘਰਾਂ ਦੇ ਲੋਕਾਂ ਨੂੰ ਬਦਬੂਦਾਰ ਮਾਹੌਲ ਵਿੱਚ ਰਹਿਣਾ ਪੈਦਾ ਹੈ। ਇਸ ਕਾਰਨ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਹੈ। ਦੂਸਰੇ ਪਾਸੇ ਸ਼ਹਿਰ ਅੰਦਰ ਬਣ ਰਹੀਆਂ ਸੜਕਾਂ ਅਤੇ ਲੱਗ ਰਹੀਆ ਇੰਟਰਲਾਕ ਟਾਇਲਾ ਤੇ ਵੀ ਮਿੱਟੀ ਦੇ ਢੇਰ ਲੱਗੇ ਪਏ ਹਨ ਜਿਸ ਮਾਰਨ ਮੁਸ਼ਕਲਾਂ ਆ ਰਹੀਆਂ ਹਨ। ਸ਼ਹਿਰ ਦੇ ਲੋਕਾਂ ਨੇ ਨਗਰ ਕੋਸਲ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਪਾਸੇ ਵੱਲ੍ਹ ਫੋਰੀ ਧਿਆਨ ਦਿੱਤਾ ਜਾਵੇ। ਉਨ੍ਹਾ ਕਿਹਾ ਕਿ ਸੂਬਾ ਸਰਕਾਰ ਨੂੰ ਇਨ੍ਹਾਂ ਦੀਆਂ ਮੰਗਾਂ ਵੱਲ੍ਹ ਫੋਰੀ ਧਿਆਨ ਦੇੇਵੇ ਤਾਂ ਜ਼ੋ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। 

NO COMMENTS