*ਵੱਧ ਰਹੀਂ ਮਹਿੰਗਾਈ ਕਾਰਪੋਰੇਟ ਘਰਾਣਿਆਂ ਤੇ ਸਰਕਾਰ ਦੀ ਮਿਲੀਭੁਗਤ ਦਾ ਨਤੀਜਾ—ਚੌਹਾਨ/ਭੋਲਾ*

0
43

ਮਾਨਸਾ, 15 ਅਪ੍ਰੈਲ:- (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) ਪਿਛਲੇ 8 ਸਾਲ ਤੋਂ ਦੇਸ਼ ਦੀ ਰਾਜਸੱਤਾ ਤੇ ਕਾਬਜ ਕੇਂਦਰ ਦੀ ਮੋਦੀ ਸਰਕਾਰ ਜਿੱਥੇ ਅਖੰਡ ਭਾਰਤ ਦੇ ਅਖੌਤੀ ਨਾਹਰੇ ਹੇਠ ਘੱਟ ਗਿਣਤੀਆਂ ਅਤੇ ਦਲਿਤਾਂ ਨੂੰ ਨਿਸ਼ਾਨਾ ਬਣਾ ਕੇ ਉਨਾਂ ਉਪਰ ਬੇਤਹਾਸਾ ਅੱਤਿਆਚਾਰ ਕਰਕੇ ਗੈਰਸੰਵਿਧਾਨਕ ਤਰੀਕੇ ਨਾਲ  ਦੇਸ਼ ਦੇ ਲੋਕਤੰਤਰੀ ਢਾਂਚੇ ਨੂੰ ਕਮਜ਼ੋਰ ਕਰ ਰਹੀ ਹੈ ਅਤੇ ਦੂਸਰੇ ਪਾਸੇ ਅਮਰ ਵੇਲ ਵਾਂਗ ਵੱਧ ਰਹੀ ਮਹਿੰਗਾਈ ਕਾਰਪੋਰੇਟ ਘਰਾਣਿਆਂ ਤੇ  ਸਰਕਾਰ ਦੀ ਮਿਲੀਭੁਗਤ ਦਾ ਨਤੀਜਾ ਚਿੱਟੇ ਦਿਨ ਵਾਂਗ ਸਾਹਮਣੇ ਨਜ਼ਰ ਆ ਰਿਹਾ ਹੈ ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ.ਪੀ.ਆਈ. ਦੇ ਸੂਬਾ ਕਾਰਜਕਾਰਨੀ ਮੈਂਬਰ ਤੇ ਜਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ, ਸ਼ਹਿਰੀ ਸਕੱਤਰ ਰਤਨ ਭੋਲਾ ਨੇ ਇੱਕ ਸਾਂਝੇ ਪ੍ਰੈਸ ਬਿਆਨ ਰਾਹੀ ਸਾਂਝਾ ਕੀਤਾ। ਉਨਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਜ਼ਰੂਰੀ ਵਸਤਾਂ ਘਿਓ, ਤੇਲ, ਰੀਫੈਂਡ, ਡੀਜ਼ਲ, ਪੈਟਰੋਲ ਆਦਿ ਵਸਤਾਂ ਵਿੱਚ 200# ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ ਜਿਸ ਨਾਲ ਗਰੀਬ ਤੇ ਆਮ ਲੋਕ ਮਹਿੰਗਾਈ ਦੀ ਮਾਰ ਵਿੱਚ ਬੁਰੀ ਤਰ੍ਹਾਂ ਪਿਸ ਰਹੇ ਹਨ ਅਤੇ ਇਹਨਾਂ ਜ਼ਰੂਰੀ ਵਸਤਾਂ ਦੀ ਸਪਲਾਈ ਕਾਰਪੋਰੇਟ ਘਰਾਣਿਆਂ ਦੀ ਆਮਦਨ ਵਿੱਚ ਕਈ ਗੁਣਾਂ ਵਾਧਾ ਹੋਇਆ ਹੈ ਜਿਸ ਦੀ ਮਾਰ ਛੋਟਾ ਦੁਕਾਨਦਾਰ ਅਤੇ ਆਮ ਵਪਾਰੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਕਿਉਂਕਿ ਦਿਨੋਂ—ਦਿਨ ਵੱਧ ਰਹੀ ਮਹਿੰਗਾਈ ਨਾਲ ਛੋਟੇ ਦੁਕਾਨਦਾਰ ਅਤੇ ਵਪਾਰੀਆਂ ਦੀ ਆਮਦਨ ਵਿੱਚ ਵੱਡੀ ਪੱਧਰ ਤੇ ਗਿਰਾਵਟ ਆ ਰਹੀ ਹੈ। ਸੀ.ਪੀ.ਆਈ. ਆਗੂਆਂ ਨੇ ਸੂਬੇ ਦੀ ਮਾਨ ਸਰਕਾਰ ਤੇ ਵਾਰ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਬਦਲਾਅ ਦੀ ਭਾਵਨਾ ਨਾਲ ਸੂਬੇ ਅੰਦਰ ਹੋਈ ਰਾਜਸੱਤਾ ਤਬਦੀਲੀ ਨੇ ਸੂਬੇ ਦੇ ਲੋਕਾਂ ਦੀਆਂ ਉਮੀਦਾਂ ਅਤੇ ਭਾਵਨਾਵਾਂ ਦਾ ਖਿਲਵਾੜ ਕਰ ਰਹੀ ਹੈ ਅਤੇ ਮਾਨ ਸਰਕਾਰ ਹਰ ਫਰੰਟ ਦੇ ਫੇਲ ਅਤੇ ਅਸਫਲ ਦਿਖਾਈ ਦੇ ਰਹੀ ਹੈ। ਉਨਾਂ ਕਿਹਾ ਕਿ ਕੇਜਰੀਵਾਲ ਇੱਕ ਮੌਕਾ ਨਹੀਂ ਪੰਜਾਬੀਆਂ ਨਾਲ ਧੋਖਾ ਹੈ। ਆਗੂਆਂ ਨੇ ਵੱਧ ਰਹੀ ਮਹਿੰਗਾਈ ਤੇ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਖਿਲਾਫ ਨੱਥ ਪਾਉਣ ਲਈ ਲੋਕ ਲਾਮਬੰਦੀ ਤੇ ਸੰਘਰਸ਼ ਦੀ ਅਪੀਲ ਕੀਤੀ। ਇਸ ਸਮੇਂ ਹੋਰਨਾਂ ਤੋਂ ਇਲਾਵਾ ਟਰੇਡ ਯੂਨੀਅਨ ਆਗੂ ਮਾ. ਕ੍ਰਿਸ਼ਨ ਜੋਗਾ, ਵਪਾਰੀ ਆਗੂ ਸਾਧੂ ਰਾਮ ਢਲਾਈਵਾਲੇ, ਸੁਖਦੇਵ ਸਿੰਘ ਮਾਨਸਾ ਅਤੇ ਹਰਬੰਤ ਸਿੰਘ ਦਫ਼ਤਰ ਸਕੱਤਰ ਸ਼ਾਮਲ ਸਨ।

NO COMMENTS