*ਵੱਡੀ ਗਿਣਤੀ ਚ ਬਸਪਾ ਦੇ ਅਹੁੱਦੇਦਾਰ ਅਤੇ ਵਰਕਰ ਭਾਜਪਾ ਚ ਹੋਏ ਸ਼ਾਮਲ*

0
218

ਬੁਢਲਾਡਾ 19 ਮਾਰਚ  (ਸਾਰਾ ਯਹਾਂ/ ਅਮਨ ਮੇਹਤਾ) : ਪੰਜਾਬ ਦੀ ਸਿਆਸਤ ਦਾ ਘਮਸਾਨ ਅਜੇ ਠੰਡਾ ਹੀ ਨਹੀਂ ਹੋਇਆ ਕਿ ਵਿਧਾਨ ਸਭਾ ਹਲਕਾ ਬੁਢਲਾਡਾ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਲਗਾਤਾਰ ਆਪਣੀਆਂ ਸਿਆਸੀ ਗਰਮੀਆਂ ਨੂੰ ਤੇਜ ਕਰਦਿਆਂ ਅੱਜ ਪਾਰਟੀ ਨੂੰ ਬਹੁਤ ਵੱਡਾ ਹੁੰਗਾਰਾ ਮਿਲਿਆ ਹੈ। ਪਾਰਟੀ ਦੇ ਜਿਲ੍ਹਾ ਪ੍ਰਧਾਨ ਮੱਖਣ ਕੁਮਾਰ ਦੀ ਅਗਵਾਈ ਹੇਠ ਮੰਡਲ ਪ੍ਰਧਾਨ ਸੁਖਦਰਸ਼ਨ ਸ਼ਰਮਾਂ (ਲੀਲਾ) ਦੀ ਪ੍ਰੇਰਣਾ ਸਦਕਾ ਵੱਡੀ ਪੱਧਰ ਤੇ ਬਹੁਜਨ ਸਮਾਜ ਪਾਰਟੀ ਦੇ ਜਿਲ੍ਹੇ ਅਤੇ ਬਲਾਕ ਪੱਧਰ ਤੇ ਅਹੁੱਦੇਦਾਰ  ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।  ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼ਰਮਾਂ ਨੇ ਦੱਸਿਆ ਕਿ ਬਸਪਾ ਦੇ ਸਾਬਕਾ ਜਿਲ੍ਹਾ ਜਨਰਲ ਸਕੱਤਰ ਠੇਕੇਦਾਰ ਕੁੱਕੂ ਸਿੰਘ, ਸਾਬਕਾ ਬਲਾਕ ਪ੍ਰਧਾਨ ਬਲਵੀਰ ਸਿੰਘ, ਦਰਸ਼ਨ ਸਿੰਘ, ਬਲਵੀਰ ਚੰਦ ਆਪਣੇ ਸਾਥੀਆਂ ਸਮੇਤ ਭਾਜਪਾ ਦੀਆਂ ਨੀਤੀਆਂ ਨਾਲ ਸਹਿਮਤ ਹੁੰਦਿਆਂ ਪਾਰਟੀ ਵਿੱਚ ਸ਼ਾਮਲ ਹੋਏ ਹਨ। ਇਸ ਮੌਕੇ ਪਾਰਟੀ ਦੇ ਜਿਲ੍ਹਾ ਜਨਰਲ ਸਕੱਤਰ ਅਜੈਬ ਸਿੰਘ ਹੋਡਲਾ, ਮਾਧੋ ਮੁਰਾਰੀ, ਪੁਨੀਤ ਸਿੰਗਲਾ, ਰਾਜੇਸ਼ ਸ਼ਰਮਾਂ, ਸੁਹਾਗ ਰਾਣੀ ਆਦਿ ਹਾਜਰ ਸਨ।

NO COMMENTS