ਵੱਡੀ ਖ਼ਬਰ -: ਕੇਂਦਰ ਸਰਕਾਰ ਲੈ ਸਕਦੀ ਹੈ ਪੂਰੇ ਭਾਰਤ ‘ਚ ਮਹਾ ਕਰਫਿਊ ਦਾ ਫ਼ੈਸਲਾ..!!

0
3226

ਨਵੀਂ ਦਿੱਲੀ 21, ਜੂਨ (ਸਾਰਾ ਯਹਾ/ਬਿਓਰੋ ਰਿਪੋਰਟ) : ਕੇਂਦਰ ਸਰਕਾਰ ਲੈ ਸਕਦੀ ਹੈ ਪੂਰੇ ਭਾਰਤ ‘ਚ ਮਹਾ ਕਰਫਿਊ ਦਾ ਫ਼ੈਸਲਾ ਲਗਭਗ 3 ਮਹੀਨਿਆਂ ਦੀ ਤਾਲਾ ਬੰਦੀ ਝੱਲਣ ਤੋਂ ਬਾਅਦ ਵੀ ਦੇਸ਼ ‘ਚ ਕਰੋਨਾ ਵਾਇ ਰਸ ਘੱਟ ਹੋਣ ਦੀ ਬਜਾਏ ਰੋਜ਼ਾਨਾ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਅਤੇ ਦੇਸ਼ ਅੰਦਰ ਜਿਸ ਰਫਤਾਰ ਨਾਲ ਇਜ਼ਾਫਾ ਹੋ ਰਿਹਾ ਹੈ, ਉਸ ਨੂੰ ਦੇਖਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵਾਰ ਫਿਰ ਕਰੋਨਾ ਨਾਲ ਦੋ-ਦੋ ਹੱਥ ਕਰਨ ਲਈ ਕਮਾਂਡ ਸੰਭਾਲ ਲਈ ਲੱਗਦੀ ਹੈ ਕਿਉਂਕਿ ਕਰੋਨਾ ਦੇ ਵਧਦੇ ਇਜ਼ਾਫਾ ਨੂੰ ਕੰਟਰੋਲ ਹੇਠ ਲਿਆਉਣ ਲਈ ਕੇਂਦਰ ਸਰਕਾਰ ਬੇਹੱਦ ਚਿੰਤਿਤ ਹੈ।

ਸੰਕੇਤ ਹਨ ਕਿ ਇਸ ਵਿਸ਼ੇ ਸਬੰਧੀ ਕੇਂਦਰ ਸਰਕਾਰ ਕਰੋਨਾ ਨੂੰ ਹਰਾਉਣ ਲਈ ਕੋਈ ਵੱਡਾ ਅਤੇ ਸ ਖ਼ਤ ਫੈਸਲਾ ਲੈਣ ਦਾ ਮਨ ਬਣਾ ਚੁੱਕੀ ਹੈ ਕਿਉਂਕਿ ਬੀਤੀ 1 ਜੂਨ 2020 ਨੂੰ ਹੋਏ ਅਨਲਾਕ-1 ਨੂੰ ਦੇਸ਼ ਦੀ ਜਨਤਾ ਨੇ ਕਰੋਨਾ ‘ਤੇ ਆਪਣੀ ਜਿੱਤ ਮੰਨ ਕੇ ਸਭ ਕੁਝ ਪਹਿਲਾਂ ਦੀ ਤਰ੍ਹਾਂ ਹੀ ਆਮ ਦਿਨਾਂ ਦੀ ਰੂਟੀਨ ਵਾਂਗ ਸ਼ੁਰੂ ਕਰ ਦਿੱਤਾ ਹੈ ਜਿਸ ਨਾਲ ਹਾਲਾਤ made ਬਣਦੇ ਜਾ ਰਹੇ ਹਨ ਕਿਉਂਕਿ ਕਰੋਨਾ ਦੇ ਮਾਮਲਿਆਂ ਦੀ ਗਿਣਤੀ ਵਿਚ ਵਾਧਾ ਹੋਣਾ ਬਹੁਤ ਹੀ ਮੰਦਭਾਗੀ ਗੱਲ ਹੈ। ਇਥੇ ਇਹ ਵੀ ਦੱਸ ਦਈਏ ਕਿ ਐੱਮਜ਼ ਦੇ ਡਾਇਰੈਕਟਰ ਡਾ. ਰਣਬੀਰ ਸਿੰਘ ਗੁਲੇਰੀਆ ਦੀ ਮੰਨੀਏ ਤਾਂ ਜੂਨ-ਜੁਲਾਈ ਵਿਚ ਕੋਰੋਨਾ ਦੀ ਸਥਿਤੀ ਆਊਟ ਆਫ ਕੰਟਰੋਲ ਹੋ ਸਕਦੀ ਹੈ ਕਿਉਂਕਿ ਦੇਸ਼ ਵਿਚ ਰੋਜ਼ਾਨਾ ਵਧਦੇ ਮਰੀ ਜ਼ ਇਸਦੇ ਬਿਆਨ ਨੂੰ ਬਲ ਦੇ ਰਹੇ ਲੱਗਦੇ ਹਨ।


ਦੇਸ਼ ਨੂੰ ਇਕ ਵਾਰ ਫਿਰ ਪਹਿਲਾਂ ਦੀ ਤਰ੍ਹਾਂ ਸ ਖਤ ਲਾੱਕਡਾਊਨ ਨੂੰ ਝੱ ਲ ਣ ਲਈ ਤਿਆਰ ਰਹਿਣਾ ਪੈ ਸਕਦਾ ਹੈ ਕਿਉਂਕਿ ਕੇਂਦਰ ਸਰਕਾਰ ਕੋਈ ਸ ਖਤ ਕਦਮ ਚੁੱਕਦੇ ਹੋਏ ਮਹਾਕਰ-ਫਿਊ ਦਾ ਐਲਾਨ ਕਰ ਦੇਵੇ ਪਰ ਹੋ ਸਕਦਾ ਹੈ ਕਿ ਇਸ ਤੋਂ ਪਹਿਲਾਂ ਦੇਸ਼ ਵਾਸੀਆਂ ਨੂੰ ਦੋ ਦਿਨ ਦਾ ਸਮਾਂ ਦੇ ਕਿਉਂਕਿ ਜਿਸ ਕਿਸੇ ਨੇ ਵੀ ਆਪਣੇ ਪਿੰਡ ਜਾਂ ਸ਼ਹਿਰ ਜਾਣਾ ਹੈ ਤਾਂ ਉਹ ਇਸ ਦਰਮਿਆਨ ਆਪਣੇ ਥਾਂ ਟਿਕਾਣੇ ‘ਤੇ ਪੁੱਜ ਜਾਵੇ ਅਤੇ ਜਿਸ ਕਿਸੇ ਨੂੰ ਦਵਾਈ, ਰਾਸ਼ਨ ਜਾਂ ਕੁਝ ਹੋਰ ਜ਼ਰੂਰੀ ਵਸਤੂਆਂ ਘਰਾਂ ਵਿਚ ਜੁਟਾਨੀਆਂ ਹਨ ਤਾਂ ਉਹ ਇਨ੍ਹਾਂ ਦਿਨਾਂ ਵਿਚ ਖਰੀਦ ਲੈਣ ਤਾਂ ਜੋ ਪਹਿਲਾਂ ਦੀ ਤਰ੍ਹਾਂ ਕੋਈ ਵੀ ਲਾੱਕਡਾਊਨ ਵਿਚ ਬਾਹਰ ਨਾ ਨਿਕਲੇ। ਇਥੇ ਹੀ ਬੱਸ ਨਹੀਂ, ਜੋ 21 ਦਿਨਾਂ ਦੇ ਲੱਗਣ ਵਾਲੇ ਇਸ ਕਰ ਫਿਊ ਦੀ ਸਥਿਤੀ ਤੋਂ ਇਨ ਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਿਸ ਤਰ੍ਹਾਂ ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ਵਲੋਂ ਰੋਜ਼ਾਨਾ ਵਧਦੇ ਘੱਟਦੇ ਕੋਰੋਨਾ ਦੇ ਹਾਲਾਤ ਨੂੰ ਉਜਾਗਰ ਕੀਤਾ ਜਾ ਰਿਹਾ ਹੈ ਤਾਂ ਅਜਿਹੀ ਸਥਿਤੀ ਵਿਚ ਜੇਕਰ ਕੋਈ

ਨਿਯਮਾਂ ਜਾਂ ਕਾਨੂੰਨ ਦੀ ਉਲੰਘਣਾ ਕਰੇਗਾ ਤਾਂ ਸਖਤੀ ਨਾਲ ਨਿਪਟਿਆ ਜਾਵੇਗਾ ਅਤੇ ਇਸੇ ਤਰ੍ਹਾਂ ਹੀ ਕੋਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਇਸ ਲਈ ਸਾਰੀ ਸਥਿਤੀ ਨੂੰ ਦੇਖਦੇ ਦੇਸ਼ ਦੀ ਜਨਤਾ ਅਤੇ ਖਾਸ ਕਰਕੇ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਉਹ ਸਾਵਧਾਨੀਆਂ ਵਰਤਦੇ ਹੋਏ ਵੱਧ ਤੋਂ ਵੱਧ ਲਾੱਕਡਾਊਨ ਦੀ ਪਾਲਣਾ ਕਰਦੇ ਹੋਏ ਕਰੋਨਾ ਦੇ ਖਾਤਮੇ ਲਈ ਸਰਕਾਰਾਂ ਦਾ ਸਾਥ ਦੇਣ।ਕਰੋਨਾ ਦੇ ਮੱਦੇਨਜ਼ਰ ਇਸ ਵੇਲੇ ਜੋ ਸਥਿਤੀ ਪੰਜਾਬ ਦੀ ਬਣੀ ਪਈ ਹੈ, ਉਸ ਨੂੰ ਮੁਖ ਰੱਖਦਿਆਂ ਜੇਕਰ ਦੇਖਿਆ ਜਾਵੇ ਤਾਂ ਕੀ ਕੈਪਟਨ ਅਮਰਿੰਦਰ ਸਿੰਘ ਮੁਖ ਮੰਤਰੀ ਪੰਜਾਬ ਆਉਣ ਵਾਲੇ ਦਿਨਾਂ/ਸਮੇਂ ਵਿਚ ਸਖਤ ਲਾੱਕਡਾਊਨ ਲਗਾਉਣ ਦੀ ਤਿਆਰੀ ਕਰਨਗੇ ਜਾਂ ਫਿਰ ਇਹ ਸਭ ਕੁਝ ਇੰਝ ਹੀ ਲੋਕ ਕਰੋਨਾ ਤੋਂ ਖੌਫ ਜ਼ਦਾ ਹੋਏ ਘਰਾਂ ਅੰਦਰ ਵਿਚ ਦੁਬਕੇ ਰਹਿਣਗੇ ਜਾਂ ਉੱਡਣਗੀਆਂ ਸਰਕਾਰ ਦੇ ਹੁਕਮਾਂ ਦੀ ਧੱਜੀਆਂ।

ਓਧਰ ਦੂਜੇ ਪਾਸੇ ਜੇਕਰ ਇਹ ਕਹਿ ਲਿਆ ਜਾਵੇ ਕਿ ਪਿਛਲੇ ਕੁਝ ਹਫਤਿਆਂ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਵਿਦੇਸ਼ਾਂ ਤੋਂ ਲੋਕਾਂ ਦੇ ਪੰਜਾਬ ਵਿਚ ਪਰਤਨ ਨਾਲ ਕਰੋਨਾ ਦਾ ਫੈਲਾਅ ਵਧਿਆ ਹੈ ਤਾਂ ਇਹ ਕਹਿਣ ਵਿਚ ਕੋਈ ਦੋ ਰਾਂਵਾਂ ਨਹੀਂ ਹਨ ਕਿ ਬਾਹਰੋਂ ਆਏ ਲੋਕਾਂ ਵਲੋਂ ਕੁਆਰੰਟਾਈਨ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਵੀ ਕਈ ਮਾਮਲੇ ਸਾਹਮਣੇ ਆ ਰਹੇ ਹਨ।ਕਰੋਨਾ ਦੇ ਦਿਨੋਂ-ਦਿਨ ਫੈਲਣ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰਾਲਾ ਵੀ ਵੱਖ-ਵੱਖ ਸੂਬਿਆਂ ਕੋਲੋਂ ਜਾਣਕਾਰੀ ਹਾਸਲ ਕਰਨ ਤੋਂ ਤਾਲਾਬੰਦੀ ਨੂੰ ਹੋ ਸਕਦਾ ਹੈ ਕਿ ਸ ਖਤ ਕਰ ਦੇਵੇ ਕਿਉਂਕਿ ਤਾਲਾਬੰਦੀ ਦੇ ਸਖਤ ਹੋਣ ਨਾਲ ਹੀ ਲੋਕਾਂ ਦੀ

ਆਵਾਜਾਈ ਸੜਕਾਂ ‘ਤੇ ਬੰਦ ਹੋਵੇਗੀ ਅਤੇ ਨਾਲ ਹੀ ਸਿਰਫ ਉਹੀ ਲੋਕ ਘਰੋਂ ਬਾਹਰ ਜਾ ਸਕਣਗੇ ਜਿੰਨਾਂ ਨੌਕਰੀਆਂ ਜਾਂ ਆਪਣੀਆਂ ਡਿਊਟੀ ਕਰਨ ਲਈ ਜਾਣਾ ਹੈ। ਅੰਤ ਵਿਚ ਇਹ ਦੱਸਦੇ ਜਾਈਏ ਕਿ ਉਪਰੋਕਤ ਸਾਰੇ ਮਾਮਲੇ ਨੂੰ ਧਿਆਨ ਵਿਚ ਰੱਖਦਿਆਂ ਆਉਣ ਵਾਲੇ ਦਿਨਾਂ ਵਿਚ ਹਾਲਤ ਕਿਸ ਪਾਸੇ ਕਰਵਟ ਬਦਲਦੇ ਹਨ ਇਹ ਤਾਂ ਹੁਣ ਆਉਣ ਵਾਲਾਂ ਹੀ ਦੱਸੇਗਾ।

NO COMMENTS