*ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਗਿਆ ਸਨਮਾਨਿਤ*

0
54

ਮਾਨਸਾ, 19 ਸਤੰਬਰ-  (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ਮਾਨਸਾ ਵਿਖੇ ਆਜ਼ਾਦੀ ਦੇ 75 ਸਾਲਾਂ ਮਹਾਂ-ਉਤਸਵ ਨੂੰ ਸਮਰਪਿਤ ਵੱਖ-ਵੱਖ ਮੁਕਾਬਲੇ ਕਰਵਾਏ ਗਏ ।  ਇਨ੍ਹਾਂ ਮੁਕਾਬਲਿਆਂ ਵਿਚ ਮੁੱਖ ਰੂਪ ਵਿੱਚ ਛੇ ਤਰ੍ਹਾਂ ਦੇ ਮੁਕਾਬਲੇ ਗੀਤ ਗਾਇਨ ਮੁਕਾਬਲਾ, ਕਵਿਤਾ ਗਾਇਨ ਮੁਕਾਬਲਾ, ਭਾਸ਼ਣ ਮੁਕਾਬਲਾ, ਸੁੰਦਰ ਲਿਖਾਈ ਮੁਕਾਬਲਾ, ਸਲੋਗਨ  ਲਿਖਣ ਦਾ ਮੁਕਾਬਲਾ, ਡਰਾਇੰਗ ਮੁਕਾਬਲਾ ਕਰਵਾਏ ਗਏ ।  ਇਹ ਮੁਕਾਬਲੇ ਦੋ ਵਰਗਾਂ ਛੇਵੀਂ ਤੋਂ ਅੱਠਵੀਂ ਜੂਨੀਅਰ ਵਰਗ ਅਤੇ ਨੌਵੀਂ ਤੋਂ ਬਾਰ੍ਹਵੀਂ ਸੀਨੀਅਰ ਵਰਗ ਦੇ ਵਿਦਿਆਰਥੀਆਂ ਦੇ ਅਲੱਗ-ਅਲੱਗ ਰੂਪ ਵਿਚ ਕਰਵਾਏ ਗਏ ।  ਸਕੂਲ ਦੇ ਛੇਵੀਂ ਤੋਂ ਬਾਰ੍ਹਵੀਂ ਤੱਕ ਦੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਇਨ੍ਹਾਂ ਮੁਕਾਬਲਿਆਂ ਵਿੱਚ ਹੁੰਮ-ਹੁਮਾ ਕੇ ਭਾਗ ਲਿਆ ਅਤੇ ਪੁਜੀਸ਼ਨਾਂ ਪ੍ਰਾਪਤ ਕੀਤੀਆਂ ।  ਇਨ੍ਹਾਂ ਵੱਖ-ਵੱਖ ਮੁਕਾਬਲਿਆਂ ਦਾ ਸਮੁੱਚਾ ਪ੍ਰਬੰਧ ਸਕੂਲ ਦੇ ਪੰਜਾਬੀ ਅਧਿਆਪਕ ਡਾ. ਵਿਨੋਦ ਮਿੱਤਲ ਅਤੇ ਸੰਗੀਤ ਅਧਿਆਪਕ ਰਾਜੀਵ ਕੁਮਾਰ ਜੀ ਵੱਲੋਂ ਕੀਤਾ ਗਿਆ । ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਪਦਮਨੀ ਸਿੰਗਲਾ ਜੀ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਬਾਕੀ ਵਿਦਿਆਰਥੀਆਂ ਨੂੰ ਵੀ ਵੱਧ ਤੋਂ ਵੱਧ ਗਿਣਤੀ ਵਿੱਚ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣਾ ਚਾਹੀਦਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਮੁਕਾਬਲੇ ਸਕੂਲ ਵਿੱਚ ਕਰਵਾਏ ਜਾਂਦੇ ਰਹਿਣਗੇ ।          ਜੂਨੀਅਰ ਵਰਗ ਵਿੱਚ ਗੀਤ ਗਾਇਨ ਦੇ ਮੁਕਾਬਲੇ ਵਿੱਚੋਂ  ਰਜਨਦੀਪ ਕੌਰ ਨੇ ਪਹਿਲਾ, ਕੋਮਲ ਰਾਣੀ ਨੇ ਦੂਜਾ ਅਤੇ ਸਿਮਰਨਜੋਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ । ਡਰਾਇੰਗ ਮੁਕਾਬਲੇ ਵਿਚੋਂ ਜਸ਼ਨਪ੍ਰੀਤ ਕੌਰ ਨੇ ਪਹਿਲਾ, ਵੰਸ਼ਿਕਾ ਨੇ ਦੂਸਰਾ ਅਤੇ ਅਸ਼ਮੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ।  ਕਵਿਤਾ ਗਾਇਨ ਮੁਕਾਬਲੇ ਵਿੱਚੋਂ ਚਾਹਤਪ੍ਰੀਤ ਕੌਰ ਨੇ ਪਹਿਲਾ, ਦੀਪਿਕਾ ਨੇ ਦੂਸਰਾ ਅਤੇ ਮਮਤਾ ਦੇਵੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ।  ਸੁੰਦਰ ਲਿਖਾਈ ਮੁਕਾਬਲੇ ਵਿੱਚੋਂ ਸੁਹਾਨੀ ਗਰਗ ਨੇ ਪਹਿਲਾ, ਰਮਨਦੀਪ ਕੌਰ ਨੇ ਦੂਸਰਾ ਅਤੇ ਰਮਨਦੀਪ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ।  ਭਾਸ਼ਣ ਮੁਕਾਬਲੇ ਵਿੱਚੋਂ ਦੀਪਿਕਾ ਨੇ ਪਹਿਲਾ, ਊਸ਼ਾ ਨੇ ਦੂਸਰਾ ਅਤੇ ਰਿਪਨਦੀਪ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ    । ਸਲੋਗਨ ਲਿਖਣ ਦੇ ਮੁਕਾਬਲੇ ਵਿਚੋਂ ਪ੍ਰਭਜੋਤ ਕੌਰ ਨੇ ਪਹਿਲਾ, ਨੂਰ ਨੇ ਦੂਸਰਾ ਅਤੇ ਇਸ਼ਿਕਾ ਟਾਕ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ।         ਇਸੇ ਤਰ੍ਹਾਂ ਸੀਨੀਅਰ ਵਰਗ ਵਿੱਚ ਗੀਤ ਗਾਇਨ ਦੇ ਮੁਕਾਬਲੇ ਵਿੱਚੋਂ  ਅਮਨਪ੍ਰੀਤ ਕੌਰ ਨੇ ਪਹਿਲਾ, ਨਤਾਸ਼ਾ ਨੇ ਦੂਸਰਾ ਅਤੇ ਸੋਨੀਆ ਸ਼ਰਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ ।  ਡਰਾਇੰਗ ਮੁਕਾਬਲੇ ਵਿਚੋਂ ਸ਼ਰਨਜੀਤ ਕੌਰ ਨੇ ਪਹਿਲਾ, ਹਰਮਨ ਕੌਰ ਨੇ ਦੂਸਰਾ ਅਤੇ ਆਰਤੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ । ਕਵਿਤਾ ਗਾਇਨ ਦੇ ਮੁਕਾਬਲੇ ਵਿਚੋਂ ਹੈਰੀ ਨੇ ਪਹਿਲਾ, ਰਜਨੀ ਨੇ ਦੂਸਰਾ  ਅਤੇ ਕਿਰਨਪਾਲ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ । ਸੁੰਦਰ ਲਿਖਾਈ ਦੇ ਮੁਕਾਬਲੇ ਵਿੱਚੋਂ ਸਿਮਰਨਜੋਤ ਕੌਰ ਨੇ ਪਹਿਲਾ, ਕਾਜਲ ਨੇ ਦੂਸਰਾ ਅਤੇ ਮਾਨਵਦੀਪ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ।  ਭਾਸ਼ਣ ਮੁਕਾਬਲੇ ਵਿੱਚੋਂ ਗੁਰਨੂਰ ਕੌਰ ਨੇ ਪਹਿਲਾ, ਹਰਮਲਦੀਪ ਕੌਰ ਨੇ ਦੂਸਰਾ ਅਤੇ ਪਲਕ ਗਰਗ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ । ਸਲੋਗਨ  ਲਿਖਣ ਦੇ ਮੁਕਾਬਲੇ ਵਿੱਚੋਂ ਅਮਨਦੀਪ ਨੇ ਪਹਿਲਾ, ਗੁਰਲੀਨ ਧੀਮਾਨ ਨੇ ਦੂਸਰਾ ਅਤੇ ਅਰਸ਼ਦੀਪ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ।  ਸਕੂਲ ਦੇ ਪੰਜਾਬੀ ਅਧਿਆਪਕ ਡਾ. ਵਿਨੋਦ ਮਿੱਤਲ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਇਹ ਮੁਕਾਬਲੇ ਵਿਦਿਆਰਥੀਆਂ ਦੀ ਸ਼ਖ਼ਸੀਅਤ ਨੂੰ ਨਿਖਾਰਨ ਵਿੱਚ ਅਹਿਮ ਰੋਲ ਅਦਾ ਕਰਦੇ ਹਨ ਅਤੇ ਅੱਜ ਸਕੂਲ ਦੇ ਮੰਚ ਤੋਂ ਦਿੱਤੇ ਗਏ ਸਨਮਾਨ ਚਿੰਨ੍ਹ ਇਨ੍ਹਾਂ ਵਿਦਿਆਰਥੀਆਂ ਨੂੰ ਵੱਖ-ਵੱਖ ਮੁਕਾਬਲਿਆਂ ਵਿੱਚ ਹੋਰ ਵੀ ਵਧ ਚੜ੍ਹ ਕੇ ਭਾਗ ਲੈਣ ਲਈ ਉਤਸ਼ਾਹਿਤ ਕਰਨਗੇ । ਪਹਿਲੀ, ਦੂਸਰੀ ਅਤੇ ਤੀਸਰੀ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਕੂਲ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ । 

NO COMMENTS