*ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਗਿਆ ਸਨਮਾਨਿਤ*

0
22

 ਮਾਨਸਾ (ਸਾਰਾ ਯਹਾਂ/  ਮੁੱਖ ਸੰਪਾਦਕ): ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ਮਾਨਸਾ ਵਿਖੇ ਵੱਖ-ਵੱਖ ਪ੍ਰਕਾਰ ਦੇ ਮੁਕਾਬਲੇ ਕਰਵਾਏ ਗਏ ਅਤੇ ਇਨ੍ਹਾਂ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਕੂਲ ਵਿੱਚ ਲੇਖ ਰਚਨਾ, ਭਾਸ਼ਣ, ਪੇਟਿੰਗ ਅਤੇ ਸਲੋਗਨ ਲਿਖਣ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦਾ ਆਰੰਭ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਪਦਮਨੀ ਸਿੰਗਲਾ ਜੀ ਵੱਲੋਂ ਬੱਚਿਆਂ ਦੀ ਹੌਸਲਾ ਅਫ਼ਜਾਈ ਕਰਕੇ ਕੀਤਾ ਗਿਆ। ਇਹ ਮੁਕਾਬਲੇ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਦੋ ਗਰੁੱਪਾਂ ਵਿੱਚ ਵੰਡ ਕੇ ਕਰਵਾਏ ਗਏ। ਛੇਵੀਂ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਨੂੰ ਜੂਨੀਅਰ ਗਰੁੱਪ ਅਤੇ ਨੌਵੀਂ ਤੋਂ ਬਾਰਵੀਂ ਤੱਕ ਦੇ ਵਿਦਿਆਰਥੀਆਂ ਨੂੰ ਸੀਨੀਅਰ ਗਰੁੱਪ ਵਿੱਚ ਸ਼ਾਮਿਲ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ਦੇ ਕੋਆਰਡੀਨੇਟਰ ਅਤੇ ਸਕੂਲ ਦੇ ਪੰਜਾਬੀ ਅਧਿਆਪਕ ਡਾ. ਵਿਨੋਦ ਮਿੱਤਲ ਨੇ ਇਨ੍ਹਾਂ ਮੁਕਾਬਲਿਆਂ ਦਾ ਸੰਚਾਲਨ ਕਰਦੇ ਹੋਏ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਬਹੁਤ ਪ੍ਰਤਿਭਾਸ਼ਾਲੀ ਹਨ ਅਤੇ ਹਰੇਕ ਮੁਕਾਬਲੇ ਵਿੱਚ ਵਿਦਿਆਰਥੀਆਂ ਦੀ ਸਮੂਲੀਅਤ ਇਸ ਦਾ ਪ੍ਰਤੱਖ ਪ੍ਰਮਾਣ ਹੈ। ਸਕੂਲ ਦੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਇਨ੍ਹਾਂ ਮੁਕਾਬਲਿਆਂ ਵਿੱਚ ਹੁੰਮ-ਹੁਮਾ ਕੇ ਭਾਗ ਲਿਆ ਅਤੇ ਮੋਹਰੀ ਪੁਜੀਸ਼ਨਾ ਪ੍ਰਾਪਤ ਕੀਤਿਆ। ਬੱਚਿਆਂ ਵੱਲੋਂ ਬਹੁਤ ਸੋਹਣੀਆ-ਸੋਹਣੀਆ ਪੇਟਿੰਗ ਬਣਾਈਆ ਗਈਆ ਅਤੇ ਸਲੋਗਣ ਲਿਖੇ ਗਏ। ਭਾਸ਼ਣ ਮੁਕਾਬਲੇ ਦਾ ਵਿਸ਼ਾ ਜਲਵਾਯੂ ਤਬਦੀਲੀ ਅਤੇ ਲੇਖ ਰਚਨਾ ਦਾ ਵਿਸ਼ਾ ਲੋਕਤੰਤਰ ਵਿੱਚ ਨੌਜਵਾਨਾਂ ਦੀ ਭੂਮਿਕਾ ਸੀ। ਭਾਸ਼ਣ ਮੁਕਾਬਲੇ ਵਿੱਚ ਜੂਨੀਅਰ ਗਰੁੱਪ ਵਿੱਚ ਭਾਵਨਾ, ਨਵਦੀਪ ਕੌਰ, ਊਸ਼ਾ ਅਤੇ ਸੀਨੀਅਰ ਗਰੁੱਪ ਵਿੱਚ ਅਰਸ਼ਦੀਪ ਕੌਰ, ਮਨੀਤਾ, ਰਮਨਦੀਪ ਕੌਰ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਲੇਖ ਰਚਨਾ ਮੁਕਾਬਲੇ ਵਿੱਚ ਜੂਨੀਅਰ ਗਰੁੱਪ ਵਿੱਚ ਸ਼ਗਨ ਲੋਟੀਆਾ, ਪੁਨੀਤ, ਵੰਸ਼ਿਕਾ ਅਤੇ ਸੀਨੀਅਰ ਗਰੁੱਪ ਵਿੱਚ ਰੀਨਾ ਰਾਣੀ, ਕੋਮਲਦੀਪ ਕੌਰ, ਰਾਧਿਕਾ ਰਿਸ਼ੀ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਪੇਟਿੰਗ ਮੁਕਾਬਲੇ ਵਿੱਚ ਜੂਨੀਅਰ ਗਰੁੱਪ ਵਿੱਚ ਨਵਜੋਤ ਕੌਰ , ਵੰਸ਼ਿਕਾ, ਮਮਤਾ ਦੇਵੀ ਅਤੇ ਸੀਨੀਅਰ ਗਰੁੱਪ ਵਿੱਚ ਸ਼ਰਨਜੀਤ ਕੌਰ, ਕੋਮਲਪ੍ਰੀਤ ਕੌਰ, ਰਮਨਦੀਪ ਕੌਰ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜਦੋਕਿ ਸਲੋਗਣ ਲਿਖਣ ਦੇ ਮੁਕਾਬਲੇ ਵਿੱਚ ਜੂਨੀਅਰ ਗਰੁੱਪ ਵਿੱਚ ਪ੍ਰਭਜੋਤ ਕੌਰ, ਸੁਮਨਪ੍ਰੀਤ ਕੌਰ, ਭਾਵਨਾ ਅਤੇ ਸੀਨੀਅਰ ਗਰੁੱਪ ਵਿੱਚ ਮਨਪ੍ਰੀਤ ਕੌਰ, ਗੁਰਲੀਨ, ਹਰਮਨ ਕੌਰ ਨੇ ਕ੍ਰਮਵਾਰ ਪਹਿਲਾ’ ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਮੁਕਾਬਲਿਆਂ ਨੂੰ ਕਰਵਾਉਣ ਵਿੱਚ ਸਕੂਲ ਦੇ ਹਿੰਦੀ ਅਧਿਆਪਕ ਸ਼੍ਰੀਮਤੀ ਨੀਰੂ ਬਾਲਾ ਅਤੇ ਡਰਾਇੰਗ ਅਧਿਆਪਕ ਸ਼੍ਰੀਮਤੀ ਜੋਤੀ ਵਰਮਾ ਨੇ ਭਰਪੂਰ ਸਹਿਯੋਗ ਦਿੱਤਾ। ਇਨ੍ਹਾਂ ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ । ਸਮਾਗਮ ਦੇ ਅਖੀਰ ਵਿੱਚ ਇਨ੍ਹਾਂ ਮੁਕਾਬਲਿਆਂ ਦੇ ਕੋਆਰਡੀਨੇਟਰ ਡਾ. ਵਿਨੋਦ ਮਿੱਤਲ ਨੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੀ ਸਖਸ਼ੀਅਤ ਨੂੰ ਨਿਖਾਰਣ ਵਿੱਚ ਅਹਿਮ ਰੋਲ ਅਦਾ ਕਰਦੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੇ ਮੁਕਾਬਲੇ ਹੁੰਦੇ ਰਹਿਣਗੇ। ਜੇਤੂ ਬੱਚਿਆਂ ਨੂੰ ਸਨਮਾਨਿਤ ਕਰਨ ਸਮੇਂ ਸਕੂਲ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।

NO COMMENTS