ਮਾਨਸਾ 18 ਜੁਲਾਈ(ਸਾਰਾ ਯਹਾਂ/ਮੁੱਖ ਸੰਪਾਦਕ)ਵੱਖ ਵੱਖ ਜਥੇਬੰਦੀਆਂ ਦਾ ਵਫਦ ਡਿਪਟੀ ਕਮਿਸ਼ਨਰ ਮਾਨਸਾ ਨੂੰ ਸਾਂਝੇ ਰੂਪ ਵਿੱਚ ਮਿਲਿਆ ਜਿਸ ਵਿੱਚ ਕਿਸਾਨ ਸੰਘਰਸ਼
ਪੀੜਤ ਪਰਿਵਾਰ ਐਕਸ਼ਨ ਕਮੇਟੀ ਮਾਨਸਾ ਜਮਹੂਰੀ ਕਿਸਾਨ ਸਭਾ ਜਿਲ੍ਹਾ ਮਾਨਸਾ ਇਲਾਕਾ ਵਿਕਾਸ ਕਮੇਟੀ ਬਰੇਟਾ ਸ਼ਾਮਲ ਸਨ। ਜਿਸ ਵਿੱਚ ਮੰਗ
ਕੀਤੀ ਗਈ ਕਿਸਾਨ ਸ਼ੰਘਰਸ ਪੀੜਤ ਪਰਿਵਾਰਾਂ ਨੂੰ ਜੋ ਰਹਿ ਗਏ ਹਨ ਉਹਨਾਂ ਨੂੰ ਯੋਗ ਮੁਆਵਜਾ ਦਿੱਤਾ ਜਾਵੇ ਅਤੇ ਪਰਿਵਾਰਾਂ ਨੂੰ ਨੌਕਰੀਆਂ
ਦਿੱਤੀਆਂ ਜਾਣ ਅਤੇ ਵੱਖ ਵੱਖ ਦਫਤਰਾਂ ਵਿੱਚ ਪੈਂਡਿੰਗ ਪਈਆਂ ਅਰਜੀਆਂ ਨੂੰ ਪੰਜਾਬ ਸਰਕਾਰ ਨੂੰ ਭੇਜੀਆਂ ਜਾਣ ਅਤੇ ਪੰਜਾਬ ਸਰਕਾਰ ਤੋਂ ਮੰਗ
ਕਰਦੇ ਹਾਂ ਕਿ ਪੀੜਤ ਕਿਸਾਨਾਂ ਨੂੰ ਨੌਕਰੀ ਦੇਣ ਸਬੰਧੀ ਜੋ ਅਣਵਿਆਹੇ ਕਿਸਾਨ ਹਨ ਉਹਨਾਂ ਦੇ ਭਤੀਜੇ ਭਤੀਜੀਆਂ, ਭਾਣਜੇ, ਭਾਣਜੀਆਂ ਨੂੰ
ਤਰਸ ਦੇ ਆਧਾਰ ਤੇ ਸ਼ਾਮਲ ਕਰਕੇ ਨੌਕਰੀਆਂ ਦਿੱਤੀਆਂ ਜਾਣ। ਜਮਹੂਰੀ ਕਿਸਾਨ ਸਭਾ ਵੱਲੋਂ ਮੰਗ ਕੀਤੀ ਜਾਂਦੀ ਹੈ ਕਿ ਸਹਿਕਾਰਤਾ ਵਿਭਾਗ
ਵਿੱਚ ਜਿਹਨਾਂ ਦੇ ਹੱਦ ਕਰਜੇ ਬਣ ਗਏ ਹਨ ਉਹਨਾਂ ਨੂੰ ਚੈੱਕ ਬੁੱਕਾ ਤੇ ਪਾਸ ਬੁੱਕਾ ਦਿੱਤੀਆਂ ਜਾਣ। ਤਾਂ ਕਿ ਉਹ ਸਹਿਕਾਰੀ ਸਭਾ ਤੋਂ ਖਾਂਦਾ ਅਤੇ
ਹੋਰ ਵਸਤਾਂ ਖਰੀਦ ਸਕਣ। ਜਿਹੜੇ ਕਿਸਾਨਾਂ ਹੱਦ ਕਰਜੇ ਰਹਿੰਦੇ ਹਨ ਉਹ ਤੁਰੰਤ ਬਣਾਏ ਜਾਣ ਅਤੇ ਸਹਿਕਾਰੀ ਸਭਾ ਨੂੰ ਖਾਦਾਂ 80, 20 ਦੇ
ਅਨੁਪਾਤ ਵਿੱਚ ਦਿੱਤੀਆ ਜਾਣ ਤਾਂ ਕਿ ਪ੍ਰਾਈਵੇਟ ਅਦਾਰਿਆਂ ਤੋਂ ਕਿਸਾਨਾਂ ਦੀ ਲੁੱਟ ਬੰਦ ਕਰਵਾਈ ਜਾਵੇ ਅਤੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ
ਨੂੰ ਬੀਜਾਂ ਅਤੇ ਲੋੜੀਦੇ ਸੰਦਾਂ ਦੀ ਸਬਸਿਡੀ ਮੁਹੱਈਆਂ ਕਰਵਾਈ ਜਾਵੇ। ਇਲਾਕਾ ਵਿਕਾਸ ਕਮੇਟੀ ਬਰੇਟਾ ਵੱਲੋਂ ਮੰਗ ਕੀਤੀ ਗਈ ਹੈ ਬਰੇਟਾ ਸ਼ਹਿਰ
ਦੇ ਵਿੱਚ ਟਰੈਫਿਕ ਦਾ ਯੋਗ ਪ੍ਰਬੰਧ ਕੀਤਾ ਜਾਵੇ ਤਾਂ ਕਿ ਆਉਣ ਜਾਣ ਵਾਲੀਆਂ ਨੂੰ ਕੋਈ ਤਕਲੀਫ ਨਾ ਹੋਵੇ ਅਤੇ ਬਰੇਟਾ ਸ਼ਹਿਰ ਵਿੱਚ ਅੰਡਰ ਬ੍ਰਿਜ
ਅਤੇ ਓਵਰ ਬ੍ਰਿਜ ਬਣਾਏ ਜਾਣ ਆਦਿ ਮੰਗਾਂ ਬਾਰੇ ਡਿਪਟੀ ਕਮਿਸ਼ਨਰ ਮਾਨਸਾ ਨੇ ਭਰੋਸਾ ਦਿਵਾਇਆ ਕਿ ਤੁਹਾਡੀਆਂ ਮੰਗਾਂ ਜੋ ਪੰਜਾਬ ਸਰਕਾਰ
ਨੂੰ ਭੇਜਣੀਆਂ ਜਾਣੀਆਂ ਹਨ ਉਹਨਾਂ ਨੂੰ ਤੁਰੰਤ ਭੇਜਿਆ ਜਾਵੇਗਾ ਅਤੇ ਟਰੈਫਿਕ ਦੀ ਸਮੱਸਿਆ ਦਾ ਹੱਲ ਕਰਵਾਉਣ ਲਈ ਐਸ.ਐਸ.ਪੀ ਮਾਨਸਾ
ਨੂੰ ਯੋਗ ਕਾਰਵਾਈ ਲਈ ਭੇਜਿਆ ਜਾਵੇਗਾ। ਵਫਦ ਵਿੱਚ ਹਰਜਿੰਦਰ ਸਿੰਘ ਭਾਦੜਾ, ਗਿਆਨ ਸਿੰਘ ਦੌਦੜਾ, ਰਾਮ ਸਿੰਘ ਬੋੜਾਂਵਾਲ, ਦਸੌਧਾ
ਸਿੰਘ ਬਹਾਦਰਪੁਰ, ਗੁਰਤੇਜ ਸਿੰਘ ਸੇਖੂਪੁਰ ਖੁਡਾਲ, ਮੇਜਰ ਸਿੰਘ ਦੂਲੋਵਾਲ, ਤਾਰਾ ਸਿੰਘ ਨੰਦਗੜ੍ਹ ਕੋਟੜਾ, ਰਾਮ ਕੁਮਾਰ ਮਾਨਸਾ, ਹਰਦੇਵ ਸਿੰਘ
ਬਰਨਾਲਾ ਸ਼ਾਮਿਲ ਸਨ।