*ਵੋਟਾਂ ਮੰਗਣ ਆਏ ਕਾਂਗਰਸੀ ਉਮੀਦਵਾਰ ਨੂੰ ਕਿਸਾਨ ਨੇ ਕੀਤੇ ਤਿੱਖੇ ਸਵਾਲ*

0
123

ਬਰੇਟਾ  (ਸਾਰਾ ਯਹਾਂ/ ਰੀਤਵਾਲ) : ਇਸ ਵਾਰ ਲਗਦਾ ਹੈ ਕਿ ਵੋਟਰ ਬਹੁਤ ਹੀ ਜਾਗਰ¨ਕ ਹੋ ਗਏ ਹਨ ਤੇ
ਵੋਟਾਂ ਮੰਗਣ ਵਾਲੇ ਲੀਡਰਾਂ ਨੂੰ ਸਵਾਲ ਕਰਨ ਲੱਗੇ ਹਨ । ਇਸੇ ਤਰਾਂ੍ਹ ਬੀਤੇ ਦਿਨ
ਬਰੇਟਾ ਸ਼ਹਿਰ ‘ਚ ਹਲਕਾ ਬੁਢਲਾਡਾ ਤੋਂ ਵਿਧਾਨ ਸਭਾ ਦੀ ਚੋਣ ਲੜ ਰਹੇ ਕਾਂਗਰਸ ਦੇ
ਉਮੀਦਵਾਰ ਡਾ: ਰਣਵੀਰ ਕੌਰ ਮੀਆਂ ਜਦ ਬਰੇਟਾ ਦੇ ਬਾਜ਼ਾਰ ‘ਚ ਡੋਰ ਟ¨ ਡੋਰ ਵੋਟਾਂ
ਮੰਗਣ ਲਈ ਜਾ ਰਹੇ ਸਨ ਤਾਂ ਸ਼ਹਿਰ ਦੇ ਕ੍ਰਿਸ਼ਨਾਂ ਮੰਦਰ ਚੌਕ ਨਜ਼ਦੀਕ ਮਿਹਨਤ
ਮਜਦੂਰੀ ਕਰਕੇ ਸਬਜ਼ੀ ਵੇਚਣ ਦਾ ਕੰਮ ਕਰ ਰਹੇ ਜੁਗਲਾਣ ਪਿੰਡ ਦੇ ਇੱਕ ਕਿਸਾਨ
ਨੂੰ ਜਦ ਕਾਂਗਰਸੀ ਉਮੀਦਵਾਰ ਵੱਲੋਂ ਵੋਟ ਪਾਉਣ ਦੇ ਲਈ ਅਪੀਲ ਕੀਤੀ ਗਈ ਤਾਂ
ਕਿਸਾਨ ਵੱਲੋਂ ਕਾਂਗਰਸੀ ਉਮੀਦਵਾਰ ਤੋਂ ਤਿੱਖੇ ਸਵਾਲ ਕਰ ਕੇ ਜਵਾਬ ਮੰਗਿਆ
ਗਿਆ । ਇਸ ਮੌਕੇ ਕਿਸਾਨ ਨੇ ਉਨ੍ਹਾਂ ਨੂੰ ਪੁiੱਛਆ ਕਿ ਮੇਰਾ ਬੇਟਾ ਚੰਗੀ
ਪੜਾ੍ਹਈ ਕਰਕੇ ਵੀ ਹਾਲੇ ਤੱਕ ਬੇਰੁਜ਼ਗਾਰ ਫਿਰ ਰਿਹਾ ਹੈ ਜਦਕਿ ਤੁਹਾਡੀ ਕਾਂਗਰਸ
ਸਰਕਾਰ ਵੱਲੋਂ ਘਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ । ਕਿਸਾਨ ਨੇ
ਸਵਾਲ ਕੀਤਾ ਕਿ ਸਾਨੂੰ ਦੱਸੋ ਕਿ ਤੁਹਾਡੀ ਸਰਕਾਰ ਵੱਲੋਂ ਕਿੰਨੇ ਨੌਜਵਾਨਾਂ ਨੂੰ
ਸਰਕਾਰੀ ਨੌਕਰੀ ਦਿੱਤੀ ਗਈ ਹੈ। ਕਿਸਾਨ ਨੇ ਕਿਹਾ ਕਿ ਸਾਡੀ ਕੋਈ ਨਹੀਂ ਸੁਣਦਾ,
ਅਸੀਂ ਦੱਸੋ ਕਿਥੇ ਜਾਈਏ । ਜਿਕਰਯੋਗ ਹੈ ਕਿ ਪਹਿਲਾਂ ਵੀ ਕਈ ਵਾਰ ਅਨੇਕਾਂ
ਥਾਵਾਂ ਤੇ ਡੋਰ ਟ¨ ਡੋਰ ਵੋਟਾਂ ਮੰਗਣ ਸਮੇਂ ਇਸ ਕਾਂਗਰਸੀ ਉਮੀਦਵਾਰ ਦਾ
ਅਜਿਹੇ ਸਵਾਲਾ ਨੂੰ ਲੈ ਕੇ ਵਿਰੋਧ ਹੋ ਚੁੱਕਾ ਹੈ ।

NO COMMENTS