ਵੋਟਰ ਸੂਚੀਆਂ ਦੀ ਸੁਧਾਈ ਦੌਰਾਨ ਪ੍ਰਾਪਤ ਹੋਏ ਦਾਅਵੇ, ਇਤਰਾਜ਼ਾਂ ਦਾ ਸਮੇਂ ਸਿਰ ਹੋਵੇ ਨਿਪਟਾਰਾ: ਮਹਿੰਦਰ ਪਾਲ

0
34

ਮਾਨਸਾ, 16 ਦਸੰਬਰ (ਸਾਰਾ ਯਹਾ / ਮੁੱਖ ਸੰਪਾਦਕ): ਭਾਰਤ ਚੋਣ ਕਮਿਸ਼ਨ ਦੁਆਰਾ ਜਾਰੀ ਕੀਤੇ ਪ੍ਰੋਗਰਾਮ ਅਨੁਸਾਰ ਯੋਗਤਾ 01.01.2021 ਦੇ ਆਧਾਰ *ਤੇ ਵੋਟਰ ਸੂਚੀਆਂ ਦੀ ਸੁਧਾਈ ਲਈ ਦਾਅਵੇ ਇਤਰਾਜ਼ 16 ਨਵੰਬਰ 2020 ਤੋਂ 15 ਦਸੰਬਰ 2020 ਤੱਕ ਪ੍ਰਾਪਤ ਕੀਤੇ ਗਏ ਹਨ। ਪ੍ਰਾਪਤ ਹੋਏ ਦਾਅਵੇ ਇਤਰਾਜ਼ਾਂ ਦਾ ਸਮੇਂ ਸਿਰ ਨਿਪਟਾਰਾ ਕਰਨ ਲਈ ਡਿਪਟੀ ਕਮਿਸ਼ਨਰ—ਕਮ—ਜਿ਼ਲ੍ਹਾ ਚੋਣ ਅਫ਼ਸਰ ਸ੍ਰੀ ਮਹਿੰਦਰ ਪਾਲ ਦੁਆਰਾ ਸਮੂਹ ਚੋਣਕਾਰ ਅਫ਼ਸਰਾਂ ਨਾਲ ਮੀਟਿੰਗ ਕੀਤੀ ਗਈ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਫਾਰਮਾਂ ਦਾ ਨਿਪਟਾਰਾ ਕਰਨ ਸਮੇਂ ਪੂਰੀ ਸਾਵਧਾਨੀ ਵਰਤੀ ਜਾਵੇ। ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਦਾਅਵੇ ਇਤਰਾਜ਼ਾਂ ਦੀ ਚੈਕਿੰਗ ਸੁਪਰਵਾਈਜ਼ਰੀ ਅਫ਼ਸਰਾਂ, ਏ.ਈ.ਆਰ.ਓ. ਅਤੇ ਈ.ਆਰ.ਓ. ਵੱਲੋਂ ਕੀਤੀ ਜਾਵੇ। ਇਸ ਤੋਂ ਇਲਾਵਾ 210 ਫਾਰਮ (ਫਾਰਮ ਨੰ: 6, 7, 8) ਪ੍ਰਤੀ ਚੋਣ ਹਲਕਾ ਇਸ ਦਫ਼ਤਰ ਨੂੰ ਸੁਪਰ ਚੈਕਿੰਗ ਲਈ 20 ਦਸੰਬਰ 2020 ਤੱਕ ਭੇਜਣੇ ਯਕੀਨੀ ਬਣਾਏ ਜਾਣ। ਉਨ੍ਹਾਂ ਕਿਹਾ ਕਿ ਭੇਜੇ ਜਾਣ ਵਾਲੇ ਫਾਰਮ ਹਰ ਪੱਖੋਂ ਮੁਕੰਮਲ ਹੋਣੇ ਚਾਹੀਦੇ ਹਨ ਕਿਉਂਕਿ ਇਨ੍ਹਾਂ ਫਾਰਮਾਂ ਦੀ ਸੁਪਰ ਚੈਕਿੰਗ ਕਮਿਸ਼ਨਰ, ਫਰੀਦਕੋਟ ਮੰਡਲ ਅਤੇ ਮੁੱਖ ਚੋਣ ਅਫ਼ਸਰ, ਪੰਜਾਬ ਵੱਲੋਂ ਵੀ ਕੀਤੀ ਜਾਵੇਗੀ।

NO COMMENTS