*ਵੋਟਰਾਂ ਦੀ ਮਾੜੀ ਕਿਸਮਤ ਵਿਕਾਸ ਕਾਰਜ ਨਹੀਂ ਹੋਏ ਪੂਰੇ- ਮਾਨ ਸਰਕਾਰ ਨਹੀਂ ਲੈ ਰਹੀ ਮਾਨਸਾ ਦੀ ਕੋਈ ਸਾਰ*

0
51

ਮਾਨਸਾ, ਜੁਲਾਈ-  (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) ਆਮ ਆਦਮੀ ਪ‍ਾਰਟੀ ਦੀ ਸਰਕਾਰ ਆਉਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਾਨਸਾ ਦੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਸੀ ਕਿ ਸਾਡੀ ਸਰਕਾਰ ਆਉਣ ਤੇ ਸਭ ਤੋਂ ਪਹਿਲਾਂ ਮਾਨਸਾ ਦੇ ਵਿਕਾਸ ਦੇ ਕੰਮ ਕਰਵਾਏ ਜਾਣਗੇ। ਆਪ ਸਰਕਾਰ ਬਨਾਉਣ ਤੇ ਬਦਲਾਵ ਲਿਆਉਣ ਵਿੱਚ ਆਪ ਵਰਕਰਾਂ ਅਤੇ ਮਾਨਸਾ ਦੇ ਵੋਟਰਾਂ ਨੇ ਤਨੋ ਮਨੋ ਮਿਹਨਤ ਕੀਤੀ ਅਤੇ ਮਿਹਨਤ ਰੰਗ ਵੀ ਲਿਆਈ ਪਰ 5 ਮਹੀਨੇ ਤੋਂ ਜਿਆਦਾ ਬੀਤ ਚੁੱਕੇ ਹਨ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਮਾਨਸਾ ਵਿੱਚ ਕੋਈ ਵੀ ਵਿਕਾਸ ਕਾਰਜ ਸ਼ੁਰੂ ਨਹੀਂ ਹੋਇਆ। ਮਾਨਸਾ ਵਿੱਚ ਸੀਵਰੇਜ, ਗਲੀਆਂ-ਨਾਲੀਆਂ, ਸ਼ੜਕਾਂ ਦਾ ਬੁਰਾ ਹਾਲ ਹੈ ਥਾਂ-ਥਾਂ ਤੇ ਕੁੜੇ ਦੇ ਢੇਰ ਅਤੇ ਮੀੰਹ ਪੈਣ ਤੇ ਚਾਰੇ ਪਾਸੇ ਦੇ ਰਸਤੇ ਬੰਦ ਹੋ ਜਾਣਾ, ਜਿਸ ਤੋਂ ਮਾਨਸਾ ਵਾਸੀ ਬਹੁਤ ਦੁੱਖੀ ਹਨ। ਆਪ ਸਰਕਾਰ ਨੇ ਵੀ ਮਾਨਸਾ ਵਾਸੀਆਂ ਦੀ ਨਹੀਂ ਲਈ ਕੋਈ ਸਾਰ, ਮਾਨਸਾ ਦੇਵੋਟਰਾਂ ਨੇ ਕੀ ਮਾੜਾ ਕੀਤਾ ਕਿ ਹੁਣ ਤੱਕ ਜਿਨੀਆਂ ਸਰਕਾਰਾਂ ਆਈਆਂ ਮਾਨਸਾ ਦੇ ਵਿਕਾਸ ਬਾਰੇ ਕਿਸੇ ਨੇ ਗੱਲ ਨਹੀਂ ਕੀਤੀ ਕਿਉਂ? ਜੇਕਰ ਗੱਲ ਕੀਤੀ ਵੀ ਤੇ ਕੰਮ ਨਹੀਂ ਕੀਤੇ ਕਿਉਂ? 2017 ਵਿੱਚ ਨਰਕਾਂ ਦੀ ਜਿੰਦਗੀ ਜੀਅ ਰਹੇ ਮਾਨਸਾ ਦੇ ਵੋਟਰਾਂ ਨੇ ਨਾਜਰ ਸਿੰਘ ਮਾਨਸ਼ਾਹਿਆ ਨੂੰ ਭਾਰੀ ਵੋਟਾਂ ਨਾਲ ਜਿਤਾਇਆ ਸੀ ਕਿ ਮਾਨਸਾ ਦੇ ਵਿਕਾਸ ਕਾਰਜ ਕਰਵਾਏ ਜਾਣਗੇ ਪਰ ਨਾਜਰ ਸਿੰਘ ਮਾਨਸ਼ਾਹਿਆ ਨੇ ਵੋਟਰਾਂ ਨਾਲ ਧੋਖਾ ਕੀਤਾ ਤੇ ਕਾਂਗਰਸ ਵਿੱਚ ਜਾ ਰਲਿਆ ਜਿਸ ਨੇ ਆਪ ਵਰਕਰਾਂ ਤੇ ਵੋਟਰਾਂ ਦੀ ਮਿਹਨਤ ਦਾ ਕੋਈ ਮੁੱਲ ਨਹੀਂ ਪਾਇਆ। ਮਾਨਸਾ ਦੇ ਵਿਕਾਸ ਕੰਮ ਫਿਰ ਤੋਂ ਰੁੱਕ ਗਏ। ਹੁਣ 2022 ਵਿੱਚ ਆਮ ਆਦਮੀ ਪਾਰਟੀ ਦੇ ਡਾ ਵਿਜੈ ਸਿੰਗਲਾ ਨੂੰ ਸਾਰੇ ਪੰਜਾਬ ਵਿੱਚੋਂ ਸਭ ਤੋਂ ਵੱਧ ਵੋਟਾਂ ਨਾਲ ਜਿਤਾਇਆ ਤੇ ਵਿਧਾਇਕ ਬਣਾਇਆ। ਆਪ ਸਰਕਾਰ ਨੇ ਕੈਬਨਿਟ ਮੰਤਰੀ ਬਣਾ ਦਿੱਤਾ ਪਰ ਮਾਨਸਾ ਦੇ ਵੋਟਰਾਂ ਦੀ ਮਾੜੀ ਕਿਸਮਤ ਕਿ ਡਾ ਵਿਜੈ ਸਿੰਗਲਾ ਨੂੰ ਰਿਸ਼ਵਤ ਦੇ ਦੋਸ਼ ਵਿੱਚ ਫੜ ਲਿਆ ਗਿਆ, ਮਾਨਸਾ ਦੇ ਵਰਕਰਾਂ ਨੂੰ ਅਤੇ ਵੋਟਰਾਂ ਨੂੰ ਨਿਰਾਸ਼ਾ ਹੀ ਮਿਲੀ ਬੇਸ਼ੱਕ ਵਿਧਾਇਕ  ਡਾ ਵਿਜੈ ਸਿੰਗਲਾ ਦੇ ਖਿਲਾਫ਼ ਦੋਸ਼ ਮਾਨ ਸਰਕਾਰ ਨੇ ਜਗ ਜਾਹਰ ਨਹੀਂ ਕੀਤੇ। ਆਪ ਵਰਕਰਾਂ ਅਤੇ ਵੋਟਰਾਂ ਵਿੱਚ ਇਹ ਵੀ ਰੋਸ ਪਾਇਆ ਜਾ ਰਿਹਾ ਹੈ ਕਿ ਕਿਤੇ ਡਾ ਵਿਜੈ ਸਿੰਗਲਾ ਦੇ ਖਿਲਾਫ਼ ਕੋਈ ਸਾਜਿਸ਼ ਤਾਂ ਨਹੀਂ, ਜੇਕਰ ਡਾ ਵਿਜੈ ਸਿੰਗਲਾ ਦੋਸ਼ੀ ਹਨ ਤਾਂ ਕੀ ਮਾਨਸਾ ਦੇ ਵਿਕਾਸ ਕਾਰਜ ਨਹੀਂ ਹੋਣਗੇ? ਮਾਨਸਾ ਦੇ ਵੋਟਰਾਂ ਅਤੇ ਆਪ ਵਰਕਰਾਂ ਵੱਲੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੇਨਤੀ ਹੈ ਕਿ ਮਾਨਸਾ ਦੇ ਨਾਲ ਵਿਤਕਰਾ ਨਾ ਕੀਤਾ ਜਾਵੇ। ਆਪ ਵਰਕਰਾਂ ਅਤੇ ਵੋਟਰਾਂ ਦੀ ਮਿਹਨਤ ਨੂੰ ਜਾਇਆ ਨਾ ਜਾਣ ਦੇਵੇ ਤੇ ਮਾਨਸਾ ਦੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਅਧਾਰ ਤੇ ਕਰਵਾਇਆ ਜਾਵੇ। Attachments area

NO COMMENTS