*ਵੋਟਰਾਂ ਦੀ ਮਾੜੀ ਕਿਸਮਤ ਵਿਕਾਸ ਕਾਰਜ ਨਹੀਂ ਹੋਏ ਪੂਰੇ- ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਲੈ ਰਹੀ ਮਾਨਸਾ ਦੀ ਕੋਈ ਸਾਰ*

0
92

ਮਾਨਸਾ, 20 ਜੁਲਾਈ :- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)  ਮਾਨਸਾ ਨੂੰ ਜ਼ਿਲ੍ਹਾ ਬਣਨ ਤੋਂ ਬਾਅਦ ਸਿਰਫ ਕਾਗਜ਼ੀ ਸਹੂਲਤਾਂ ਮਿਲੀਆਂ, ਜ਼ਮੀਨੀ ਪੱਧਰ ਤੇ ਨਹੀਂ । ਮਾਨਸਾ ਜਿਲ੍ਹੇ ਵਿੱਚ ਕਿਸੇ ਪਾਸੇ ਕੋਈ ਵਿਕਾਸ ਨਹੀਂ ਹੋਇਆ। ਮਾਨਸਾ ਜ਼ਿਲ੍ਹੇ ਨੂੰ ਬਣਿਆ 29-30 ਸਾਲ ਹੋ ਚੁੱਕੇ ਹਨ ਪਰ ਮਾਨਸਾ ਜ਼ਿਲ੍ਹੇ ਦੇ ਲੋਕ ਅੱਜ ਵੀ ਵਿਕਾਸ ਨੂੰ ਤਰਸ ਰਹੇ ਹਨ। ਨਾ ਕੂੜਾ ਚੱਕਣ ਤੇ ਸੁੱਟਣ ਦਾ ਵਧਿਆ ਪ੍ਰਬੰਧ, ਨਾ ਹੀ ਕੋਈ ਵਧਿਆ ਹਸਪਤਾਲ ਦਾ ਪ੍ਰਬੰਧ ਹੈ । ਪਿਛਲੀਆਂ ਸਰਕਾਰਾਂ ਵੀ ਮਾਨਸਾ ਦੇ ਵੋਟਰਾਂ ਨਾਲ ਧੋਖਾ ਕੀਤਾ ਸੀ ਤੇ ਹੁਣ ਮਾਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਰਕਾਰ ਆਉਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਾਨਸਾ ਦੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਸੀ ਕਿ ਸਾਡੀ ਸਰਕਾਰ ਆਉਣ ਤੇ ਸਭ ਤੋਂ ਪਹਿਲਾਂ ਮਾਨਸਾ ਦੇ ਵਿਕਾਸ ਦੇ ਕੰਮ ਕਰਵਾਏ ਜਾਣਗੇ। ਆਪ ਸਰਕਾਰ ਬਨਾਉਣ ਤੇ ਬਦਲਾਵ ਲਿਆਉਣ ਵਿੱਚ ਆਪ ਵਰਕਰਾਂ ਅਤੇ ਮਾਨਸਾ ਦੇ ਵੋਟਰਾਂ ਨੇ ਤਨੋ ਮਨੋ ਮਿਹਨਤ ਕੀਤੀ ਅਤੇ ਮਿਹਨਤ ਰੰਗ ਵੀ ਲਿਆਈ ਪਰ 5 ਮਹੀਨੇ ਤੋਂ ਜਿਆਦਾ ਬੀਤ ਚੁੱਕੇ ਹਨ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਮਾਨਸਾ ਵਿੱਚ ਕੋਈ ਵੀ ਵਿਕਾਸ ਕਾਰਜ ਸ਼ੁਰੂ ਨਹੀਂ ਹੋਇਆ। ਮਾਨਸਾ ਵਿੱਚ ਸੀਵਰੇਜ, ਗਲੀਆਂ-ਨਾਲੀਆਂ, ਸ਼ੜਕਾਂ ਦਾ ਬੁਰਾ ਹਾਲ ਹੈ ਥਾਂ-ਥਾਂ ਤੇ ਕੁੜੇ ਦੇ ਢੇਰ ਅਤੇ ਮੀੰਹ ਪੈਣ ਤੇ ਚਾਰੇ ਪਾਸੇ ਦੇ ਰਸਤੇ ਬੰਦ ਹੋ ਜਾਣਾ, ਜਿਸ ਤੋਂ ਮਾਨਸਾ ਵਾਸੀ ਬਹੁਤ ਦੁੱਖੀ ਹਨ। ਆਪ ਸਰਕਾਰ ਨੇ ਵੀ ਮਾਨਸਾ ਵਾਸੀਆਂ ਦੀ ਨਹੀਂ ਲਈ ਕੋਈ ਸਾਰ, ਮਾਨਸਾ ਦੇਵੋਟਰਾਂ ਨੇ ਕੀ ਮਾੜਾ ਕੀਤਾ ਕਿ ਹੁਣ ਤੱਕ ਜਿਨੀਆਂ ਸਰਕਾਰਾਂ ਆਈਆਂ ਮਾਨਸਾ ਦੇ ਵਿਕਾਸ ਬਾਰੇ ਕਿਸੇ ਨੇ ਗੱਲ ਨਹੀਂ ਕੀਤੀ ਕਿਉਂ? ਜੇਕਰ ਗੱਲ ਕੀਤੀ ਵੀ ਤੇ ਕੰਮ ਨਹੀਂ ਕੀਤੇ ਕਿਉਂ? 2017 ਵਿੱਚ ਨਰਕਾਂ ਦੀ ਜਿੰਦਗੀ ਜੀਅ ਰਹੇ ਮਾਨਸਾ ਦੇ ਵੋਟਰਾਂ ਨੇ ਨਾਜਰ ਸਿੰਘ ਮਾਨਸ਼ਾਹਿਆ ਨੂੰ ਭਾਰੀ ਵੋਟਾਂ ਨਾਲ ਜਿਤਾਇਆ ਸੀ ਕਿ ਮਾਨਸਾ ਦੇ ਵਿਕਾਸ ਕਾਰਜ ਕਰਵਾਏ ਜਾਣਗੇ ਪਰ ਨਾਜਰ ਸਿੰਘ ਮਾਨਸ਼ਾਹਿਆ ਨੇ ਵੋਟਰਾਂ ਨਾਲ ਧੋਖਾ ਕੀਤਾ ਤੇ ਕਾਂਗਰਸ ਵਿੱਚ ਜਾ ਰਲਿਆ ਜਿਸ ਨੇ ਆਪ ਵਰਕਰਾਂ ਤੇ ਵੋਟਰਾਂ ਦੀ ਮਿਹਨਤ ਦਾ ਕੋਈ ਮੁੱਲ ਨਹੀਂ ਪਾਇਆ। ਮਾਨਸਾ ਦੇ ਵਿਕਾਸ ਕੰਮ ਫਿਰ ਤੋਂ ਰੁੱਕ ਗਏ। ਹੁਣ 2022 ਵਿੱਚ ਆਮ ਆਦਮੀ ਪਾਰਟੀ ਦੇ ਡਾ ਵਿਜੈ ਸਿੰਗਲਾ ਨੂੰ ਸਾਰੇ ਪੰਜਾਬ ਵਿੱਚੋਂ ਸਭ ਤੋਂ ਵੱਧ ਵੋਟਾਂ ਨਾਲ ਜਿਤਾਇਆ ਤੇ ਵਿਧਾਇਕ ਬਣਾਇਆ। ਆਪ ਸਰਕਾਰ ਨੇ ਕੈਬਨਿਟ ਮੰਤਰੀ ਬਣਾ ਦਿੱਤਾ ਪਰ ਮਾਨਸਾ ਦੇ ਵੋਟਰਾਂ ਦੀ ਮਾੜੀ ਕਿਸਮਤ ਕਿ ਡਾ ਵਿਜੈ ਸਿੰਗਲਾ ਨੂੰ ਰਿਸ਼ਵਤ ਦੇ ਦੋਸ਼ ਵਿੱਚ ਫੜ ਲਿਆ ਗਿਆ, ਮਾਨਸਾ ਦੇ ਵਰਕਰਾਂ ਨੂੰ ਅਤੇ ਵੋਟਰਾਂ ਨੂੰ ਨਿਰਾਸ਼ਾ ਹੀ ਮਿਲੀ ਬੇਸ਼ੱਕ ਵਿਧਾਇਕ  ਡਾ ਵਿਜੈ ਸਿੰਗਲਾ ਦੇ ਖਿਲਾਫ਼ ਦੋਸ਼ ਮਾਨ ਸਰਕਾਰ ਨੇ ਜਗ ਜਾਹਰ ਨਹੀਂ ਕੀਤੇ। ਆਪ ਵਰਕਰਾਂ ਅਤੇ ਵੋਟਰਾਂ ਵਿੱਚ ਇਹ ਵੀ ਰੋਸ ਪਾਇਆ ਜਾ ਰਿਹਾ ਹੈ ਕਿ ਕਿਤੇ ਡਾ ਵਿਜੈ ਸਿੰਗਲਾ ਦੇ ਖਿਲਾਫ਼ ਕੋਈ ਸਾਜਿਸ਼ ਤਾਂ ਨਹੀਂ, ਜੇਕਰ ਡਾ ਵਿਜੈ ਸਿੰਗਲਾ ਦੋਸ਼ੀ ਹਨ ਤਾਂ ਕੀ ਮਾਨਸਾ ਦੇ ਵਿਕਾਸ ਕਾਰਜ ਨਹੀਂ ਹੋਣਗੇ? ਮਾਨਸਾ ਦੇ ਮੁੱਖ ਵਿਕਾਸ ਕਾਰਜ ਜੋ ਅੱਜ ਤੱਕ ਨਹੀਂ ਹੋਏ…ਪੀਣ ਵਾਲੇ ਪਾਣੀ ਦੀ ਸਮੱਸਿਆ ਤਾਂ ਸਾਰੇ ਮਾਨਸਾ ਵਿੱਚ ਹੀ ਹੈ, ਪਰ ਭਾਈ ਗੁਰਦਾਸ ਦੇ ਨਾਲ ਵਾਲੇ ਏਰੀਏ ਵਿਚ ਖ਼ਾਸ ਕਰਕੇ ਜੋ ਟੋਭੇ ਦੇ ਨਾਲ-ਨਾਲ ਵਸਦੇ ਪਰਿਵਾਰ ਨੇ ਘਰ ਨੇ ਉਨ੍ਹਾਂ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਹੀਂ ਹੈ ਅਤੇ ਉੱਥੇ ਵਾਟਰ ਸਪਲਾਈ ਤਾਂ ਕਰ ਦਿੱਤੀ ਗਈ ਹੈ, ਪਰ ਪਾਣੀ ਨਹੀਂ ਆਉਂਦਾ, ਜੇਕਰ ਪਾਣੀ ਆ ਵੀ ਜਾਵੇ ਤਾਂ ਪਾਣੀ ਪੀਣ ਯੋਗ ਨਹੀਂ ਹੁੰਦਾ। ਪ੍ਰਸ਼ਾਸਨ ਨੂੰ ਇਨ੍ਹਾਂ ਵੱਲ ਧਿਆਨ ਦੇਣਾ ਚਾਹੀਦਾ। ਜਿਵੇਂ ਐਫ ਸੀ ਆਈ ਦੇ ਨਾਲ ਗਲੀ, ਭਾਈ ਗੁਰਦਾਸ ਡੇਰੇ ਦੇ ਬਿਲਕੁਲ ਸਾਹਮਣੇ ਕੋਈ ਨਾ ਕੋਈ ਪ੍ਰਬੰਧ ਕਰਨਾ ਚਾਹੀਦੈ ਕਰੋਨਾ ਤੋਂ ਭੈੜੀ ਬਿਮਾਰੀ ਹੈ ਗ਼ਰੀਬੀ, ਕੋਰੋਨਾ ਨਾਲ ਮਰਦੇ ਨਹੀਂ ਮਰਦੇ ਪਰ ਇਹ ਗ਼ਰੀਬ ਲੋਕ ਹੋਰ ਭਿਆਨਕ ਬੀਮਾਰੀਆਂ ਦੇ ਨਾਲ ਜ਼ਰੂਰ ਮਰ ਜਾਣਗੇ। ਪ੍ਰਸ਼ਾਸਨ ਨੇ ਜੇਕਰ ਇਨ੍ਹਾਂ ਵੱਲ ਧਿਆਨ ਨਾ ਦਿੱਤਾ ਕਰੋਨਾ ਤੋਂ ਤਾਂ ਬੱਚ ਜਾਣਗੇ, ਮਲੇਰੀਆ ਅਤੇ ਹੋਰ ਕਈ ਭਿਆਨਕ ਬਿਮਾਰੀਆਂ ਜੋ ਗੰਦਗੀ ਨਾਲ ਫੈਲਦੀਆ ਹਨ ਓਹਨਾਂ ਨਾਲ ਮਾਰੇ ਜਾਣਗੇ। ਸਾਰੀ ਮਾਨਸਾ ਦਾ ਗੰਦ ਇਕੱਠਾ ਕਰਕੇ ਇੱਥੇ ਸੁੱਟ ਦਿੱਤਾ ਜਾਂਦਾ ਹੈ। ਜਿਸ ਦੇ ਵੱਡੇ ਵੱਡੇ ਢੇਰ ਤੁਸੀਂ ਅਕਸਰ ਦੇਖਦੇ ਹੋ । ਹੱਡਾ ਰੋੜੀ ਬੇਸ਼ੱਕ ਇੱਥੋਂ ਚੁੱਕ ਦਿੱਤੀ ਗਈ ਹੈ ਪਰ ਹੁਣ ਵੀ ਕਦੇ ਕਦੇ ਇੱਥੇ ਅਵਾਰਾ ਪਸ਼ੂ ਮਰੇ ਹੋਏ ਸੁਟ ਦਿੱਤੇ ਜਾਂਦੇ ਹਨ । ਭਾਈ ਗੁਰਦਾਸ ਦਾ ਮੇਲਾ ਲੱਗਦਾ ਉਸ ਦੌਰਾਨ ਵੀ ਸਾਰੇ ਸ਼ਰਧਾਲੂ ਇੱਥੋਂ ਦੀ ਲੰਘਦੇ ਨੇ ਉਸੇ ਗੰਦਗੀ ਦੇ ਵਿਚਦੀ ਪਰ ਬੋਲਦਾ ਕੋਈ ਨਹੀਂ ਭਾਈ ਗੁਰਦਾਸ ਦੇ ਸਾਰੇ ਹੀ ਸ਼ਰਧਾਲੂਆਂ ਨੂੰ ਬੇਨਤੀ ਹੈ ਕਿ ਇਸ ਬਾਰੇ ਜ਼ਰੂਰ ਬੋਲਿਆ ਕਰੋ ਤਾਂ ਜੋ ਭਾਈ ਗੁਰਦਾਸ ਦੋ ਜੋ ਇਤਿਹਾਸਕ ਡੇਰਾ ਹੈ ਉਸ ਨੂੰ ਵੀ ਸੁਰੱਖਿਅਤ ਕੀਤਾ ਜਾਵੇ। ਕਿਨੇ ਸ਼ਰਧਾਲੂ ਇਸ ਗੰਦਗੀ ਦੇ ਕਾਰਨ ਹੀ ਭਾਈ ਗੁਰਦਾਸ ਦੇ ਡੇਰੇ ਤੇ ਨਹੀਂ ਜਾਂਦੇ। ਸਮੇਂ ਸਮੇਂ ਤੇ ਸਰਕਾਰਾਂ ਵੱਲੋਂ ਮਾਨਸਾ ਜ਼ਿਲ੍ਹੇ ਦਾ ਵਿਕਾਸ ਕਰਨ ਦੇ ਦਾਅਵੇ ਤਾਂ ਕੀਤੇ ਜਾਂਦੇ ਰਹੇ ਪਰ ਮਾਨਸਾ ਜ਼ਿਲ੍ਹੇ ਦੀ ਹਾਲਤ ਦੇਖ ਕੇ ਅੱਜ ਵੀ ਜ਼ਿਲ੍ਹੇ ਦੇ ਵਿੱਚ ਰਹਿੰਦੇ ਲੋਕ ਬਾਹਰੀ ਜ਼ਿਲ੍ਹਿਆਂ ਵੱਲ ਰੁਖ਼ ਕਰਦੇ ਹਨ ਅਤੇ ਸਮੇਂ ਦੀਆਂ ਸਰਕਾਰਾਂ ਨੂੰ ਕੋਸਦੇ ਹਨ ਕਿ ਜੇਕਰ ਮਾਨਸਾ ਜ਼ਿਲ੍ਹਾ ਸਬ ਡਿਵੀਜ਼ਨ ਹੀ ਹੁੰਦਾ ਤਾਂ ਸ਼ਾਇਦ ਇਸ ਦਾ ਵਿਕਾਸ ਹੋ ਜਾਂਦਾ ਪਰ ਜ਼ਿਲ੍ਹਾ ਹੋਣ ਦੇ ਨਾਲ ਮਾਨਸਾ ਜ਼ਿਲ੍ਹੇ ਨੂੰ ਕੋਈ ਵੀ ਜ਼ਿਲ੍ਹੇ ਵਾਲੀ ਸਹੂਲਤ ਨਹੀਂ ਮਿਲੀ।  ਹੋਰ ਤਾਂ ਹੋਰ ਸਾਰੀ ਮਾਨਸਾ ਦੇ ਮੀੰਹ ਦਾ ਪਾਣੀ ਵੀ ਇਸੇ ਟੋਭੇ ਵਿੱਚ ਆਓੰਦਾ ਹੈ। ਹਰ ਵਾਰ ਵੋਟਾਂ ਦੇ ਵਿੱਚ ਇਨ੍ਹਾਂ ਨੂੰ ਲਾਰਾ ਲਾਇਆ ਜਾਂਦਾ ਹੈ ਕਿ ਤੁਹਾਡੇ ਲਈ ਸੀ ਪੂਰਾ ਪ੍ਰਬੰਧ ਕਰਾਂਗੇ ਤੁਹਾਡੇ ਲਈ ਪਾਣੀ ਦਾ ਪ੍ਰਬੰਧ ਸੀਵਰੇਜ ਦਾ ਪ੍ਰਬੰਧ ਵਾਟਰ ਸਪਲਾਈ ਦਾ ਪ੍ਰਬੰਧ ਤੇ ਗੰਦੇ ਪਾਣੀ ਦਾ ਨਿਕਾਸ ਕਰਵਾਵਾਂਗੇ ਕੂੜੇ ਵਾਲੇ ਢੇਰਾਂ ਦੀ ਜਗ੍ਹਾ ਤੇ ਇੱਥੇ ਸੋਹਣੀ ਪਾਰਕ ਹੋਵੇਗੀ ਪਰ ਹੁੰਦਾ ਕੁਝ ਨਹੀਂ , ਇਸੇ ਕੂੜੇ ਵਾਲੇ ਢੇਰਾਂ ਦੇ ਥੱਲੇ ਇੱਕ ਸਟੇਡੀਅਮ ਵੀ ਦੱਬਿਆ ਗਿਆ ਜੋ ਅੱਧਾ ਕੂ ਬਣ ਵੀ ਗਿਆ ਸੀ।  ਵੈਸੇ ਵੀ ਸਿਹਤ ਸਹੂਲਤਾਂ ਦੀ ਗੱਲ ਕੀਤੀ ਜਾਵੇ ਤਾਂ ਮਾਨਸਾ ਦੇ ਵਿਚ ਸਿਵਲ ਹਸਪਤਾਲ ਤਾਂ ਹੈ, ਡਾਕਟਰ ਵੀ ਹਨ ਪਰ ਇੱਥੇ ਕੋਈ ਆਧੁਨਿਕ ਮਸ਼ੀਨਾਂ ਅਤੇ ਸਪੈਸ਼ਲਿਸਟ ਡਾਕਟਰ ਨਾ ਹੋਣ ਦੇ ਕਾਰਨ ਮਰੀਜ਼ਾਂ ਨੂੰ ਪ੍ਰਾਈਵੇਟ ਹਸਪਤਾਲਾਂ ਦੀ ਲੁੱਟ ਦਾ ਸ਼ਿਕਾਰ ਹੋਣਾ ਪੈਂਦਾ ਹੈ ਕਿਉਂਕਿ ਜਦੋਂ ਵੀ ਕੋਈ ਸਿਵਲ ਹਸਪਤਾਲ ਦੇ ਵਿੱਚ ਐਮਰਜੈਂਸੀ ਮਰੀਜ਼ ਆਉਂਦਾ ਹੈ ਤਾਂ ਤੁਰੰਤ ਉਸ ਨੂੰ ਹਸਪਤਾਲ ਵੱਲੋਂ ਬਾਹਰੀ ਹਸਪਤਾਲਾਂ ਦੇ ਲਈ ਰੈਫਰ ਕਰ ਦਿੱਤਾ ਜਾਂਦਾ ਹੈ ਜਿਸ ਕਾਰਨ ਮਜਬੂਰੀਵੱਸ ਲੋਕਾਂ ਨੂੰ ਆਪਣੇ ਮਰੀਜ਼ ਨੂੰ ਪ੍ਰਾਈਵੇਟ ਹਸਪਤਾਲ ਲੈ ਕੇ ਜਾਣਾ ਪੈਂਦਾ ਹੈ ਜਿੱਥੇ ਕਿ ਉਨ੍ਹਾਂ ਦੀ ਆਰਥਿਕ ਲੁੱਟ ਵੀ ਹੁੰਦੀ ਹੈ ਬੇਸ਼ੱਕ ਸਿਵਲ ਹਸਪਤਾਲ ਮਾਨਸਾ ਦੇ ਵਿਚ ਮੌਜੂਦ ਹੈ ਪਰ ਸ਼ਹਿਰ ਦੇ ਵਿਚਕਾਰ ਹੋਣ ਕਾਰਨ ਕਈ ਵਾਰ ਮਰੀਜ਼ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਜਾਂਦਾ ਹੈ ਕਿਉਂਕਿ ਸ਼ਹਿਰ ਦੇ ਵਿੱਚ ਹਰ ਰੋਡ ਤੇ ਨਾਜਾਇਜ਼ ਕਬਜ਼ਿਆਂ ਦੇ ਕਾਰਨ ਟ੍ਰੈਫਿਕ ਜਾਮ ਰਹਿੰਦਾ ਹੈ ਸਮੇਂ ਸਿਰ ਮੁੱਢਲੀ ਸਹਾਇਤਾ ਨਾ ਮਿਲਣ ਕਾਰਨ ਨੂੰ ਆਪਣੀ ਜਾਨ ਗਵਾ ਨਹੀਂ ਪੈਂਦੀ ਹੈ। ਬਾਰਾਂ ਸਾਲ ਬਾਅਦ ਤਾਂ ਰੱਬ ਰੂੜੀ ਦੀ ਵੀ ਸੁਣ ਲੈਂਦਾ ਹੈ ਪਰ ਪਤਾ ਨ੍ਹੀਂ  ਇਨ੍ਹਾਂ ਰੂਡ਼ੀਆਂ ਦੀ ਕਦੋਂ ਸੁਣੀ ਜਾਵੇਗੀ।

NO COMMENTS