*ਵੋਟਰਾਂ ਦੀ ਗਿਣਤੀ ਵੱਧਣ ਕਾਰਨ ਸਥਾਪਿਤ ਕੀਤਾ ਸਹਾਇਕ ਪੋਲਿੰਗ ਸਟੇਸ਼ਨ-ਰਿਟਰਨਿੰਗ ਅਧਿਕਾਰੀ*

0
29

ਮਾਨਸਾ, 14 ਫਰਵਰੀ  (ਸਾਰਾ ਯਹਾਂ/ ਮੁੱਖ ਸੰਪਾਦਕ ) :  ਰਿਟਰਨਿੰਗ ਅਧਿਕਾਰੀ-ਕਮ-ਐਸ.ਡੀ.ਐਮ. ਮਾਨਸਾ ਸ਼੍ਰੀ ਹਰਜਿੰਦਰ ਸਿੰਘ ਜੱਸਲ ਨੇ ਦੱਸਿਆ ਕਿ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਭਾਗ ਨੰਬਰ 121 ਦਾ ਸਹਾਇਕ  ਪੋਲਿੰਗ ਸਟੇਸ਼ਨ 121-ਏ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਮਾਨਸਾ ਵਿਖੇ ਬਣਾਇਆ ਗਿਆ ਹੈ। ਰਿਟਰਨਿੰਗ ਅਧਿਕਾਰੀ ਸ਼੍ਰੀ ਜੱਸਲ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਹਲਕਾ 096-ਮਾਨਸਾ ਵਿੱਚ  ਪੋਲਿੰਗ ਸਟੇਸ਼ਨ ਉਪਰ ਵੋਟਰਾਂ ਦੀ ਲਿਮਟ 1250 ਕੀਤੀ ਗਈ ਹੈ। ਇਸ ਕਰਕੇ ਵਿਧਾਨ ਸਭਾ ਹਲਕਾ 096-ਮਾਨਸਾ ਵਿਖੇ ਭਾਗ ਨੰਬਰ 121 ਉਪਰ ਵੋਟਰਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਭਾਗ ਨੰਬਰ 121-ਏ ਸਥਾਪਿਤ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਸ ਸਬੰਧੀ ਮੇਨ ਬੂਥ 121 ਵਿੱਚ ਲੜੀ ਨੰਬਰ 1 ਤੋਂ 673 ਅਤੇ ਸਹਾਇਕ ਬੂਥ 121-ਏ ਵਿੱਚ ਲੜੀ ਨੰਬਰ 674 ਤੋਂ 1311 ਤੱਕ ਦੀਆਂ ਵੋਟਾਂ ਦਰਜ ਹਨ। ਉਨਾਂ ਦੱਸਿਆ ਕਿ ਇਸ ਸਬੰਧੀ ਇਨਾਂ ਵੋਟਾਂ ਦੀ ਵੋਟਰ ਸੂਚੀ ਸਬੰਧਤ ਬੀ.ਐਲ.ਓਜ਼ ਨੂੰ ਮੁਹੱਈਆ ਕਰਵਾ ਦਿੱਤੀ ਗਈ ਹੈ।

NO COMMENTS