ਮਾਨਸਾ 06 ਮਈ (ਸਾਰਾ ਯਹਾਂ/ਡਾ.ਸੰਦੀਪ ਘੰਡ)
ਵੋਇਸ ਆਫ ਮਾਨਸਾ ਵੱਲੋਂ ਸੀਵਰੇਜ ਸਿਿਸਟਮ ਦੈ ਮਾੜੇ ਪ੍ਰਬੰਧਾ ਦੇ ਖਿਲਾਫ ਲਾਏ ਗਏ ਧਰਨੇ ਨੂੰ ਉਸ ਸਮੇ ਜੋਰਦਾਰ ਸਮਰਥਨ ਮਿਿਲਆ ਜਦੋਂ ਸ਼ਹਿਰ ਦੀਆਂ ਸਮੂਹ ਸਮਾਜਿਕ,ਧਾਰਿਮਕ,ਵਪਾਰਕ ਸੰਸਥਾਵਾਂ ਤੋਂ ਇਲਾਵਾ ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨੇ ਵੱਡੀ ਗਿਣਤੀ ਵਿੱਚ ਭਾਗ ਲੈਦਿਆਂ ਜਿਲ੍ਹਾ ਪ੍ਰਸਾਸ਼ਨ ਅਤੇ ਪੰਜਾਬ ਸਰਕਾਰ ਨੂੰ ਤਾੜਨਾ ਕਰਦਿਆਂ ਇਸ ਦੇ ਜਲਦੀ ਹੱਲ ਲਈ ਅਪੀਲ ਕੀਤੀ।
ਵੋਇਸ ਆਫ ਮਾਨਸਾ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਕਾਕਾ ਸਾਬਕਾ ਪ੍ਰਧਾਨ ਨਗਰ ਕੌਂਸਲ ਮਾਨਸਾ,ਡਾ,ਲ਼ਖਵਿੰਦਰ ਸਿੰਘ ਮੂਸਾ ਅਤੇ ਜਤਿੰਦਰ ਆਗਰਾ ਨੇ ਕਿਹਾ ਕਿ ਇਹ ਠੀਕ ਹੈ ਕਿ ਮਾਨਸਾ ਸ਼ਹਿਰ ਭਲੇਮਾਣਸਾ ਦਾ ਸ਼ਹਿਰ ਹੈ ਪਰ ਆਪਣੇ ਹੱਕਾਂ ਲਈ ਮਾਨਸਾ ਵਾਸੀਆਂ ਵੱਲੋਂ ਕੀਤੇ ਸਘਰੰਸ਼ ਨੂੰ ਅੱਜ ਵੀ ਯਾਦ ਕੀਤਾ ਜਾਦਾਂ ਹੇ।
ਅੱਜ ਧਰਨੇ ਦੇ ਛੇਵੇਂ ਦਿਨ ਕਾਮਰੇਡ ਲਾਲ ਚੰਦ ਯਾਦਵ, ਸ਼ਿਵ ਸੈਨਾ ਆਗੂ ਤਰਸੇਮ ਚੰਦ,ਕਾਮਰੇਡ ਰਾਜ ਕੁਮਾਰ ਗਰਗ ਬਾਲਾ ਰਾਮ ਸੇਵਾਦਾਰ ਅਤੇ ਮਹਿੰਦਰਪਾਲ ਗੁਰਪ੍ਰਸ਼ਾਦੀ ਭੁੱਖ ਹੜਤਾਲ ਤੇ ਬੇਠ ਕੁ ਆਪਣਾ ਯੋਗਦਾਨ ਪਾਇਆ।
ਧਰਨੇ ਨੂੰ ਸਬੰਧਨ ਕਰਦਿਆਂ ਵੋਇਸ ਆਫ ਮਾਨਸਾ ਦੇ ਪ੍ਰਧਾਨ ਡਾ ਜਨਕ ਰਾਜ ਸਿੰਗਲਾਂ ਨੇ ਕਿਹਾ ਕਿ ਕੁਝ ਲੋਕ ਸਮੱਸਿਆ ਦਾ ਹੱਲ ਕਰਨ ਦੀ ਬਜਾਏ ਸਾਡੇ ਤੇ ਰਾਜਨੀਤੀ ਕਰਨ ਦਾ ਇੰਲਜਾਮ ਲਾਉਦੇ ਹਨ ਪਰ ਉਹ ਨਹੀ ਜਾਣਦੇ ਕਿ ਇਸ ਧਰਨੇ ਵਿੱਚ ਸ਼ਾਮਲ ਸਾਰੇ ਲੋਕ ਬੁੱਧੀਜੀਵੀ ਵਰਗ ਦੀ ਨੁਮਾਇਦੰਗੀ ਕਰਦੇ ਹਨ। ਇਸ ਵਿੱਚ ਸ਼ਹਿਰ ਦੇ ਸਮੂਹ ਸੀਨੀਅਰ ਡਾਕਟਰ,ਸੇਵਾ ਮੁਕਤ ਗਜਿਟਡ ਅਧਿਕਾਰੀ,ਅਧਿਆਪਕ ਅਤੇ ਮੁਲਾਜਮ ਵਰਗ,ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ,ਪੈਨਸ਼ਨ ਵੈਲਫੇਅਰ ਐਸੋਸੀਏਸ਼ਨ ਤੋਂ ਇਲਾਵਾ ਪ੍ਰਾਈਵੇਟ ਟਰਾਂਸਪੋਰਟ ਐਸੋਸੀਏਸ਼ਨ ਵੀ ਸ਼ਾਮਲ ਹਨ।
ਧਰਨੇ ਨੂੰ ਸੰਬੋਧਨ ਕਰਦਿਆਂ ਕਰਿਆਣਾ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਨੰਦਗੜੀਆ,ਸਨਾਤਮ ਧਰਮ ਦੇ ਵਿਨੋਦ ਭੰਮਾ,ਬਿੰਦਰ ਪਾਲ ਤਰਸੇਮ ਚੰਦ ਠੇਕੇਦਾਰ ਨੇ ਕਿਹਾ ਕਿ ਸੀਵਰੇਜ ਦੀ ਸਮੱਸਿਆ ਜੋ ਹੁਣ ਤੱਕ ਕੁਝ ਖੇਤਰ ਤੱਕ ਸੀਮਤ ਸੀ ਨੇ ਹੁਣ ਸਾਰੇ ਸ਼ਹਿਰ ਨੂੰ ਘੇਰ ਲਿਆ ਹੈ ਅਤੇ ਨਗਰ ਕੌਸਲ ਦੇ ਕਰਮਚਾਰੀ ਅਤੇ ਅਧਿਕਾਰੀ ਸਮੱਸਿਆ ਦਾ ਹੱਲ ਕਰਨ ਦੀ ਬਜਾਏ ਸ਼ਹਿਰ ਵਾਸੀਆਂ ਨਾਲ ਮਾੜਾ ਸਲੂਕ ਕਰਦੇ ਹਨ।
ਧਰਨੇ ਨੂੰ ਸੰਬੋਧਨ ਕਰਦਿਆਂ ਸਰਵ ਭਾਰਤੀ ਸੋਸਲਿਸਟ ਪਾਰਟੀ ਦੀ ਸੀਨੀਅਰ ਆਗੂ ਹਰਿੰਦਰ ਸਿੰਘ ਮਾਨਸ਼ਾਹੀਆਂ,ਘਨੀਸ਼ਾਮ ਨਿਕੂ,ਬਿਕਰ ਸਿੰਘ ਮਘਾਣੀਆ ਅਤੇ ਡਾ.ਸ਼ੇਰਜੰਗ ਸਿੰਘ ਸਿੱਧੂ ਨੇ ਕਿਹਾ ਕਿ ਨਗਰ ਕੋਸ਼ਲ ਦੇ ਪ੍ਰਧਾਨ ਅਤੇ ਹੋਰ ਆਗੂਆਂ ਤੋਂ ਇਲਾਵਾ ਮਜੋਦਾ ਐਮ.ਐਲ.ਏ. ਵੀ ਕੁੰਭਕਰਣ ਦੀ ਨੀਦ ਸੋਂ ਰਿਹਾ ਹੈ ਅਤੇ ਲੋਕਾਂ ਦੇ ਸੱਦਾ ਪੱਤਰ ਦੀ ਉਡੀਕ ਕਰ ਰਿਹੇ ਹਨ।
ਮੰਚ ਸੰਚਾਲਨ ਕਰਦਿਆਂ ਧਰਨੇ ਨੂੰ ਸੰਬੋਧਨ ਕਰਦਿਆਂ ਯੁਵਾ ਕੇਦਰ ਦੇ ਸੇਵਾ ਮੁਕਤ ਸੀਨੀਅਰ ਅਧਿਕਾਰੀ ਡਾ.ਸੰਦੀਪ ਘੰਡ ਅਤੇ ਵੋਇਸ ਆਫ ਮਾਨਸਾ ਦੇ ਜਨਰਲ ਸਕੱਤਰ ਵਿਸ਼ਵਦੀਪ ਬਰਾੜ ਨੇ ਕਿਹਾ ਕਿ ਲੱਗਦਾ ਕਿ ਸਰਕਾਰ ਸਾਡੀ ਸ਼ਰਾਫਤ ਨੂੰ ਹਲਕੇ ਵਿੱਚ ਲੇ ਰਹੀ ਹੈ ਅਸੀ ਵੀ ਇਸ ਦਾ ਸ਼ਾਤੀਪੁਰਨ ਹੱਲ ਚਾਹੁੰਦੇ ਹਾਂ।ਧਰਨੇ ਨੂੰ ਹੋਰਨਾਂ ਤੋਂ ਇਲਾਵਾ ਕਾਮਰੇਡ ਸਿਵ ਚਰਨ ਦਾਸ ਸੂਚਨ,ਗੁਰਮੇਲ ਕੌਰ ਜੋਸ਼ੀ,ਸੇਠੀ ਸਿੰਘ ਸਰਾਂ,ਕਾਮਰੇਡ ਕੁਲਵਿੰਦਰ ਸਿੰਘ ਉਡਤ,ਮਨਜੀਤ ਸਿੰਘ ਮੀਹਾਂ,ਕਾਮਰੇਡ ਰਾਜ ਕੁਮਾਰ ਗਰਗ,ਸੀਨੀਅਰ ਆਗੂ ਦੇਵਿੰਦਰ ਸਿੰਘ ਟੈਕਸਲਾ,ਭਾਰਤੀ ਜੰਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਰਾਕੇਸ ਜੈਨ,ਟਰਾਂਸਪੋਰਟ ਐਸੋਸੀਏਸ਼ਨ ਦੇ ਗੁਰਦੀਪ ਸਿੰਘ ਨੇ ਦੱਸਿਆ ਕਿ ਅੱਜ ਦਾ ਧਰਨਾ ਜਿਸ ਵਿੱਚ ਵੱਡੀ ਗਿਣਤੀ ਵਿੱਚ ਸਮੂਹ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ ਇੱਕ ਛੋਟਾ ਜਿਹਾ ਟਰੈਲਿਰ ਹੈ ਅਤੇ ਜੇਕਰ ਮਸਲੇ ਦਾ ਹੱਲ ਨਾ ਨਿਕਲਿਆ ਤਾਂ ਹੋ ਸਕਦਾ ਹੈ ਕਿ ਹੋ ਸਕਦਾ ਹੈ ਕਿ ਇਹ ਗੱਲ ਵੋਇਸ ਆਫ ਮਾਨਸਾ ਦੇ ਹੱਥ ਵਿੱਚੋਂ ਨਿੱਕਲ ਜਾਵੇ ਇਸ ਲਈ ਉਸ ਦੇ ਨਤੀਜਜਿਆਂ ਲਈ ਜਿਲਾਂ ਪ੍ਰਸਾਸ਼ਨ ਜਿੰਮੇਵਾਰ ਹੋਵੇਗਾ।
ਆਗੂਆਂ ਨੇ ਕਿਹਾ ਕਿ ਸੀਵਰੇਜ ਦੀ ਸਮੱਸਿਆ ਦੇ ਨਾਲ ਨਾਲ ਅਵਾਰਾ ਪਸ਼ੂਆਂ,ਹਲਕੇ ਕੁੱਤਿਆਂ ਅਤੇ ਹੋਰ ਵੀ ਕਈ ਸਮੱਸਿਆਵਾਂ ਹਨ ਪਰ ਸੀਵਰੇਜ ਦੀ ਸਮੱਸਿਆ ਅਜਿਹੀ ਸਮੱਸਿਆ ਹੈ ਜਿਸ ਨਾਲ ਸਾਨੂੰ ਘਰਾਂ ਵਿੱਚ ਜਾਣਾ ਵੀ ਮੁਸ਼ਿਕਲ ਹੋ ਜਾਵੇਗਾ।ਉਹਨਾਂ ਕਿਹਾ ਕਿ ਸ਼ਹਿਰਾਂ ਵਿੱਚ ਬਾਹਰ ਖੁੱਲੇ ਵਿੱਚ ਪਖਾਨੇ ਜਾਣਾ ਵੀ ਅਸੰਭਵ ਹੈ।ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਬਿਕਰ ਸਿੰਘ ਮਘਾਣੀਆਂ,ੳੱਘੀ ਸਮਾਜ ਸੇਵਕਾ ਅਤੇ ਸਤਤਰੰਤਾ ਸੈਨਾਨੀ ਪ੍ਰੀਵਾਰ ਦੀ ਮੈਬਰ ਜੀਤ ਦਹੀਆ ਜੋ ਵੱਡੀ ਗਿਣਤੀ ਵਿੱਚ ਆਪਣੇ ਚਲ ਰਹੇ ਸਿਲਾਈ ਸੈਟਰਾਂ ਦੀ ਲੜਕੀਆਂ ਨਾਲ ਸ਼ਾਮਲ ਹੋਈ ਨੇ ਕਿਹਾ ਕਿ ਸਰਕਾਰ ਲਈ ਇਹ ਬਹੁਤ ਸ਼ਰਮ ਦੀ ਗੱਲ ਹੈ ਕਿ ਸਾਡੇ ਬਜੁਰਗ ਤਪਦੀ ਗਰਮੀ ਵਿੱਚ ਸੜਕਾਂ ਤੇ ਬੇਠੈ ਹਨ ਉਹਨਾਂ ਸਰਕਾਰ ਨੂੰ ਤਾੜਨਾ ਦਿਿਦੰਆਂ ਕਿਹਾ ਕਿ ਜੇਕਰ ਸਾਡੀ ਸਮੱਸਿਆ ਦਾ ਹੱਲ ਨਾ ਕੱਢਿਆ ਗਿਆ ਤਾਂ ਮਜਬੂਰਨ ਸਾਰੀ ਨਾਰੀ ਸ਼ਕਤੀ ਨੂੰ ਸੜਕਾਂ ਤੇ ਆੁਣ ਲਈ ਮਜਬੂਰ ਹੋਣਾ ਪਵੇਗਾ।ਧਰਨੇ ਨੂੰ ਹੋਰਨਾਂ ਤੋ ਇਲਾਵਾ ਵੋਇਸ ਆਫ ਮਾਨਸਾ ਦੇ ਸਕੱਤਰ ਵਿਸ਼ਵਦੀਪ ਬਰਾੜ ਨੇ ਵੀ ਸੰਬੋਧਨ ਕੀਤਾ।ਐਸੋਸੀਏਸ਼ਨ ਗੁਰਦੀਪ ਸਿੰਘ,ਵਿਸ਼ਵਕਰਮਾ ਮੰਦਰ ਕਮੇਟੀ ਵੱਲੋਂ ਹਰਜੀਤ ਸਿੰਘ ਸੱਗੂ,ਬਲਵਿੰਦਰ ਧਾਲੀਵਾਲ,ਬਲਵੰਤ ਭਾਟੀਆਂ ਐਡਵੋਕੇਟ,ਰਜਿੰਦਰ ਕੌਰ ਅਕਲੀਆ,ਤੇਵਿੰਦਰ ਕੌਰ ਐਡਵੋਕੇਟ,ਬਲਰਾਜ ਨੰਗਲ,ਰਾਜ ਜੋਸ਼ੀ,ਉਮ ਪ੍ਰਕਾਸ਼ ਸਾਨਕਾ ਪੀਸੀਐਸ ਅਧਿਕਾਰੀ ਉਮ ਪ੍ਰਕਾਸ਼ ਜਿੰਦਲ ਸਾਬਕਾ ਤਹਸੀਲਦਾਰ ਮੋੜ,ਪੈਨਸ਼ਰ ਐਸੋਸੀਏਸ਼ਨ ਜਗਦੀਸ਼ ਰਾਏ,ਲਖਨ ਲਾਲ,ਪੁਲੀਸ ਐਸੋਸੀਏਸ਼ਨ ਲਾਭ ਸਿੰਘ,ਇੰਜ,ਨਰਿੰਦਰ ਕੁਮਾਰ,ਜਗਸੀਰ ਸਿੰਘ ਸੇਵਾ ਮੁਕਤ ਇੰਸਪੈਕਟਰ,ਹਰਜੀਵਨ ਸਿੰਘ ਸਰਾਂ ਰੁਲਦੂ ੋਸਿੰਘ,ਸਨਾਤਮ ਧਰਮ ਸਭਾ ਦੇ ਰੁਲਦੂ ਸਿੰਘ,ਵਿਨੋਦ ਭੰਮਾ,ਕਰਿਆਨਾ ਐਸੋਸੀਏਸ਼ਨ ਦੇ ਸੁਰੇਸ਼ ਨੰਦਗੜੀਆ,ਇਲੈਟ੍ਰੲਨਿਕ ਐਸੋਸੀਏਸ਼ਨ ਦੇ ਬਿਕਰਮਜੀਤ ਸਿੰਘ ਟੈਕਸਲਾ ਮੈਡੀਕਲ ਲੈਬਾਰਟੀਰਜ ਦੇ ਨਰਿੰਦਰ ਗੁਪਤਾ,ਕੇਵਲ ਸਿੰਘ ਸੇਵਾ ਮੁਕਤ ਮਲੇਰੀਆ ਅਫਸਰ,ਡਾ.ਤ੍ਰਿਲੋਕ ਸਿੰਘ, ,ਗੁਰਚਰਨ ਸਿੰਘ ਮੰਦਰਾਂ,ਰਾਮ ਨਾਟਕ ਕਲੱਬ,ਜੇ ਮਾਤਾ ਚਿੰਤ ਪੁਰਨੀ ਸੇਵਾ ਸੁਸਾਿੲਟੀ,ਬਾਦਸ਼ਾਂਹ ਸਿੰਘ ਜੀਤ ਸਿੰਘ ਸੁਪਰਡੈਂਟ ਸੀਵਰੇਜ ਕਮੇਟੀ,ਉਬੀਸੀ ਵੈਲਫੇਅਰ ਐਸੋਸੀਏਸ਼ਨ ਮਾਨਸਾ,ਪੁਲੀਸ ਪੈਨਸਮਰ ਐਸੋਸੀਏਸ਼ਨ,ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਮਾਨਸਾ.ਗੁਰਦੇਵ ਸਿੰਘ ਧੀਮਾਣ,ਕੇਸਰ ਸਿੰਘ ਧਲੇਵਾਂ ਵਕੀਲ,ਵਿਨੋਦ ਭੰਮਾ,ਬਾਲਾ ਜੀ ਪ੍ਰੀਵਾਰ ਸੰਘ,ਸ਼ਮਸ਼ੇਰ ਸਿੰਘ ਸਰਾਉ,ਸਨਾਤਮ ਸਭਾ ਬਿੰਦਰ ਪਾਲ ਬਲਬੀਰ ਸਿੰਘ ਅਰਗੋਈਆ,ਜਗਦੀਪ ਸਿੰਘ,ਹੰਸ ਰਾਜ ਜੰਤਾ ਟੈਲਰਜ,ਜਸਵੰਤ ਸਿੰਘ ਕੂਲਹੇਰੀ, ਆਦਿ ਨੇ ਸ਼ਮੂਲੀਅਤ ਕਰਦਿਆਂ ਸਰਕਾਰ ਨੂੰ ਜਲਦੀ ਸਮੱਸਿਆ ਦਾ ਹਲ ਕਰਨ ਦੀ ਅਪੀਲ ਕੀਤੀ।