ਮਾਨਸਾ, 3 ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ ): ਕੋਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਸਿਹਤ ਵਿਭਾਗ ਵੱਲੋਂ ਮਾਨਸਾ ਵਿਖੇ ਵੱਖ—ਵੱਖ ਥਾਵਾਂ *ਤੇ ਨਿਰੰਤਰ ਕੋਰੋਨਾ ਵੈਕਸੀਨੇਸ਼ਨ ਕੈਂਪ ਲਗਾਏ ਜਾ ਰਹੇ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਸਿਹਤ ਵਿਭਾਗ ਦੁਆਰਾ ਕੋਰੋਨਾ ਮਹਾਂਮਾਰੀ ਦੌਰਾਨ ਅਹਿਮ ਭੂਮਿਕਾ ਨਿਭਾਈ ਗਈ ਹੈ। ਇਸੇ ਲੜੀ ਤਹਿਤ ਹੁਣ ਵੀ ਵਿਭਾਗ ਵੱਲੋਂ ਰੋਜ਼ਾਨਾ ਹੀ ਵੱਖ ਵੱਖ ਥਾਵਾਂ *ਤੇ ਕੋਰੋਨਾ ਵੈਕਸੀਨੇਸ਼ਨ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਤਾਂ ਜੋ ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 4 ਦਸੰਬਰ 2021 ਨੂੰ ਨਾਨਕ ਮੱਲ ਧਰਮਸ਼ਾਲਾ, ਡੁੰਮ ਵਾਲਾ ਗੁਰਦੁਆਰਾ ਵਾਰਡ ਨੰਬਰ 17, ਸਿਵਲ ਹਸਪਤਾਲ ਮਾਨਸਾ, ਕੱਪੜਾ ਮਾਰਕਿਟ ਵਾਰਡ ਨੰਬਰ 12 ਮਾਨਸਾ, ਨਿਰੰਕਾਰੀ ਭਵਨ ਵਾਰਡ ਨੰਬਰ 3 ਮਾਨਸਾ, ਬਾਲਾ ਜੀ ਟੈਲੀਕੌਮ ਵਾਰਡ ਨੰਬਰ 16 ਮਾਨਸਾ, ਬਾਲਾ ਜੀ ਪਲਾਈਵੁੱਡ ਵਾਰਡ ਨੰਬਰ 24 ਮਾਨਸਾ ਅਤੇ ਪਰਸ਼ੂਰਾਮ ਮੰਦਿਰ ਵਾਰਡ ਨੰਬਰ 13 ਮਾਨਸਾ ਵਿਖੇ ਸਿਹਤ ਵਿਭਾਗ ਦੇ ਏ.ਐਨ.ਐਮ. ਅਤੇ ਹੋਰ ਕਰਮਚਾਰੀਆਂ ਵੱਲੋਂ ਕੋਰੋਨਾ ਵੈਕਸੀਨ ਲਗਾਈ ਜਾ ਰਹੀ ਹੈ।
ਉਨ੍ਹਾਂ ਜਿ਼ਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਹਰ ਵਿਅਕਤੀ ਜਿਸ ਨੇ ਹਾਲੇ ਤੱਕ ਵੈਕਸੀਨ ਦੀ ਪਹਿਲੀ ਡੋਜ਼ ਨਹੀਂ ਲਗਵਾਈ ਅਤੇ ਜਿਸ ਦੀ ਦੂਜੀ ਡੋਜ਼ ਵੀ ਡਿਊ ਹੈ, ਉਹ ਇਨ੍ਹਾਂ ਵੈਕਸੀਨੇਸ਼ਨ ਕੈਂਪਾਂ ਦਾ ਲਾਹਾ ਲੈਂਦੇ ਹੋਏ ਵੈਕਸੀਨੇਸ਼ਨ ਕਰਵਾ ਕੇ ਖੁਦ ਨੂੰ ਅਤੇ ਆਪਣੇ ਪਰਿਵਾਰ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ।