ਮਾਨਸਾ, 29 ਜਨਵਰੀ (ਸਾਰਾ ਯਹਾਂ/ਚਾਨਣ ਦੀਪ ਸਿੰਘ ਔਲਖ) ਸਿਵਲ ਸਰਜਨ ਮਾਨਸਾ ਦੀਆਂ ਹਦਾਇਤਾਂ ਅਨੁਸਾਰ ਅੱਜ ਸੀਨੀਅਰ ਮੈਡੀਕਲ ਅਫ਼ਸਰ ਡਾ. ਬਲਜੀਤ ਕੌਰ ਦੀ ਪ੍ਰਧਾਨਗੀ ਹੇਠ ਸੀ. ਐੱਚ. ਸੀ. ਖਿਆਲਾ ਕਲਾਂ ਵਿਖੇ ਮਲਟੀਪਰਪਜ ਹੈਲਥ ਸੁਪਰਵਾਈਜ਼ਰ (ਮੇਲ) ਅਤੇ ਮਲਟੀਪਰਪਜ ਹੈਲਥ ਵਰਕਰ (ਮੇਲ) ਦੀ ਵੈਕਟਰ ਬੌਰਨ ਬਿਮਾਰੀਆਂ ਦੇ ਕੰਟਰੋਲ ਪ੍ਰੋਗਰਾਮ ਸਬੰਧੀ ਮੀਟਿੰਗ ਹੋਈ।
ਜਗਦੀਸ਼ ਸਿੰਘ ਸਿਹਤ ਸੁਪਰਵਾਈਜ਼ਰ ਨੇ ਮੀਟਿੰਗ ਦੇ ਏਜੰਡੇ ਪੜ੍ਹੇ ਜਿਨ੍ਹਾਂ ਵਿੱਚ ਗਰਮੀ ਦੇ ਮੌਸਮ ਦੀ ਸ਼ੁਰੂਆਤ ਤੋਂ ਪਹਿਲਾਂ ਉਚੇਚੇ ਪ੍ਰਬੰਧ ਕਰਨ, ਬੀਟ ਅਨੁਸਾਰ ਟੂਰ ਕਰਨ, ਆਈ ਐੱਚ ਆਈ ਪੀ ਪੋਰਟਲ ਤੇ ਰੋਜ਼ਾਨਾ ਰਿਪੋਰਟਿੰਗ, ਮਾਈਗਰੇਟਰੀ ਅਬਾਦੀ ਦਾ ਵਿਸ਼ੇਸ਼ ਸਰਵੇ ਆਦਿ ਪ੍ਰਮੁੱਖ ਸਨ।
ਐਸ ਐਮ ਓ ਡਾ. ਬਲਜੀਤ ਕੌਰ ਨੇ ਸਿਹਤ ਕਰਮਚਾਰੀਆਂ ਸੰਬੋਧਨ ਕਰਦਿਆਂ ਮਾਈਗਰੇਟਰੀ ਅਬਾਦੀ ਦਾ ਵਿਸ਼ੇਸ਼ ਧਿਆਨ ਰੱਖਣ ਅਤੇ ਆਮ ਆਦਮੀ ਕਲੀਨਿਕਾਂ ਦੇ ਸਟਾਫ ਨਾਲ ਤਾਲਮੇਲ ਕਰਕੇ ਪੈਸਿਵ ਬਲੱਡ ਸਲਾਈਡਾਂ/ ਆਰ ਡੀ ਟੀ ਦਾ ਟਾਰਗੇਟ ਪੂਰਾ ਕਰਵਾਉਣ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੈਕਟਰ ਬੌਹਨ ਬੀਮਾਰੀਆਂ ਤੋਂ ਬਚਾਅ ਲਈ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਇਸ ਮੌਕੇ ਸਮੂਹ ਮਲਟੀਪਰਪਜ ਸਿਹਤ ਸੁਪਰਵਾਈਜ਼ਰ (ਮੇਲ) ਅਤੇ ਮਲਟੀਪਰਪਜ ਹੈਲਥ ਵਰਕਰ (ਮੇਲ) ਹਾਜ਼ਰ ਸਨ।