ਵੈਕਟਰ ਗਰੁੱਪ ਅਤੇ ਨੇਕੀ ਫਾਊਂਡੇਸ਼ਨ ਬੁਢਲਾਡਾ ਪਹੁੰਚਾ ਰਹੀ ਹੈ ਗਰੀਬਾਂ ਤੱਕ ਰਾਸ਼ਨ

0
34

ਬੁਢਲਾਡਾ/ਬੋਹਾ 20 ਮਈ( (ਸਾਰਾ ਯਹਾ/ਅਮਨ ਮਹਿਤਾ): ਜਿਵੇਂ ਜਿਵੇਂ ਕਰੋਨਾ ਕਾਲ ਵਿੱਚ ਵਾਧਾ ਹੋ ਰਿਹਾ ਹੈ ਉਸੇ ਚਾਲ ਨਾਲ ਹੀ ਗਰੀਬ ਤਬਕੇ ਦਾ ਆਰਥਿਕ ਸੰਕਟ ਵਧਦਾ ਜਾ ਰਿਹਾ ਹੈ । ਸੰਕਟ ਇਸ ਕਦਰ ਗੰਭੀਰ ਹੈ ਕਿ ਬਹੁਤ ਸਾਰੇ ਅਜਿਹੇ ਪਰਿਵਾਰ ਹਨ ਜਿਹਨਾਂ ਨੂੰ ਦੀਆਂ ਮੁੱਢਲੀਆਂ ਜਰੂਰਤਾਂ ਵੀ ਪੂਰੀਆਂ ਨਹੀਂ ਹੋ ਰਹੀਆਂ । ਅਜਿਹੇ ਵਕਤ ਵਿੱਚ ਵੀ ਕਈ ਅਜਿਹੀਆਂ ਸੰਸਥਾਵਾ ਹਨ ਜੋ ਹਰ ਪਾਸਿਓਂ ਨਿਰਾਸ਼ ਲੋਕਾਂ ਦੀ ਬਾਂਹ ਫੜ੍ਹਣ ਲਈ ਮੋਹਰੀ ਰੋਲ ਅਦਾ ਕਰ ਰਹੀਆਂ ਹਨ । ਪਿਛਲੇ ਢਾਈ ਸਾਲਾਂ ਤੋਂ ਸਮਾਜ ਸੇਵਾ ਦੇ ਖੇਤਰ ਵਿੱਚ ਕਾਰਜਸ਼ੀਲ ਸੰਸਥਾ ਨੇਕੀ ਫਾਉਂਡੇਸ਼ਨ ਵੀ ਕੁਝ ਇਸ ਤਰਾਂ ਦਾ ਰੋਲ ਅਦਾ ਕਰ ਰਹੀ ਹੈ । ਆਪਣੇ ਸਮਾਜ ਸੇਵੀ ਕਾਰਜਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਵੈਕਟਰ ਗਰੀਨ ਐਨਰਜੀ ਪਰਾਈਵੇਟ ਲਿਮਟਡ ਦੇ ਸਹਿਯੋਗ ਨਾਲ ਨੇਕੀ ਫਾਉਂਡੇਸ਼ਨ ਬੁਢਲਾਡਾ ਨੇ  ਪਿੰਡ ਗਾਮੀਵਾਲਾ ਅਤੇ ਹਾਕਮਵਾਲਾ ਦੇ 103 ਪਰਿਵਾਰਾਂ ਨੂੰ ਉਸ ਦੀ ਘਰੇਲੂ ਲੋੜ ਦੀ ਹਰ ਚੀਜ ਉਹਨਾਂ ਤੱਕ ਪਹੁੰਚਾਉਣ ਦਾ ਕੰਮ ਕੀਤਾ ਹੈ । ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਜਿਸ ਵਿੱਚ ਆਟਾ, ਚਾਵਲ, ਦਾਲਾ, ਨਮਕ, ਮਿਰਚ  ਹਲਦੀ, ਸਰੋਂ ਦਾ ਤੇਲ, ਮਸਾਲੇ, ਖੰਡ, ਸੋਇਆਬੀਨ, ਚਾਹ, ਜੀਰਾ  ਅਤੇ ਹੋਰ ਜਰੂਰੀ ਵਸਤਾਂ ਜਿਵੇਂ ਸਾਬਣ, ਸ਼ੈਂਪੂ, ਟੁੱਥ ਪੇਸਟ ਆਦਿ ਸ਼ਾਮਲ ਹੈ , ਵੰਡਣ ਦੀ ਰਸਮੀ ਸ਼ੁਰੂਆਤ ਥਾਣਾ ਬੋਹਾ ਐਸ.ਐਚ.ਓ. ਸੰਦੀਪ ਭਾਟੀ, ਵੈਕਟਰ ਗਰੁੱਪ ਦੇ ਮੈਨੇਜਰ ਲਕਸ਼ਮੀ ਨਾਰਾਇਣ,  ਉੱਪ ਮੈਨੇਜਰ ਉੱਤਮ ਮਲਿਕ, ਸਰਪੰਚ ਗਾਮੀਵਾਲਾ ਅਮਰੀਕ ਸਿੰਘ, ਜੀਓਜੀ ਕੇਵਲ ਸਿੰਘ, ਰੋਸ਼ਨ ਸਿੰਘ ਅਤੇ ਰਣਜੀਤ ਸਿੰਘ , ਅਧਿਆਪਕ ਪਲਵਿੰਦਰ ਸਿੰਘ ਨੇ ਕੀਤੀ । ਇਹ ਰਾਸ਼ਣ ਵੰਡਣ ਤੋਂ ਪਹਿਲਾਂ ਇੱਕ ਹਫਤਾ ਇਹਨਾਂ ਪਿੰਡਾ ਦਾ ਬਹੁਤ ਸੂਖਮ ਢੰਗ ਨਾਲ ਸਰਵੇ ਕੀਤਾ ਗਿਆ ਅਤੇ ਪਰਿਵਾਰਾਂ ਦੇ ਜੀਆਂ ਦੇ ਹਿਸਾਬ ਨਾਲ ਹਰ ਪਰਿਵਾਰਾਂ ਦੀ ਵੱਖ ਵੱਖ ਲੋੜਾਂ ਦੀ ਸੂਚੀ ਤਿਆਰ ਕੀਤੀ ਗਈ । ਸਰਵੇ ਦੇ ਅਧਾਰ ਤੇ ਹੀ ਹਰ ਪਰਿਵਾਰ ਦਾ ਲੋੜ ਮੁਤਾਬਕ ਪੈਕਟ ਤਿਆਰ ਕੀਤਾ ਗਿਆ। ਲਗਭਗ ਦੋ ਲੱਖ ਦਾ ਰਾਸ਼ਨ ਅਤੇ ਹੋਰ ਵਸਤਾਂ ਲੋੜਾਂ ਦੇ ਅਧਾਰ ਤੇ ਵੰਡਣ ਦਾ ਇਹ ਕਾਰਜ ਆਪਣੇ ਆਪ ਵਿੱਚ ਬਹੁਤ ਵਿਲੱਖਣ ਅਤੇ ਯੋਜਨਾਬੱਧ ਰਿਹਾ ।  ਸੰਦੀਪ ਭਾਟੀ ਐਸ.ਐਚ.ਓ ਬੋਹਾ ਅਤੇ ਲਕਸ਼ਮੀ ਨਰਾਇਣ ਮੈਨੇਜਰ ਨੇ ਨੇਕੀ ਫਾਉਂਡੇਸ਼ਨ ਦਾ ਸ਼ਿੱਦਤ ਨਾਲ ਕੰਮ ਕਰਨ ਤੇ ਧੰਨਵਾਦ ਕੀਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਏ ਐਸ ਆਈ ਗੁਰਦਿਆਲ ਸਿੰਘ,  ਸਿਪਾਹੀ ਬਲਤੇਜ ਸਿੰਘ, ਵੈਕਟਰ ਗਰੁੱਪ ਤੋਂ ਗੋਰਾ ਸਿੰਘ ਅਤੇ ਹਰਮੇਲ ਸਿੰਘ ਹਾਜਰ ਸਨ ।

NO COMMENTS