*ਵੁਆਇਸ ਆਫ ਮਾਨਸਾ ਵਲੋਂ ਮੁੱਖ ਮੰਤਰੀ ਦਾ ਸੀਵਰੇਜ ਲਈ 44 ਕਰੋੜ ਜਾਰੀ ਕਰਨ ਲਈ ਧੰਨਵਾਦ, ਡਿਪਟੀ ਕਮਿਸਨਰ ਨਾਲ ਮੁਲਾਕਾਤ ਕਰਕੇ ਹੋਰ ਸਮੱਸਿਆਵਾਂ ਤੇ ਕਾਰਵਾਈ ਕਰਨ ਦੀ ਮੰਗ*

0
264

ਮਾਨਸਾ 18 ਜੁਲਾਈ(ਸਾਰਾ ਯਹਾਂ/ਮੁੱਖ ਸੰਪਾਦਕ)ਮਾਨਸਾ ਸ਼ਹਿਰ ਵਿਚ ਸੀਵਰੇਜ ਦੀ ਸਮੱਸਿਆ ਦੇ ਹੱਲ ਲਈ ਪੰਜਾਬ ਸਰਕਾਰ ਵਲੋਂ 44 ਕਰੋੜ ਜਾਰੀ ਹੋਣ ਤੇ ਵੁਆਇਸ ਆਫ ਮਾਨਸਾ ਵਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ । ਇਸ ਮੌਕੇ ਬੋਲਦਿਆਂ ਸੰਸਥਾ ਦੇ ਪ੍ਰਧਾਨ ਡਾ ਜਨਕ ਰਾਜ ਸਿੰਗਲਾ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ 22 ਦਿਨ ਦਾ ਧਰਨਾ ਲੱਗਣ ਕਰਕੇ ਮੁੱਖ ਮੰਤਰੀ ਵਲੋਂ ਮਾਨਸਾ ਦੌਰੇ ਦੋਰਾਨ ਕੀਤੇ ਆਪਣੇ ਵਾਅਦੇ ਮੁਤਾਬਿਕ ਜਾਰੀ ਕੀਤੇ ਗਏ ਫੰਡ ਨਾਲ ਮਾਨਸਾ ਵਾਸੀਆਂ ਲਈ ਸਮੱਸਿਆ ਦੇ ਹੱਲ ਹੋਣ ਦੀ ਪੂਰਨ ਸੰਭਾਵਨਾ ਬਣੀ ਹੈ।
ਸੋਸ਼ਲਿਸਟ ਪਾਰਟੀ ਆਗੂ ਹਰਿੰਦਰ ਮਾਨਸ਼ਾਹੀਆ ਨੇ ਮੰਗ ਕੀਤੀ ਕਿ ਹੁਣ ਜੋ 44 ਕਰੋੜ ਰੁਪਏ ਸਰਕਾਰ ਵਲੋਂ ਇਸ ਸਮੱਸਿਆ ਦੇ ਹੱਲ ਲਈ ਜਾਰੀ ਕੀਤੇ ਜਾ ਰਹੇ ਹਨ ਉਹਨਾਂ ਦੀ ਭਵਿੱਖ ਦੀ ਵਿਉਂਤਬੰਦੀ ਨੂੰ ਧਿਆਨ ਵਿਚ ਰੱਖਦੇ ਹੋਏ ਸੁਚੱਜੀ ਵਰਤੋਂ ਲਈ ਜਿੰਮੇਵਾਰ ਮਹਿਕਮੇ ਨੂੰ ਤਹਿਸ਼ੁਦਾ ਸਮੇਂ ਵਿਚ ਪ੍ਰੋਜੈਕਟ ਪੂਰਾ ਕਰਨਾ ਯਕੀਨੀ ਬਣਾਇਆ ਜਾਵੇ। ਸੀਨੀਅਰ ਸਿਟੀਜ਼ਨ ਆਗੂ ਬਿੱਕਰ ਸਿੰਘ ਮ੍ਘਾਣੀਆਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਮਾਨਸਾ ਦੇ ਲੋਕਾਂ ਦੀ ਮੰਗ ਅਨੁਸਾਰ ਫੰਡ ਜਾਰੀ ਕੀਤੇ ਜਾਣ ਨੂੰ ਲੋਕਾਂ ਅਤੇ ਸਮਾਜਿਕ ਸੰਸਥਾਵਾਂ ਵਲੋਂ ਰਲ ਕੇ ਸ਼ਹਿਰ ਦੇ ਵਿਕਾਸ ਲਈ ਇਕਜੁੱਟ ਹੋ ਕੇ ਕੰਮ ਕਰਨ ਵਿਚ ਇੱਕ ਨਵਾਂ ਮੀਲ ਪੱਥਰ ਕਰਾਰ ਦਿੱਤਾ।
ਮਾਨਸਾ ਦੀਆਂ ਹੋਰ ਸਮੱਸਿਆਵਾਂ ਦੇ ਹੱਲ ਲਈ ਸੰਸਥਾ ਦਾ ਇੱਕ ਵਫਦ ਮਾਨਸਾ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਆਈ ਏ ਐਸ ਨੂੰ ਮਿਲਿਆ। ਵਫਦ ਵਲੋਂ ਮਾਨਸਾ ਵਿਚ ਸਰਕਾਰੀ ਤੌਰ ਤੇ 19 ਜੁਲਾਈ ਨੂੰ ਮਾਨਸਾ ਖੁਰਦ ਵਿਖੇ ਰੁੱਖ ਲਗਾਏ ਜਾਣ ਦੀ ਸ਼ੰਲਾਘਾ ਕਰਨ ਦੇ ਨਾਲ ਸ਼ਹਿਰ ਦੀਆਂ ਹੋਰ ਖਾਲੀ ਪਈ ਥਾਵਾਂ ਤੇ ਵੀ ਰੁੱਖ ਲਗਾਉਣ ਲਈ ਸੰਸਥਾ ਨੂੰ ਆਗਿਆ ਦੇਣ ਦੀ ਮੰਗ ਕੀਤੀਇਸ ਮੌਕੇ ਸੰਸਥਾ ਦੇ ਮੀਡੀਆ ਇੰਚਾਰਜ ਡਾ ਲਖਵਿੰਦਰ ਮੂਸਾ, ਮੁਸਲਮ ਆਗੂ ਹੰਸਰਾਜ ਮੋਫਰ, ਸਰਬਜੀਤ ਕੌਸ਼ਲ, ਜਗਸੀਰ ਸਿੰਘ ਢਿਲੋਂ, ਹਰਜੀਵਨ ਸਰਾਂ ਨੇ ਕੇਂਦਰ ਦੇ ਰੇਲਵੇ ਮੰਤਰੀ ਨੂੰ ਡਿਪਟੀ ਕਮਿਸ਼ਨਰ ਮਾਨਸਾ ਵਲੋਂ ਸੰਸਥਾ ਦੀ ਸ਼ਹਿਰ ਵਿਚੋਂ ਲੋਡਿੰਗ ਅਣਲੋਡਿੰਗ ਪਲੇਟੀ ਬਾਹਰ ਕੱਢਣ ਦੀ ਮੰਗ ਲਈ ਸਿਵਲ ਪ੍ਰਸ਼ਾਸਨ ਪੱਧਰ ਵਲੋਂ ਕਰਾਵਈ ਸ਼ੁਰੂ ਕਰਨ ਲਈ ਮੰਗ ਪੱਤਰ ਦਿੱਤਾ। ਰਿਟਾਇਰ ਐਸ ਡੀ ਕ੍ਰਿਸ਼ਨ ਚੰਦ ਅਤੇ ਸੰਸਥਾ ਦੇ ਜਰਨਲ ਸਕੱਤਰ ਵਿਸ਼ਵਦੀਪ ਬਰਾੜ ਨੇ ਰੇਲਵੇ ਵਲੋਂ ਚਕੇਰੀਆ ਫਾਟਕ ਤੇ ਪਹਿਲਾਂ ਐਲਾਨ ਕੀਤੇ ਗਏ ਅੰਡਰ ਪਾਸ ਲਈ ਵੀ ਢੁੱਕਵੀਂ ਕਾਰਵਾਈ ਕਰਨ ਦੀ ਮੰਗ ਕੀਤੀ।
ਇਸ ਮੌਕੇ ਏ ਡੀ ਸੀ ਅਰਬਨ ਡਾ ਨਿਰਮਲ ਵੀ ਮੌਜੂਦ ਸਨ ਉਹਨਾਂ ਵਲੋਂ ਸੰਸਥਾ ਦੇ ਮੰਗ ਅਨੁਸਾਰ ਸ਼ਹਿਰ ਦੀਆਂ ਖਾਲੀ ਪਈਆਂ ਸਰਕਾਰੀ ਥਾਵਾਂ ਦੀ ਨਿਸ਼ਾਨਦੇਹੀ ਕਰਕੇ ਜਲਦੀ ਰੁੱਖ ਲਗਾਉਣ ਦੀ ਕਾਰਵਾਈ ਸ਼ੁਰੂ ਕਰਕੇ ਸ਼ਹਿਰ ਵਿਚ ਚੰਗਾ ਵਾਤਾਵਰਣ ਸਿਰਜਣ ਦਾ ਭਰੋਸਾ ਦਿੱਤਾ

NO COMMENTS