*ਵੁਆਇਸ ਆਫ ਮਾਨਸਾ ਨੂੰ ਡਿਪਟੀ ਕਮਿਸ਼ਨਰ ਮਾਨਸਾ ਵਲੋਂ ਸੀਵਰੇਜ ਅਤੇ ਰੇਲਵੇ ਨਾਲ ਸਬੰਧਤ ਸਮੱਸਿਆਵਾਂ ਦਾ ਜਲਦੀ ਹੱਲ ਦਾ ਭਰੋਸਾ:ਡਾ ਜਨਕ ਰਾਜ ਸਿੰਗਲਾ*

0
61

ਮਾਨਸਾ 28 ਸਤੰਬਰ(ਸਾਰਾ ਯਹਾਂ/ਮੁੱਖ ਸੰਪਾਦਕ) ਸਮਾਜਿਕ ਸੰਸਥਾ ਵੁਆਇਸ ਆਫ ਮਾਨਸਾ ਦੇ ਪ੍ਧਾਨ ਡਾ ਜਨਕ ਰਾਜ ਸਿੰਗਲਾ ਅਤੇ ਨਗਰ ਕੌਂਸਲ ਮਾਨਸਾ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਦੀ ਅਗਵਾਈ ਵਿਚ ਇਕ ਵਫਦ ਨੇ ਮਾਨਸਾ ਜਿਲ਼੍ਹੇ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨਾਲ ਮੁਲਾਕਾਤ ਕਰਕੇ ਸ਼ਹਿਰ ਵਿਚਲੀਆਂ ਮੁੱਖ ਸਮੱਸਿਆਵਾ ਦੇ ਹੱਲ  ਜਲਦੀ ਕਰਨ ਦੀ ਮੰਗ ਕੀਤੀ। ਡਾ ਜਨਕ ਰਾਜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੈਬਿਨਟ ਮੰਤਰੀ ਗੁਰਮੀਤ ਸਿੰਘ ਖੁੱਡੀਆ ਵਲੋਂ ਮਾਨਸਾ ਵਾਸੀਆਂ ਦੀ ਸੀਵਰੇਜ ਦੀ ਸਮੱਸਿਆ ਦੇ ਹੱਲ ਦੀ ਮੰਗ ਲਈ ਜਨਤਕ ਰੂਪ ਵਿਚ ਐਲਾਨ ਕੀਤੇ ਜਾਣ ਤੋਂ ਬਾਅਦ ਕੀਤੀ ਗਈ ਕਾਰਵਾਈ ਤੋਂ ਸ਼ਹਿਰ ਵਾਸੀ ਸੰਤੁਸ਼ਟ ਨਹੀਂ ਹਨ ਤੇ ਇਸ ਦੇ ਪੱਕੇ ਹੱਲ ਦੇ ਯਤਨ ਪਹਿਲ ਦੇ ਆਧਾਰ ਤੇ ਕੀਤੇ ਜਾਣੇ ਚਾਹੀਦੇ ਹਨ। ਸੋਸ਼ਲਿਸਟ ਪਾਰਟੀ ਦੇ ਆਗੂ ਹਰਿੰਦਰ ਸਿੰਘ ਮਾਨਸ਼ਾਹੀਆ ਨੇ ਸ਼ਹਿਰ ਦੀਆਂ ਸੜਕਾਂ ਵਿਚ ਪਏ ਟੋਇਆਂ ਦੀ ਮੁਰੰਮਤ ਦੀ ਮੰਗ ਕੀਤੀ ਕਿਉਂਕਿ ਇਹਨਾਂ ਨਾਲ ਸੀਨੀਅਰ ਸਿਟੀਜ਼ਨ ਅਤੇ ਬੱਚਿਆਂ ਨਾਲ ਸੜਕਾਂ ਤੇ ਬਹੁਤ ਸਾਰੇ ਹਾਦਸਿਆ ਦਾ ਡਰ ਬਣਿਆ ਰਹਿੰਦਾ ਹੈ। ਸੰਸਥਾ ਦੇ ਪ੍ਰੋਜੈਕਟ ਚੇਅਰਮੈਂਨ ਡਾ ਲ਼ਖਵਿੰਦਰ ਮੂਸਾ ਨੇ ਸ਼ਹਿਰ ਵਿਚ ਕਚਿਹਰੀ ਰੋਡ ਅਤੇ ਬੱਸ ਸਟੈਂਡ ਤਿੰਨਕੋਨੀ ਰੋਡ ਦੇ ਆਲੇ ਦੁਆਲੇ ਨੂੰ ਖੁੱਲਾ ਕਰਕੇ ਦਰੱਖਤ ਲਗਾ ਕੇ ਸ਼ਹਿਰ ਨੂੰ ਵਧੇਰੇ ਖੂਬਸੂਰਤ ਬਣਾਉਣ ਲਈ ਸਰਕਾਰੀ ਪਹਿਲ ਕਦਮੀ ਦੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਰੰਗ ਕਰਮੀ ਅਤੇ ਫਿਲਮ ਅਦਾਕਾਰ ਰਾਜ ਜੋਸ਼ੀ ਅਤੇ ਰਿਟਾਇਰ ਐਸ ਡੀ ਓ ਨਰਿੰਦਰ ਸ਼ਰਮਾ ਨੇ ਸ਼ਹਿਰ ਵਿਚੋਂ ਰੇਲਵੇ ਪਲੇਟੀ ਬਾਹਰ ਕਰਨ ਅਤੇ ਚਕੇਰੀਆ ਫਾਟਕ ਤੇ ਰੇਲਵੇ ਅੰਡਰ ਬਰਿੱਜ ਬਣਾਉਣ ਲਈ ਸੰਸਥਾ ਵਲੋਂ ਪਹਿਲਾਂ ਦਿੱਤੇ ਗਏ ਮੰਗ ਪੱਤਰਾਂ ਤੇ ਹੋਈ ਕਾਰਵਾਈ ਬਾਰੇ ਵੀ ਵਿਚਾਰ ਚਰਚਾ ਕੀਤੀ। ਹਰਜੀਵਨ ਸਰਾਂ ਅਤੇ ਸੰਸਥਾ ਦੇ ਜਰਨਲ ਸਕੱਤਰ ਵਿਸ਼ਵਦੀਪ ਬਰਾੜ ਨੇ ਜਿਲੇ ਚ ਖੇਡ ਐਸੋਸੀਏਸ਼ਨਾ ਦਾ ਪੁਨਰ ਗਠਨ ਕਰਕੇ,ਵੱਖ ਵੱਖ ਵਰਗ ਦੇ ਬੱਚਿਆ ਲਈ ਟਰੇਨਿੰਗ ਦੇ ਵੱਧ ਮੋਕੇ ਮੁਹੱਈਆ ਕਰਵਾਉਣ ਦੀ ਗੱਲ ਵੀ ਕੀਤੀ । ਵਫਦ ਦੀਆਂ ਸਾਰੀਆਂ ਮੰਗਾਂ ਤੇ ਵਿਚਾਰ ਕਰਨ ਉਪਰੰਤ ਡਿਪਟੀ ਕਮਿਸ਼ਨਰ ਮਾਨਸਾ ਨੇ ਜਾਣਕਾਰੀ ਦਿੱਤੀ ਕਿ ਸ਼ਹਿਰ ਵਿਚ ਰੇਲਵੇ ਸ਼ਟੇਸ਼ਨ ਅਤੇ ਰੇਲਵੇ ਵਿਭਾਗ ਨਾਲ ਸਬੰਧਤ ਸਮੱਸਿਆਵਾਂ ਦੇ ਹੱਲ ਲਈ ਰੇਲਵੇ ਵਿਭਾਗ ਨਾਲ ਪੱਤਰ ਵਿਹਾਰ ਕੀਤਾ ਜਾ ਚੁੱਕਾ ਹੈ ਅਤੇ ਜਲਦੀ ਹੀ ਇਸ ਬਾਰੇ ਕੋਈ ਹੱਲ ਦੀ ਮੀਟਿੰਗ ਹੋਣ ਦੀ ਸੰਭਾਵਨਾ ਹੈ। ਉਹਨਾਂ ਕਿਹਾ ਕਿ ਸੀਵਰੇਜ ਦੇ ਪਾਣੀ ਦੀ ਨਿਕਾਸੀ ਲਈ ਜ਼ਰੂਰੀ ਟੈਂਡਰ ਲੱਗ ਚੁੱਕੇ ਹਨ ਅਤੇ ਕੰਮ ਬਹੁਤ ਜਲਦੀ ਸ਼ੁਰੂ ਹੋਣ ਦੀ ਸੰਭਾਵਨਾ ਹੈ। ਉਹਨਾਂ ਕਿਹਾ ਕਿ ਟਰੀਟਮੈਂਟ ਪਲਾਂਟ ਤੋਂ ਪਾਣੀ ਦੀ ਨਿਕਾਸੀ ਲਈ ਵਿਭਾਗ ਵਲੋਂ ਹੋਰਨਾ ਵਿਭਾਗਾਂ ਨਾਲ ਤਾਲਮੇਲ ਕਰਕੇ ਪ੍ਰੋਜੈਕਟ ਸਬੰਧਤ ਵਿਭਾਗ ਦੀ ਮਨਜ਼ੂਰੀ ਲਈ ਭੇਜਿਆ ਜਾ ਚੁੱਕਾ ਹੈ। ਉਹਨਾਂ ਕਿਹਾ ਕਿ ਸ਼ਹਿਰ ਦੀਆਂ ਸਰੀਆਂ ਸਮੱਸਿਆਵਾਂ ਦੇ ਜਲਦੀ ਹੱਲ ਦੀ ਉਹਨਾਂ ਦੀ ਭਰਪੂਰ ਕੋਸਿਸ਼ ਹੈ ਅਤੇ ਸਰਕਾਰ ਮਾਨਸਾ ਵਾਸੀਆਂ ਨੂੰ ਸਭ ਸਹੂਲਤਾਂ ਦੇਣ ਦੀ ਪਾਬੰਦ ਹੈ। ਡਿਪਟੀ ਕਮਿਸ਼ਨਰ ਵਲੋਂ ਦਿੱਤੇ ਭਰੋਸੇ ਅਤੇ ਹੁਣ ਤੱਕ ਸਮੱਸਿਆਵਾਂ ਦੇ ਹੱਲ ਲਈ ਉਹਨਾਂ ਵਲੋਂ ਕੀਤੇ ਜਾ ਰਹੇ ਯਤਨਾਂ ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਸੰਸਥਾ ਦੇ ਪ੍ਰਧਾਨ ਡਾ ਜਨਕ ਰਾਜ ਨੇ ਉਹਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜੇ ਸੀਵਰੇਜ ਅਤੇ ਰੇਲਵੇ ਦੀ ਸਮੱਸਿਆ ਦਾ ਹੱਲ ਹੋ ਜਾਵੇ ਤਾਂ ਮਾਨਸਾ ਸਵੱਛਤਾ ਅਭਿਆਨ ਤਹਿਤ ਪੰਜਾਬ ਦੇ ਸਾਫ ਸ਼ਹਿਰਾਂ ਦੀ ਦਰਜਾਬੰਦੀ ਵਿਚ ਆਪਣੇ ਦਰਜੇ ਵਿਚ ਵਾਧਾ ਕਰ ਸਕਣ ਦੇ ਯੋਗ ਬਣੇਗਾ

NO COMMENTS